spot_img
Homeਮਾਝਾਗੁਰਦਾਸਪੁਰਨੈਸ਼ਨਲ ਪਲਸ ਪੋਲੀਓ ਰਾਊਂਡ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ

ਨੈਸ਼ਨਲ ਪਲਸ ਪੋਲੀਓ ਰਾਊਂਡ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ

ਗੁਰਦਾਸਪੁਰ, 25  ਫਰਵਰੀ  ( ਮੁਨੀਰਾ ਸਲਾਮ ਤਾਰੀ)ਸਿਵਲ ਸਰਜਨ ਡਾ ਵਿਜੈ ਕੁਮਾਰ ਦੀ ਪ੍ਰਧਾਨਗੀ ਹੇਠ 27 ਫਰਵਰੀ ਤੋਂ 1 ਮਾਰਚ ਤੱਕ ਨੈਸ਼ਨਲ  ਪਲਸ ਪੋਲੀਓ ਰਾਊਂਡ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਨਰਸਿੰਗ ਸਕੂਲ ਦੇ ਬੱਚਿਆਂ ਦੀ ਰੈਲੀ ਕੱਢੀ ਗਈ। ਇਸ ਮੋਕੇ ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਪੋਸਟਰ ਵੀ ਰਿਲੀਜ਼ ਕੀਤਾ 

ਜ਼ਿਲ੍ਹਾ ਟੀਕਾਕਰਨ ਅਫਸਰ ਡਾ ਅਰਵਿੰਦ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ 27ਫਰਵਰੀ  ਤੋਂ 1ਮਾਰਚ ਤਕ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਜਾਗਰੂਕ ਕਰਨ ਲਈ ਮਾਈਕਿੰਗ   ਵੀ ਕਰਵਾਈ ਜਾ ਰਹੀ ਹੈ  ਉਨ੍ਹਾਂ  ਉਨ੍ਹਾਂ ਦੱਸਿਆ ਕਿ 27ਫਰਵਰੀ ਨੂੰ ਪਲਸ ਪੋਲੀਓ ਬੂਥਾਂ ਉਪਰ ਅਤੇ 28 ਫਰਵਰੀ 1 ਮਾਰਚ ਨੂੰ ਘਰ ਘਰ ਜਾ ਕੇ 0ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਉਨ੍ਹਾਂ ਦੱਸਿਆ ਕਿ ਇਹ ਪੋਲੀਓ ਬੂੰਦਾਂ ਝੁੱਗੀਆਂ ਝੌਂਪੜੀਆਂ ਸਲੱਮ ਏਰੀਆ ਅਤੇ ਭਠਿਆਂ   ਦੇ 0 ਤੋਂ 5ਸਾਲ ਦੇ ਬੱਚਿਆਂ ਨੂੰ ਵੀ ਪਿਲਾਈਆਂ ਜਾਣਗੀਆਂ 

ਇਸ ਸਮੇਂ ਸਹਾਇਕ ਸਿਵਲ ਸਰਜਨ ਡਾ ਭਾਰਤ ਭੂਸ਼ਨ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰੋਮੀ ਰਾਜਾ, ਜ਼ਿਲਾ ਡੈਂਟਲ ਸਿਹਤ ਅਫਸਰ ਡਾ ਸ਼ੈਲਾ , ਡਿਪਟੀ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਕਮਲਜੀਤ ਐਲ ਐਚ ਵੀ ਅਤੇ ਨਰਸਿੰਗ ਸਕੂਲ ਦਾ ਸਟਾਫ ਵੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments