spot_img
Homeਮਾਝਾਗੁਰਦਾਸਪੁਰਦੁਧਾਰੂਆਂ ਨੂੰ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨ ਪਸ਼ੂ ਪਾਲਕ - ਡਾ....

ਦੁਧਾਰੂਆਂ ਨੂੰ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨ ਪਸ਼ੂ ਪਾਲਕ – ਡਾ. ਸਰਬਜੀਤ ਸਿੰਘ

ਬਟਾਲਾ, 21 ਅਪ੍ਰੈਲ (ਮੁਨੀਰਾ ਸਲਾਮ ਤਾਰੀ) – ਗਰਮੀ ਰੁੱਤ ਆ ਰਹੀ ਹੈ ਇਸ ਲਈ ਦੁਧਾਰੂਆਂ ਨੂੰ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਵੱਧ ਰਹੇ ਤਾਪਮਾਨ ਕਾਰਨ ਦੁਧਾਰੂ ਪਸ਼ੂ ਖੁਰਾਕ ਖਾਣੀ ਘਟਾ ਦਿੰਦੇ ਹਨ ਇਸ ਕਰਕੇ ਉਹਨਾਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਜੋ ਕਿ ਤੇਲ ਬੀਜ ਫਸਲਾਂ ਦੀ ਖਲ ਨਾਲ 5-7% ਤੱਕ ਵੱਧ ਜਾਂਦੀ ਹੈ। ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆਂ ਵੈਟਨਰੀ ਅਫ਼ਸਰ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਦੁਧਾਰੂ ਪਸ਼ੂਆਂ ਵਿੱਚ ਹੀਟ ਦੇ ਲ਼ੱਛਣ ਵੇਖਣੇ ਚਾਹੀਦੇ ਹਨ ਅਤੇ ਲੱਛਣਾਂ ਦੇ ਨਜ਼ਰ ਆਉਣ ਤੇ ਪਸ਼ੂਆਂ ਨੂੰ 12-18 ਘੰਟਿਆਂ ਵਿੱਚ ਇਨਸੈਮੀਨੇਸ਼ਨ ਕਰਵਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਵੱਛੜੂਆਂ ਦੀ ਸਾਂਭ ਸੰਭਾਲ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਜੇਰ ਪੈਣ ਦੇ ਇੰਤਜ਼ਾਰ ਕੀਤੇ ਬਿਨਾਂ ਜਨਮ ਦੇ 1-2 ਘੰਟਿਆਂ ਦੇ ਵਿਚਕਾਰ ਗਾਂ ਦਾ ਗਾੜਾ ਦੁੱਧ ਬੱਚੇ ਨੂੰ ਦੇਣਾ ਚਾਹੀਦਾ ਹੈ। ਚਿੱਚੜਾਂ ਤੋਂ ਬਚਾਅ ਲਈ ਪਸ਼ੂਆਂ ਦੇ ਚਾਰੇ ਅਤੇ ਜਗਾ ਨੂੰ 5% ਮੈਲਾਥੀਆਨ ਦਾ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ।

ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਖੁਰਲੀ, ਖੁਰਾਕ, ਪੱਠੇ ਅਤੇ ਪਾਣੀ ਨੂੰ ਜ਼ਹਿਰਾਂ ਤੋਂ ਬਚਾਉਣਾ ਚਾਹੀਦਾ ਹੈ। ਪਸ਼ੂਆਂ ਨੂੰ ਚਿੱਚੜਾਂ ਤੋਂ ਬਚਾਉਣ ਲਈ ਬਿਊਟੌਕਸ ਤਰਲ ਜਾਂ ਟੈਕਨਿਕ (12.5%) 2 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਨਾਲ ਸਪਰੇਅ ਕਰਨਾ ਚਾਹੀਦਾ ਹੈ। 10 ਦਿਨਾਂ ਬਾਅਦ ਫਿਰ ਛਿੜਕਾਅ ਕਰਨਾ ਚਾਹੀਦਾ ਹੈ। ਪਸ਼ੂਆਂ ਅਤੇ ਢਾਰੇ ਨੁੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਮੂੰਹ ਖੁਰ ਦੀ ਬਿਮਾਰੀ ਲਈ ਪਸ਼ੂਆਂ ਦਾ ਟੀਕਾਕਰਨ ਕਰਵਾਉਣਾ ਜਰੂਰੀ ਹੈ। ਜੇਕਰ ਨਹੀ ਕਰਵਾਇਆ ਤਾ ਇਸ ਨੂੰ ਤੁਰੰਤ ਕਰਵਾ ਲੈਣਾ ਚਾਹੀਦਾ ਹੈ। ਟੀਕਾਕਰਨ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਅਤੇ 6 ਮਹੀਨਿਆਂ ਬਾਅਦ ਦੁਬਾਰਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਦੁਧਾਰੂ ਪਸ਼ੂਆਂ ਨੂੰ ਜ਼ਿਆਦਾ ਮਾਤਰਾ ਵਿੱਚ ਕਣਕ ਜਾਂ ਅਨਾਜ ਨਹੀ ਦੇਣਾ ਚਾਹੀਦਾ, ਇਹ ਜਾਨਲੇਵਾ ਹੋ ਸਕਦਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments