spot_img
Homeਮਾਝਾਗੁਰਦਾਸਪੁਰਇਕ ਐਸੀ ਮਾਂ ਜਿਸਨੇ ਪਤੀ ਦੀ ਮੌਤ ਤੋਂ ਬਾਅਦ ਅਖਬਾਰਾਂ ਦੇ ਲਿਫਾਫੇ...

ਇਕ ਐਸੀ ਮਾਂ ਜਿਸਨੇ ਪਤੀ ਦੀ ਮੌਤ ਤੋਂ ਬਾਅਦ ਅਖਬਾਰਾਂ ਦੇ ਲਿਫਾਫੇ ਬਣਾ ਬਣਾ ਕੇ ਵੇਚਣ ਦਾ ਕੰਮ ਕਰਦੇ ਹੋਏ ਆਪਣੀ ਬੇਟੀ ਨੂੰ ਪਾਲਿਆ ਅਤੇ ਪੜ੍ਹਾਇਆ  ਪਰ ਹਾਰ ਨਹੀਂ ਮੰਨੀ  ਅਖਬਾਰਾਂ ਦੇ ਲਿਫਾਫੇ ਬਣਾਉਣ ਦਾ ਕੰਮ ਅਜੇ ਵੀ ਜਾਰੀ

ਕਾਦੀਆਂ 9ਮਈ (ਸਲਾਮ ਤਾਰੀ)

ਮਾਂ ਨੂੰ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ ਅਤੇ ਮਾਂ ਨੂੰ ਸਨਮਾਨ ਦੇਣ ਲਈ ਹੀ ਅਸੀਂ ਪੂਰੇ ਵਿਸ਼ਵ ਵਿਚ ਹਰ ਸਾਲ 8 ਮਈ ਦੇ ਦਿਨ ਨੂੰ ਮਦਰ ਡੇ ਦੇ ਤੌਰ ਤੇ ਉਹਨਾਂ ਮਾਵਾਂ ਨੂੰ ਸਮਰਪਿਤ ਕਰਦੇ ਹਾਂ ਜਿਹਨਾਂ ਨੇ ਮਾਂ ਹੋਣ ਦਾ ਪੂਰਨ ਤੌਰ ਤੇ ਆਪਣਾ ਫਰਜ ਬਾਖੂਬੀ ਨਿਭਾਇਆ ਇਹ ਦਿਨ ਐਸੀਆਂ ਹੀ ਮਾਵਾਂ ਨੂੰ ਸਮਰਪਿਤ ਹੁੰਦਾ ਹੈ  ਅੱਜ ਦੇ ਦਿਨ ਅਸੀਂ ਵੀ ਐਸੀ ਹੀ ਇਕ ਮਾਂ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੋ ਜਿਲਾ ਗੁਰਦਾਸਪੁਰ ਦੇ ਕਸਬਾ ਕਾਦੀਆ ਦੀ ਰਹਿਣ ਵਾਲੀ ਹੈ ਅਤੇ ਜਿਸਦਾ ਨਾਮ ਹੈ ਪ੍ਰਿਆ ਭਾਟੀਆ  ਪ੍ਰਿਆ ਭਾਟੀਆ ਦਾ ਵਿਆਹ 2003 ਵਿੱਚ ਸਤੀਸ਼ ਭਾਟੀਆ ਨਾਲ ਕਾਦੀਆ ਵਿੱਚ ਹੋਇਆ ਦਿਨ ਵਧੀਆ ਬੀਤ ਰਹੇ ਸੀ ਇਕ ਕਮਰੇ ਦੇ ਛੋਟੇ ਜਿਹੇ ਘਰ ਵਿਚ ਆਪਣੀ ਵਿਆਹੁਤਾ ਜਿੰਦਗੀ ਦੀ ਖੁਸ਼ੀ ਖੁਸ਼ੀ ਬਸਰ ਕਰ ਰਹੀ ਪ੍ਰਿਆ ਭਾਟੀਆ ਤੇ ਮੁਸੀਬਤਾਂ ਦਾ ਪਹਾੜ ਉਦੋਂ ਡਿਗਿਆ ਜਦੋ 2009 ਵਿੱਚ ਅਚਾਨਕ ਉਸਦੇ ਪਤੀ ਦੀ ਅਚਾਨਕ ਮੌਤ ਹੋ ਜਾਂਦੀ ਹੈ ਉਸ ਵੇਲੇ ਪ੍ਰਿਆ ਭਾਟੀਆ ਦੀ ਗੋਦ ਵਿੱਚ ਤਿੰਨ ਸਾਲ ਦੀ ਇਕ ਬੇਟੀ ਸੀ  ਹੁਣ ਬੇਟੀ ਦੀ ਪਰਵਰਿਸ਼ ਅਤੇ ਘਰ ਨੂੰ ਚਲਾਉਣ ਦਾ ਭਾਰ ਪ੍ਰਿਆ ਦੇ ਮੋਢਿਆਂ ਤੇ ਪੈ ਗਿਆ ਸੀ  ਪ੍ਰਿਆ ਨੇ ਘਰ ਚਲਾਉਣ ਅਤੇ ਬੇਟੀ ਨੂੰ ਪੜ੍ਹਾਉਣ ਅਤੇ ਆਪਣੇ ਪੈਰਾਂ ਤੇ ਖੜਾ ਕਰਨ ਲਈ ਆਪਣੇ ਇਰਾਦੇ ਮਜਬੂਤ ਕੀਤੇ ਅਤੇ ਕੰਮ ਦੀ ਤਲਾਸ਼ ਸ਼ੁਰੂ ਕੀਤੀ ਇਸ ਦੌਰਾਨ ਕਈ ਜਗ੍ਹਾ ਕੰਮ ਕੀਤਾ ਲੋਕਾਂ ਦੇ ਘਰਾਂ ਦਾ ਵੀ ਕੰਮ ਕੀਤਾ ਪਰ ਤਨਖਾਹ ਬਹੁਤ ਘੱਟ ਮਿਲਦੀ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਂਦਾ ਸੀ  ਪਰ ਫਿਰ ਵੀ ਪ੍ਰਿਆ ਨੇ ਹਾਰ ਨਹੀਂ ਮੰਨੀ ਅਤੇ ਅਖਬਾਰਾਂ ਤੋਂ ਲਿਫਾਫੇ ਬਣਾ ਕੇ ਦੁਕਾਨਦਾਰਾਂ ਨੂੰ ਵੇਚਣ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਕੰਮ ਦੇ ਨਾਲ ਜੋ ਕਮਾਈ ਹੁੰਦੀ ਉਸਦੇ ਨਾਲ ਘਰ ਦਾ ਗੁਜ਼ਾਰਾ ਵੀ ਕਰਦੀ ਅਤੇ ਨਾਲ ਹੀ ਆਪਣੀ ਬੇਟੀ ਨੂੰ ਪਾਲਣ ਪੋਸ਼ਣ ਪੜ੍ਹਾਈ ਦਾ ਖਰਚ ਵੀ ਕਰਦੀ ਪ੍ਰਿਆ ਨੇ ਇਸ ਦੌਰਾਨ ਜੋ ਜੋ ਦੁੱਖ ਝੱਲੇ ਜੋ ਜੋ ਘਾਲਣਾ ਘਾਲੀ ਉਸ ਬਾਰੇ ਇਕ ਇਕ ਲਫ਼ਜ਼ ਸਾਡੀ ਟੀਮ ਨਾਲ ਸਾਂਝੇ ਕੀਤੇ ਹੁਣ ਪ੍ਰਿਆ ਦੀ ਬੇਟੀ 17 ਸਾਲ ਦੀ ਹੋ ਚੁਕੀ ਹੈ ਅਤੇ ਪਲਸ ਟੂ ਦੀ ਪੜ੍ਹਾਈ ਕਰ ਰਹੀ ਹੈ ਪ੍ਰਿਆ ਭਾਟੀਆ ਦਾ ਕਹਿਣਾ ਹੈ ਕੇ ਜਿੰਦਗੀ ਦਾ ਇਹ ਦੁੱਖਾਂ ਭਰਿਆ ਸਫ਼ਰ ਉਸਨੇ ਇੱਕਲੇ ਹੀ ਬੇਟੀ ਦੇ ਸਹਾਰੇ ਤੈਅ ਕੀਤਾ ਹੈ ਕਿਸੇ ਨੇ ਉਸਦਾ ਸਾਥ ਨਹੀਂ ਦਿੱਤਾ ਪਰ ਹਿੰਮਤ ਨਹੀਂ ਹਾਰੀ ਪ੍ਰਿਆ ਦੇ ਪਿਤਾ ਉਸਦੀ ਹਮੇਸ਼ਾ ਹਿੰਮਤ ਵਧਾਉਂਦੇ ਰਹੇ ਪਰ ਕੁਝ ਦਿਨ ਪਹਿਲਾਂ ਉਹ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹ ਗਏ ਪ੍ਰਿਆ ਭਾਟੀਆ ਅਜੇ ਵੀ ਅਖਬਾਰਾਂ ਤੋਂ ਲਿਫਾਫੇ ਬਣਾਉਣ ਦਾ ਹੀ ਕੰਮ ਕਰਦੀ ਹੈ ਅਤੇ ਆਪਣੀ ਬੇਟੀ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜਾ ਕਰਨ ਦੀ ਆਸ ਜਗਾ ਰੱਖੀ ਹੈ ਓਧਰ ਦੂਸਰੇ ਪਾਸੇ ਬੇਟੀ ਰਾਧਿਕਾ ਦਾ ਕਹਿਣਾ ਹੈ ਕੇ ਉਸਦੀ ਮਾਂ ਨੇ ਜਿੰਦਗੀ ਵਿੱਚ ਬਹੁਤ ਦੁੱਖ ਦੇਖੇ ਪਰ ਹੁਣ ਉਹ ਪੜ੍ਹ ਕੇ ਆਪਣੇ ਪੈਰਾਂ ਤੇ ਖੜੀ ਹੋ ਕੇ ਆਪਣੀ ਮਾਂ ਨੂੰ ਜਿੰਦਗੀ ਦਾ ਹਰ ਸੁਖ ਦੇਣਾ ਚਾਹੁੰਦੀ ਹੈ ,,,ਮਦਰ ਡੇ ਮਨਾਉਣ ਨੂੰ ਲੈਕੇ ਪ੍ਰਿਆ ਭਾਟੀਆ ਦਾ ਕਹਿਣਾ ਹੈ ਕੇ ਮਾਂ ਦਾ ਇਕ ਦਿਨ ਨਹੀਂ ਹੋ ਸਕਦਾ ਹਰ ਦਿਨ ਹੀ ਮਾਂ ਦਾ ਹੈ ਮਦਰ ਡੇ ਮਨਾਉਣ ਦਾ ਤੱਦ ਹੀ ਫਾਇਦਾ ਹੈ ਜਦੋਂ ਅਸੀਂ ਬੇਗਾਨੀ ਔਰਤ ਨੂੰ ਮਾਂ ,ਭੈਣ ,ਬੇਟੀ ਦੀ ਨਜ਼ਰ ਨਾਲ ਦੇਖਾਂਗੇ ਘਰ ਬੈਠੀ ਮਾਂ ,ਬੇਟੀ ਅਤੇ ਪਤਨੀ ਨੂੰ ਪੂਰਾ ਮਾਣ ਸਤਿਕਾਰ ਦੇ ਨਾਲ ਨਾਲ ਸਮਾਜ ਵਿਚ ਪੂਰਨ ਤੌਰ ਤੇ ਆਜ਼ਾਦੀ ਦੇਵਾਂਗੇ ਅਤੇ ਔਰਤ ਨੂੰ ਬਰਾਬਰ ਸਮਝਾਂਗੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments