spot_img
Homeਮਾਝਾਗੁਰਦਾਸਪੁਰਹਰ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰ ਨੂੰ ਬਿੱਲ ਉਪਰ ਐੱਫ.ਐੱਸ.ਐੱਸ.ਏ.ਆਈ ਲਾਇਸੈਂਸ...

ਹਰ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰ ਨੂੰ ਬਿੱਲ ਉਪਰ ਐੱਫ.ਐੱਸ.ਐੱਸ.ਏ.ਆਈ ਲਾਇਸੈਂਸ ਜਾਂ ਰਜ਼ਿਸਟ੍ਰੇਸ਼ਨ ਨੰਬਰ ਲਿਖਣਾ ਜਰੂਰੀ

ਬਟਾਲਾ, 28 ਮਾਰਚ ( ਮੁਨੀਰਾ ਸਲਾਮ ਤਾਰੀ)  ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਹਦਾਇਤਾਂ ਤਹਿਤ ਸਹਾਇਕ ਕਮਿਸ਼ਨਰ (ਫੂਡ) ਡਾ. ਜੀ.ਐੱਸ. ਪੰਨੂੰ ਨੇ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਕਾਰੋਬਾਰੀਆਂ ਨਾਲ ਅੱਜ ਬਟਾਲਾ ਵਿਖੇ ਇੱਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਾ. ਪੰਨੂੰ ਨੇ ਕਿਹਾ ਕਿ ਕਿਸੇ ਵੀ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਵਿਅਕਤੀ ਲਈ ਫੂਡ ਸੇਫਟੀ ਵਿਭਾਗ ਕੋਲੋਂ ਲਾਇਸੇਂਸ ਜਾਂ ਰਜ਼ਿਸਟ੍ਰੇਸ਼ਨ ਲੈਣਾ ਜਰੂਰੀ ਹੈ। ਇਹ ਲਾਇਸੇਂਸ ਜਾਂ ਰਜਿਸਟ੍ਰੇਸ਼ਨ ਦਾ ਕੰਮ  ਆਨਲਾਈਨ ਹੈ ਅਤੇ ਆਪ WWW.foscos.gov.in ਦੀ ਸਾਈਟ ਤੇ ਇਸ ਸਬੰਧੀ ਜਾਣਕਾਰੀ ਲੈ ਕੇ ਅਪਲਾਈ ਕਰ ਸਕਦੇ ਹੋ।

ਡਾ. ਜੀ.ਐੱਸ.ਪੰਨੂ ਨੇ ਦੱਸਿਆਂ ਕਿ ਜੇਕਰ ਤੁਹਾਡੇ ਕਾਰੋਬਾਰ ਦੀ ਸੇਲ  12 ਲੱਖ ਰੁਪਏ ਤੋਂ ਘੱਟ ਹੈ( ਸਲਾਨਾ) ਤਾਂ ਤੁਹਾਨੂੰ  ਮਹਿਕਮੇ ਤੋਂ ਰਜਿਸਟ੍ਰੇਸ਼ਨ ਲੈਣੀ ਹੈ ਅਤੇ ਜੇਕਰ ਤੁਹਾਡੀ ਸਲਾਨਾ ਸੇਲ 12 ਲੱਖ ਰੁਪਏ ਜਾਂ  12 ਲੱਖ ਤੋਂ ਜਿਆਦਾ ਹੈ ਤਾਂ ਤੁਸੀ ਲਾਇਸੈਂਸ ਅਪਲਾਈ ਕਰਨਾ ਹੈ। ਫੂਡ ਸੈਫਟੀ ਐਕਟ ਦੀਆਂ ਹਦਾਇਤਾਂ ਅਨੁਸਾਰ ਹਰ ਦੁਕਾਨਦਾਰ ਨੂੰ ਆਪਣਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਆਪਣੀ ਦੁਕਾਨ ਤੇ ਟੰਗ ਕੇ ਰੱਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਆਪਣੀ ਦੁਕਾਨ ਦੀ ਬਿੱਲ ਬੁੱਕ ਉਪਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਨੰਬਰ ਲਿਖਣਾ ਜਾਂ ਛਿਪਵਾਉਣਾਂ ਜ਼ਰੂਰੀ ਹੈ  ਨਹੀਂ ਤਾਂ ਫੂਡ ਸੈਫਟੀ ਐਕਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਮੇਂ ਸ਼੍ਰੀ ਮਤੀ ਰੇਖਾ ਸ਼ਰਮਾਂ ਫੂਡ ਸੈਫਟੀ ਅਫ਼ਸਰ  ਨੇ ਦੁਕਾਨਦਾਰਾਂ ਨੂੰ ਦੁਕਾਨ ਤੇ ਸਾਫ- ਸੁਥਰਾ ਸਮਾਨ  ਵੇਚਣ ਨੂੰ ਕਿਹਾ। ਇਸ ਅਵੇਰਨੇਸ ਕੈਂਪ ਦੋਰਾਨ ਡਾ. ਜੀ.ਐੱਸ.ਪੰਨੂ ਨੇ ਕਿਹਾ ਕਿ ਜੋ ਦੁਕਾਨਦਾਰ ਇਹ ਮੀਟਿੰਗ ਅਟੈਂਡ ਕਰ ਰਹੇ ਹਨ, ਉਹ ਆਪਣੇ ਨਾਲ ਕੰਮ ਕਰ ਰਹੇ ਜਾਂ ਹੋਰ ਕਾਰੋਬਾਰੀ ਜੋ ਖਾਣ- ਪੀਣ ਦਾ ਸਮਾਨ ਵੇਚਦੇ ਹਨ, ਉਹਨਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇਣ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਮਿਲ ਕੇ ਇਸ ਮੁਹਿੰਮ ਨੂੰ ਕਾਮ੍ਯਾਬ ਕੀਤਾ ਜਾ ਸਕੇ ਅਤੇ ਆਪਣੇ ਦੇਸ਼ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਇਆਂ ਜਾ ਸਕੇ ।

ਇਸ ਮੀਟਿੰਗ ਹਲਵਾਈ, ਡੇਅਰੀ, ਰੈਸਟੋਰੈਂਟ ਕਰਿਆਨਾ   ਅਤੇ ਢਾਬੇ ਵਾਲਿਆਂ ਦੇ ਨੁਮਾਇੰਦਿਆਂ ਵੀ ਹਾਜ਼ਰੀ ਭਰੀ। ਡਾ. ਜੀ.ਐੱਸ.ਪੰਨੂ ਨੂੰ ਦੁਕਾਨਦਾਰਾਂ ਨੇ ਭਰੋਸਾ ਦਿਵਾਇਆਂ ਉਹ ਆਪਣਾ ਕਾਰੋਬਾਰ ਕਰਨ ਸਮੇਂ ਚੰਗੀਆਂ ਵਸਤਾਂ ਵੇਚਣਗੇ ਅਤੇ ਕਾਰੋਬਾਰ ਵਾਲੀ ਜਗ੍ਹਾ ਤੇ ਪੂਰੀ ਸਾਫ- ਸਫਾਈ ਦਾ ਧਿਆਨ ਰੱਖਣਗੇ ਤਾਂ ਜੋਂ ਲੋਕਾਂ  ਨੂੰ  ਵਧਿਆ ਖਾਣ- ਪੀਣ ਦਾ ਸਮਾਨ ਮਿਲ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments