spot_img
Homeਮਾਝਾਗੁਰਦਾਸਪੁਰਭਾਰਤ ਵਿਕਾਸ ਪ੍ਰੀਸ਼ਦ ਦੀ ਬ੍ਰਾਂਚ ਕਾਦੀਆਂ ਨੂੰ ਪੰਜਾਬ ਨਾਰਥ ਦੇ ਪ੍ਰਧਾਨ ...

ਭਾਰਤ ਵਿਕਾਸ ਪ੍ਰੀਸ਼ਦ ਦੀ ਬ੍ਰਾਂਚ ਕਾਦੀਆਂ ਨੂੰ ਪੰਜਾਬ ਨਾਰਥ ਦੇ ਪ੍ਰਧਾਨ ਬੁਦੀਸ਼ ਅਗਰਵਾਲ ਵੱਲੋਂ ਕੀਤਾ ਗਿਆ ਸਨਮਾਨ

ਕਾਦੀਆਂ 13 ਮਾਰਚ
(ਮੁਨੀਰਾ ਸਲਾਮ ਤਾਰੀ)
ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਨਾਰਥ ਦੀ ਐੱਚ ਆਰ ਏ ਇੰਟਰਨੈਸ਼ਨਲ ਸਕੂਲ ਵਿਖੇ ਸਟੇਟ ਕਾਊਂਸਿਲ ਮੀਟ ਦੇ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਕਾਦੀਆਂ ਨੂੰ  ਉਨ੍ਹਾਂ ਦੀਆਂ ਵਧੀਆ ਸੇਵਾਵਾਂ ਦੇ ਲਈ ਪ੍ਰਧਾਨ ਬੁੱਧੀਸ਼ ਅਗਰਵਾਲ ਵੱਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਪਹਿਲਾਂ ਪੰਜਾਬ ਨਾਰਥ ਦੇ 2022 – 23 ਸਟੇਟ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ ਤੇ ਸੁਰਿੰਦਰ ਮੋਹਨ ਸ਼ਰਮਾ ਅਬਜ਼ਰਵਰ ਦੇ ਤੌਰ ਤੇ ਸ਼ਾਮਿਲ ਹੋਏ   ।ਉਨ੍ਹਾਂ ਨੇ ਗੁਰਦਾਸਪੁਰ ਪ੍ਰਧਾਨ ਦੇ  ਪ੍ਰਪੋਜ਼ ਕਰਨ ਤੇ ਬੁਦੀਸ਼ ਅਗਰਵਾਲ ਨੂੰ ਦੂਸਰੀ ਵਾਰ ਪ੍ਰਧਾਨ ਵਿਨੋਦ ਸ਼ਰਮਾ ਨੂੰ ਜਨਰਲ ਸਕੱਤਰ ਅਤੇ ਸੁਮਨ ਮਹਾਜਨ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ।   ਇਸ ਮੌਕੇ ਤੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸੁਨੀਲ ਮਹਾਜਨ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਵੱਖ ਵੱਖ ਬਰਾਂਚਾਂ ਵੱਲੋਂ ਵਧੀਆ ਕਾਰਜ ਕੀਤੇ ਗਏ ਹਨ ।ਜਿਸ ਦੇ ਲਈ ਅੱਜ  ਉਨ੍ਹਾਂ ਬਰਾਂਚਾਂ ਨੂੰ ਉਨ੍ਹਾਂ ਦੇ ਵਧੀਆ ਕਾਰਜਾਂ ਦੇ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪੰਜਾਬ ਨਾਰਥ ਪ੍ਰਧਾਨ ਬੁੱਧੀਸ਼ ਅਗਰਵਾਲ ਨੇ ਦੱਸਿਆ ਕਿ  ਕਾਦੀਆਂ ਬ੍ਰਾਂਚ ਨੇ ਕੋਰੋਨਾ ਮਹਾਂਮਾਰੀ   ਦੇ ਦੌਰਾਨ ਕਰੀਬ ਦੋ ਹਜ਼ਾਰ ਲੋਕਾਂ ਨੂੰ ਕਵਿਡ ਵੈਕਸੀਨੇਸ਼ਨ ਕਰਵਾਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੈਂਤੀ ਲੋੜਵੰਦ ਲੋਕਾਂ ਨੂੰ ਟਰਾਈਸਾਈਕਲ ਵੰਡੇ ਚਾਲੀ ਯੂਨਿਟ ਬਲੱਡ ਡੋਨੇਟ ਕਰਵਾਇਆ  ।ਨਸ਼ਿਆਂ ਦੇ ਵਿਰੁੱਧ ਸੈਮੀਨਾਰ ਲਗਵਾਏ । ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰਤੀਯੋਗਤਾ ਭਾਰਤ ਨੂੰ ਜਾਨੋ ਪ੍ਰਤੀਯੋਗਤਾ ਵਿੱਚ ਬੱਚਿਆਂ ਦੀ ਸ਼ਮੂਲੀਅਤ ਕਰਵਾਈ ਗਈ ।ਕਲੇ ਮਾਡਲਿੰਗ ਪ੍ਰਤੀਯੋਗਤਾ ਵਿਚ  ਕਾਦੀਆਂ ਬ੍ਰਾਂਚ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਨੌਰਥ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੀ ਇਸ ਕਾਰਜ ਪ੍ਰਣਾਲੀ  ਨੂੰ ਵੇਖਦਿਆਂ ਅੱਜ ਬ੍ਰਾਂਚ ਕਾਦੀਆਂ ਦੇ ਪ੍ਰਧਾਨ ਮੁਕੇਸ਼ ਵਰਮਾ  ਅਤੇ ਉਨ੍ਹਾਂ ਦੀ ਟੀਮ ਜਿਨ੍ਹਾਂ ਵਿੱਚ ਸਕੱਤਰ ਜਸਬੀਰ ਸਿੰਘ ਸਮਰਾਟ ਅਤੇ ਵਿੱਤ ਸਕੱਤਰ ਪਵਨ ਕੁਮਾਰ  ਸ਼ਾਮਲ ਸੀ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਜਾਨਪੁਰ ਬਰਾਂਚ ਵਿਵੇਕਾਨੰਦ ਬ੍ਰਾਂਚ ਪਠਾਨਕੋਟ ਬ੍ਰਾਂਚ ਗੁਰਦਾਸਪੁਰ ਬ੍ਰਾਂਚ  , ਛਤਵਾਲ ਬ੍ਰਾਂਚ ‘ਬਹਿਰਾਮਪੁਰ ਬ੍ਰਾਂਚ  ਅੰਮ੍ਰਿਤਸਰ ਸੈਂਟਰਲ ਅੰਮ੍ਰਿਤਸਰ ਨਾਰਥ ਤਰਨਤਾਰਨ ਬ੍ਰਾਂਚ ਪੱਟੀ ਬ੍ਰਾਂਚ ਦੇ ਅਹੁਦੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰੰਕਸ਼ਨ ਹੀਰਾ ਮਨੀ ਅਗਰਵਾਲ, ਰਾਧੇ ਸ਼ਿਆਮ ਮਹਾਜਨ ਜ਼ਿਲਾ ਪ੍ਰਧਾਨ   ਸੁਨੀਲ ਮਹਾਜਨ ਰਾਸ਼ਟਰੀ  ਸਹਾਇਕ ਸਕੱਤਰ ਸੁਸ਼ੀਲ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਨਾਰਥ ਸ਼ਿਵ ਗੌਤਮ ਇੰਦਰਜੀਤ ਬਾਜਵਾ ਵਿਨੋਦ ਸ਼ਰਮਾ ਆਰਡੀ ਸ਼ਰਮਾ ਰਮੇਸ਼ ਮਹਾਜਨ ਆਦਿ ਹਾਜ਼ਰ ਸੀ
ਫੋਟੋ : —–ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਕਾਦੀਆਂ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਉੱਤਰ   ਪੰਜਾਬ ਦੇ ਪ੍ਰਧਾਨ ਜਗਦੀਸ਼ ਅਗਰਵਾਲ ਅਤੇ ਹੋਰ  ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments