spot_img
Homeਮਾਝਾਗੁਰਦਾਸਪੁਰਗਰਮ ਲੂ ਤੋਂ ਬਚਾਅ ਲਈ ਆਸ਼ਾ ਦੀ ਟ੍ਰੇਨਿੰਗ ਕੀਤੀ ਗਈ ਵੱਧ ਤੋਂ...

ਗਰਮ ਲੂ ਤੋਂ ਬਚਾਅ ਲਈ ਆਸ਼ਾ ਦੀ ਟ੍ਰੇਨਿੰਗ ਕੀਤੀ ਗਈ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਕੇ ਲੂ ਤੋਂ ਬਚਿਆ ਜਾ ਸਕਦਾ ਹੈ- ਬੀ ਈ ਈ ਸੁਰਿੰਦਰ ਕੌਰ

ਕਾਦੀਆਂ5 ਅਪ੍ਰੈਲ ,- (ਸੁਰਿੰਦਰ ਕੋਰ)ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਮੇਂ ਸਮੇਂ ਤੇ ਵਿਭਿੰਨ ਵਿਸ਼ਿਆਂ ਤੇ ਜਨਜਾਗਰੁਕਤਾ ਮੁਹਿੰਮ ਚਲਾਈ ਜਾਂਦੀ ਹੈ। ਇਸੇ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਐਸ ਐਮ ਓ ਡਾਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਸਮੂਹ ਆਸ਼ਾ ਵਰਕਰ ਦੀ ਗਰਮ ਲੂ ਤੋਂ ਬਚਾਅ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ। ਬੀ ਈ ਈ ਸੁਰਿੰਦਰ ਕੌਰ ਨੇ ਗਰਮ ਲੂ ਤੋਂ ਬਚਾਅ ਅਤੇ ਲੂ ਲਗਣ ਤੇ ਨਜ਼ਰ ਆਉਂਦੇ ਲੱਛਣ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇ ਕਿ ਵੱਧ ਤੋਂ ਵੱਧ ਪਾਣੀ ਜਾਂ ਤਰਲ ਪਦਾਰਥ ਲਿਆ ਜਾਵੇ। ਪਾਣੀ ,ਲੱਸੀ ਸ਼ਿਕੰਜਵੀ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ। ਧੁੱਪ ਵਿਚ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਅਗਰ ਜਰੂਰੀ ਹੋਵੇ ਤਾਂ ਸ਼ਰੀਰ ਨੂੰ ਪੂਰੀ ਤਰਾਂ ਨਾਲ ਢਕ ਕੇ ਘਰ ਤੋਂ ਬਾਹਰ ਜਾਇਆ ਜਾਵੇ। ਕਪੜੇ ਹਲਕੇ ਰੰਗ ਦੇ ਪਹਿਨੇ ਜਾਣ। ਲੂ ਲਗਣ ਦੇ ਲੱਛਣ ਵਿਚ ਚੱਕਰ ਆਉਣੇ,ਸ਼ਰੀਰ ਤੇ ਪਿੱਤ ਹੋ ਜਾਂਦੀ ਹੈ, ਬਹੁਤ ਪਸੀਨਾ ਆਉਣਾ, ਥਕਾਵਟ ਹੋਣਾ, ਲਕਲ ਗਰਮ ਅਤੇ ਖੁਸ਼ਕ ਚਮਡ਼ੀ ਆਉਂਦੇ ਹਨ। ਹਰਭਜਨ ਕੌਰ ਐਲ ਐਚ ਵੀ ਨੇ ਦੱਸਿਆ ਕਿ ਆਮ ਜਨਤਾ 104 ਟੋਲਫਰੀ ਹੈਲਪ ਲਾਇਨ ਨੰਬਰ ਤੇ ਫੋਨ ਕਰਕੇ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਡਾਕਟਰ ਸੰਦੀਪ ਕੁਮਾਰ, ਬੀ ਈ ਈ ਸੁਰਿੰਦਰ ਕੌਰ, ਹਰਭਜਨ ਕੌਰ ਐਲ ਐੱਚ ਵੀ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਰਾਜਵਿੰਦਰ ਕੌਰ ਐਲ ਐੱਚ ਵੀ, ਸਮੂਹ ਆਸ਼ਾ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments