spot_img
Homeਮਾਝਾਗੁਰਦਾਸਪੁਰਸਿਹਤ ਵਿਭਾਗ ਵਲੋਂ ਥੈਲਾਸੀਮੀਆ ਹਫਤੇ ਸਬੰਧੀ ਸਮਾਗਮ

ਸਿਹਤ ਵਿਭਾਗ ਵਲੋਂ ਥੈਲਾਸੀਮੀਆ ਹਫਤੇ ਸਬੰਧੀ ਸਮਾਗਮ

ਗੁਰਦਾਸਪੁਰ , 11 ਮਈ  (ਸਲਾਮ ਤਾਰੀ) ਡਾਵਿਜੈ ਕੁਮਾਰ ਸਿਵਲ ਸਰਜਨ , ਗੁਰਦਾਸਪੁਰ ਦੀ ਅਗਵਾਈ ਹੇਠ ਥੈਲਾਸੀਮੀਆ ਹਫਤੇ ਸਬੰਧੀ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਇਕ ਸਮਾਗਮ ਕਰਵਾਇਆ ਗਿਆ  ਇਸ ਸਮਾਗਮ ਵਿੱਚ ਡਾਅਮਰਿੰਦਰ ਪਾਲ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਮੁੱਖ ਮਹਿਮਾਨ ਵਜ਼ੋ ਸਾਮਲ ਹੋਏ  ਜਿਸ ਦੌਰਾਨ ਸਰਕਾਰੀ .ਐਨ.ਐਮਸਕੂਲ ਦੀਆਂ ਵਿਦਿਆਰਥੀਣਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ  ਇਸ ਤੋਂ ਬਾਅਦ ਉਨ੍ਹਾਂ ਦਾ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ  ਇਸ ਮੁਕਾਬਲੇ ਵਿੱਚ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ  ਇਸ ਦੇ ਨਾਲ ਹੀ ਥੈਲਾਸੀਮੀਆ ਪੀੜਤ ਬੱਚਿਆਂ ਦੀ ਸਹਾਇਤ ਲਈ ਇੱਕ ਖੂਨਦਾਨ ਕੈਂਪ ਲਗਾਇਆ ਗਿਆ  ਜਿਸ ਵਿੱਚ 11 ਲੋਕਾਂ ਨੇ ਖੂਨਦਾਨ ਕੀਤਾ  ਇਸ ਮੌਕੇ ਕਰਵਾਏ ਸੈਮੀਨਾਰ ਦੌਰਾਨ ਸਿਵਲ ਸਰਜਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਥੈਲਾਸੀਮੀਆ ਇਕ ਬਹੁਤ ਖਤਰਨਾਕ ਬੀਮਾਰੀ ਹੈ  ਜਿਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਵੱਡੇ ਪੱਧਰ ਦੀ ਜ਼ਰੂਰਤ ਹੈ  ਉਨ੍ਹਾਂ ਨੇ ਇਸ ਮੌਕੇ ਤੇ ਪਹੁੰਚੀਆ ਖੂਨਦਾਨ ਸਬੰਧ ਸੇਵਾ ਕਰਨ ਵਾਲੀਅ ਸੁਸਾਇਟੀਆਂ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਦੇ ਯਤਨਾਂ ਸਦਕਾ ਕਈ ਪੀੜਤ ਬੱਚਿਆਂ ਨੂੰ ਨਵੀ ਜਿੰਦਗੀ ਮਿਲਦੀ ਹੈ  ਇਸ ਮੌਕੇ ਸੰਬੋਧਨ ਕਰਦਿਆਂ ਬੱਚਿਆਂ ਦੇ ਰੋਗਾਂ ਦੇ ਮਹਿਰ ਡਾਕਮਲਦੀਪ ਨੇ ਦੱਸਿਆ ਕਿ ਥੈਲਾਸੀਮੀਆ ਬੀਮਾਰੀ ਤੋਂ ਪੀੜਤ ਬੱਚਿਆਂ ਵਿੱਚ ਆਪਣੇ ਆਪ ਖੂਨ ਨਹੀਂ ਬਣ ਸਕਦਾ  ਇਸ ਤਰ੍ਹਾਂ ਦੇ ਬੱਚਿਆਂ ਦਾ ਵਿਕਾਸ ਬਹੁਤ ਘੱਟ ਹੁੰਦਾ ਹੈ  ਇਨ੍ਹਾਂ ਬੱਚਿਆਂ ਨੂੰ ਹਰ 15 ਦਿਨਾਂ ਬਾਅਦ ਖੂਨ ਚੜਾਉਣ ਦੀ ਜ਼ਰੂਰਤ ਪੈਂਦੀ ਹੈ  ਇਨ੍ਹਾਂ ਬੱਚਿਆਂ ਨੂੰ ਕਈ ਹੋਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ  ਉਨ੍ਹਾਂ ਨੇ ਔਰਤਾਂ ਦੇ ਰੋਗਾ ਦੇ ਮਾਹਿਰ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਗਰਭਵਤੀ ਔਰਤਾਂ ਦਾ 8 ਤੋਂ 11 ਹਫਤੇ ਵਿੱਚਕਾਰ ਥੈਲਾਸੀਮੀਆ ਦਾ ਟੈਸਟ ਜ਼ਰੂਰ ਕਰਵਾਉਣ  ਇਸ ਨਾਲ ਬੱਚੇ ਵਿੱਚ ਇਸ ਬੀਮਾਰੀ ਦਾ ਸਮੇਂ ਤੋਂ ਪਹਿਲਾਂ ਪਤਾ ਚੱਲ ਜਾਂਦਾ ਹੈ ਅਤੇ ਇਸ ਤੋਂ ਬਚਾ ਹੋ ਸਕਦਾ ਹੈ  ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਥੈਲਾਸੀਮੀਆ ਦੇ ਪੀੜਤ ਬੱਚਿਆਂ ਦਾ ਮੁਫ਼ਤ ਇਲਾਜ ਚਲਦਾ ਹੈ  ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੰਤ ਨਿਰਕਾਰੀ ਮਿਸ਼ਨ , ਬਲੱਡ ਸੇਵਾ ਸੁਸਾਇਟੀ ਅਤੇ ਬਲੱਡ ਡੋਨਰ ਸੁਸਾਇਟੀ ਦੇ ਮੈਂਬਰਾਂ ਅਤੇ ਥੈਲਾਸੀਮੀਆ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ  ਇਸ ਮੌਕੇ ਡਾਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ , ਗੁਰਦਾਸਪੁਰ , ਡਾਅਰਵਿੰਦ ਕੁਮਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ , ਡਾ.ਅਰਵਿੰਦ ਮਹਾਜਨ ਜ਼ਿਲ੍ਹਾ ਸਿਹਤ ਅਫ਼ਸਰ , ਸ੍ਰੀਮਤੀ ਗੁਰਿੰਦਰ ਕੌਰ ਡਿਪਟੀ ਮਾਸ ਮੀਡੀਆ ਅਫ਼ਸਰ ਅਤੇ ਹਰਦੀਪ ਸਿੰਘ ਬੀ..ਆਦਿ ਹਾਜ਼ਰ ਸਨ 

ਕੈਪਸ਼ਨ : – ਸਿਹਤ ਵਿਭਾਗ ਗੁਰਦਾਸਪੁਰ ਵੱਲੋਂ ਥੈਲਾਸੀਮੀਆ ਹਫ਼ਤੇ ਸਬੰਧੀ ਕਰਵਾਏ ਸਮਾਗਮਾ ਦਾ ਦ੍ਰਿਸ਼ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments