spot_img
Homeਮਾਝਾਗੁਰਦਾਸਪੁਰਜਿਲਾ ਪ੍ਰੀਸ਼ਦ ਹਾਊਸ ਗੁਰਦਾਸਪੁਰ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਵਿੱਤੀ ਸਾਲ 2022-23...

ਜਿਲਾ ਪ੍ਰੀਸ਼ਦ ਹਾਊਸ ਗੁਰਦਾਸਪੁਰ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਵਿੱਤੀ ਸਾਲ 2022-23 ਦਾ ਸਾਲਾਨਾ ਬਜਟ ਪਾਸ

ਗੁਰਦਾਸਪੁਰ, 29 ਮਾਰਚ (ਮੁਨੀਰਾ ਸਲਾਮ ਤਾਰੀ) ਜ਼ਿਲਾ ਪ੍ਰੀਸ਼ਦ ਹਾਊਸ ਗੁਰਦਾਸਪੁਰ ਦੀ ਹੋਈ ਮੀਟਿੰਗ ਵਿਚ ਅੱਜ ਵਿੱਤੀ ਸਾਲ 2022-23 ਦਾ ਸਾਲਾਨਾ ਬਜਟ 5,39,058 ਦੇ ਵਾਧੇ ਨਾਲ 7,38,91,424 ਰੁਪਏ ਦਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਸਬੰਧੀ  ਸ੍ਰੀ ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ, ਹਰਜਿੰਦਰ ਸਿੰਘ ਡੀਡੀਪੀਓ, ਬੁੱਧੀਰਾਜ ਸਿੰਘ ਸੈਕਰਟਰੀ ਜਿਲਾ ਪ੍ਰੀਸ਼ਦ, ਜਿਲਾ ਪ੍ਰੀਸ਼ਦ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲਾ ਪ੍ਰੀਸ਼ਦ ਦੇ ਹਾਊਸ ਦੀ ਮੀਟਿੰਗ ਵਿਚ ਸਰਬਮੰਤੀ ਨਾਲ 7,38,91,424 ਰੁਪਏ ਦਾ ਬਜਟ ਪਾਸ ਕੀਤਾ ਗਿਆ। ਸਾਲ 2022-23 ਵਿਚ ਆਮਦਨ 7,44,30,482 ਅਤੇ ਸਾਲ 2022-23 ਦਾ ਖਰਚ ਕੁਲ ਖਰਚ 7,3891,424 ਹੈ। ਇਸ਼ ਤਰਾਂ 5,39,059 ਵਾਧੇ ਦਾ ਬਜਟ ਪਾਸ ਕੀਤਾ ਗਿਆ।

ਇਸ ਮੌਕੇ ਪੰਚਾਇਤ ਸੰਮਤੀਆਂ ਬਟਾਲਾ, ਡੇਰਾ ਬਾਬਾ ਨਾਨਕ, ਧਾਰੀਵਾਲ, ਦੀਨਾਨਗਰ, ਦੋਰਾਂਗਲਾ, ਫਤਿਹਗੜ੍ਹ ਚੂੜੀਆਂ, ਕਾਹਨੂੰਵਾਨ, ਕਾਦੀਆਂ, ਕਲਾਨੋਰ ਦਾ ਵਾਧੇ ਵਾਲੇ ਬਜਟ ਪਾਸ ਕੀਤਾ ਗਿਆ ਹੈ। ਕੁਲ ਆਮਦਨ 235543845 ਤੇ ਖਰਚਾ 232861164 ਰੁਪਏ ਵਾਲੇ ਵਾਧੇ ਬਜਟ ਪਾਸ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਬਾਜਵਾ ਨੇ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਵਲੋਂ ਕਿਰਾਏ ਦੀਆਂ ਦੁਕਾਨਾਂ ਦੇ ਬਕਾਇਆ ਜੋ 1 ਕਰੋੜ 12 ਲੱਖ ਰੁਪਏ ਬਣਦੇ ਸਨ, ਉਸ ਸਬੰਧੀ ਇੱਕ ਸਬ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਸਦਕਾ 85 ਲੱਖ ਰੁਪਏ ਦਾ ਕਿਰਾਇਆ ਇਕੱਤਰ ਹੋ ਗਿਆ ਹੈ ਤੇ ਬਕਾਇਆ ਵੀ ਜਲਦ ਇਕੱਠਾ ਕਰ ਲਿਆ ਜਾਵੇਗਾ। ਮੀਟਿੰਗ ਵਿਚ ਜਿਲਾ ਪ੍ਰੀਸ਼ਦ ਨਾਲ ਸਬੰਧਤ ਵੱਖ-ਵੱਖ ਕੰਮਾਂ ਸਬੰਧੀ ਵੀ ਚਰਚਾ ਕੀਤੀ ਗਈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments