spot_img
Homeਮਾਝਾਗੁਰਦਾਸਪੁਰਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਸੀ.ਐਚ.ਸੀ ਕਾਦੀਆਂ ਵਿਖੇ ਕਰਵਾਇਆ ਜਾਗਰੂਕਤਾ ਸੈਮੀਨਾਰ

ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਸੀ.ਐਚ.ਸੀ ਕਾਦੀਆਂ ਵਿਖੇ ਕਰਵਾਇਆ ਜਾਗਰੂਕਤਾ ਸੈਮੀਨਾਰ

ਕਾਦੀਆਂ31 ਮਈ,( ਮੁਨੀਰਾ ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ  ਅਨੂਸਾਰ ਸੀ ਐਚ ਸੀ ਕਾਦੀਆਂ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਤੰਬਾਕੂ ਦੇ  ਵਾਤਾਵਰਨ ਅਤੇ ਸ਼ਰੀਰ ਤੇ ਪੈਂਦੇ ਦੁਸ਼ਪ੍ਰਭਾਵ, ਕੋਟਪਾ ਐਕਟ 2003 ਬਾਰੇ ਵਿਚਾਰ ਚਰਚਾ ਕੀਤੀ ਗਈ। ਐਸ ਐਮ ਓ  ਕਾਦੀਆਂ ਨੇ ਕਿਹਾ ਕਿ 300 ਸਿਗਰਟ ਬਣਾਉਣ ਪਿੱਛੇ 1 ਰੁੱਖ ਕੁਟੀਆ ਜਾਂਦਾ ਹੈ ,ਇਕ ਸਿਗਰਟ ਪਿੱਛੇ 3.37 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਕਰਕੇ ਇਸ  ਵਰ੍ਹੇ ਵਿਸ਼ਵ ਤੰਬਾਕੂ ਰਹਿਤ ਦਿਹਾੜਾ ਵਾਤਾਵਰਨ ਨਾਲ ਜੋੜ  ਕੇ  ਤੰਬਾਕੂ : ਸਾਡੇ ਵਾਤਾਵਰਨ ਲਈ ਵੱਡਾ ਖਤਰਾ ”  ਥੀਮ ਹੇਠ ਮਨਾਇਆ ਜਾ ਰਿਹਾ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਮਾਨਸਿਕ, ਆਰਥਿਕ ਤੇ ਸਰੀਰਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਕੋਟਪਾ ਐਕਟ ਬਾਰੇ ਅਤੇ ਸ਼ਰੀਰ ਤੇ ਤੰਬਾਕੂ ਦੇ ਪੈਂਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ । ਤੰਬਾਕੂ ਵਿੱਚ ਚਾਰ ਹਜ਼ਾਰ ਜ਼ਹਿਰੀਲੇ ਤੱਤ ਹੁੰਦੇ ਹਨ ਜਿਸ ਵਿਚ ਨਿਕੋਟੀਨ ਬਹੁਤ ਭਿਆਨਕ  ਹੁੰਦਾ ਹੈ। ਇਸ ਮੌਕੇ ਤੇ  ਇੰਸਪੈਕਟਰ  ਕੁਲਬੀਰ ਸਿੰਘ  ਨੇ ਦੱਸਿਆ ਕਿ ਬੀੜੀ, ਸਿਗਰੇਟ, ਗੁਟਖਾ, ਪੈਨ ਮਸਾਲਾ, ਈ-ਸਿਗਰੇਟ, ਹੁੱਕਾ ਆਦਿ ਤੰਬਾਕੂ ਪਦਾਰਥਾਂ ਦੀ ਸੂਚੀ ਵਿਚ ਸ਼ਾਮਿਲ ਹਨ । ਸਿਗਰੇਟਨੋਸ਼ੀ ਫੇਫੜੇ, ਦਿਲ ਅਤੇ ਸ਼ਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਭਾਰਤ ਵਿਚ ਅੱਜੇ ਵੀ 35 ਪ੍ਰਤੀਸ਼ਤ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ ਜਿਸ ਵਿਚੋਂ 9 ਪ੍ਰਤੀਸ਼ਤ ਲੋਕ ਪੀਣ ਵਾਲਾ ਤੰਬਾਕੂ ਜਿਵੇਂ ਸਿਗਰਟ ਬੀੜੀ, 21 ਪ੍ਰਤੀਸ਼ਤ ਲੋਕ ਖਾਣ ਦੇ ਰੂਪ ਵਿਚ ਇਸਦਾ ਸੇਵਨ ਕਰਦੇ ਹਨ ਅਤੇ 5 ਪ੍ਰਤੀਸ਼ਤ ਉਹ ਲੋਕ ਹਨ ਜਿਹੜੇ ਤੰਬਾਕੂ ਦੇ ਦੋਨੋ ਰੂਪ ਦਾ ਸੇਵਨ ਕਰਦੇ ਹਨ। ਉਹਨਾਂ ਕਿਹਾ ਕਿ ਲੋਕ ਹੁੱਕੇ ਦਾ ਪ੍ਰਯੋਗ ਸਮੂਹਿਕ ਰੂਪ ਵਿਚ ਕਰਦੇ ਨੇ ਜਿਸ ਨਾਲ ਇਹ ਸੰਕ੍ਰਮਣ ਰੋਗ ਇਕ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ । ਤੰਬਾਕੂ ਸੇਵਨ ਨਾਲ ਸ਼ਰੀਰ ਦੇ ਫੇਫਡ਼ਿਆਂ ਤੇ ਸੱਭ ਤੋਂ ਜਿਆਦਾ ਅਸਰ ਪੈਂਦਾ ਹੈ ਅਤੇ ਕੋਰੋਨਾ ਵਾਇਰਸ ਵੀ ਫੇਫੜਿਆਂ ਤੇ ਅਸਰ ਪਾਉਂਦਾ ਹੈ । ਇਸ ਨਾਲ ਕਈ ਘਾਤਕ ਬਿਮਾਰੀਆਂ ਜਿਗਰ ਰੋਗ, ਮੂੰਹ ਦਾ ਕੈਂਸਰ, ਪ੍ਰਜਨਨ ਸ਼ਕਤੀ ਉੱਤੇ ਅਸਰ, ਹਾਈ ਬਲੱਡ ਪ੍ਰੈੱਸਰ, ਹੋ ਸਕਦੀਆਂ ਹਨ। ਹੈਲਥ ਇੰਸਪੈਕਟਰ ਨੇ ਦਸਿਆ ਕਿ ਜਰਦਾ, ਗੁਟਖਾ, ਖੈਣੀ ਅਤੇ ਪਾਨ ਮਸਾਲਾ ਦੀ ਵਰਤੋਂ ਕਰਨ ਕਰਕੇ ਵਾਰ-ਵਾਰ ਥੁੱਕਣਾ ਪੈਂਦਾ ਹੈ ਜਿਸ ਕਾਰਣ ਕੋਵਿਡ-19 ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ ।ਕੋਟਪਾ ਐਕਟ ਅਧੀਨ ਵਿਸ਼ੇਸ਼ ਧਾਰਾਵਾਂ ਹੇਠ ਜਨਤਕ ਥਾਵਾਂ ਤੇ ਸੌ ਗਜ਼ ਦੇ ਦਾਇਰੇ ਵਿਚ ਤੰਬਾਕੂ ਦੀ ਵਿਕਰੀ ਤੇ ਰੋਕ, ਬੀੜੀ ਸਿਗਰਟ ਵੇਚਣ ਵਾਲਿਆਂ ਉੱਤੇ ਲਾਈ ਜਾਂਦੀ ਸਖ਼ਤੀ ਆਦਿ ਬਾਰੇ ਜਾਗਰੂਕਤਾ ਸੈਮੀਨਾਰ ਮੌਕੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ । ਇਸ ਮੌਕੇ ਤੇ ਤੰਬਾਕੂਨੋਸ਼ੀ ਰੋਕਣ ਅਤੇ ਇਸ ਬਾਰੇ ਵਧੇਰੇ ਜਾਗਰੂਕਤਾ ਫੈਲਾਉਣ ਲਈ ਪ੍ਰਣ ਵੀ ਲਿਆ ਗਿਆ । ਇਸ ਮਕੇ ਸਮੂਹ ਸਟਾਫ ਹਾਜ਼ਰ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments