ਕਾਦੀਆ 23 ਦਸੰਬਰ (ਤਾਰਿਕ ਅਹਿਮਦ)
ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਅਤੇ ਪੰਜਾਬ ਫ਼ੈਡਰੇਸ਼ਨ ਆਫ਼ ਯੂਨੀਵਰਸਿਟੀ ਕਾਲਜ ਆਰਗੇਨਾਈਜੇਸ਼ਨ ਦੇ ਸੱਦੇ ਤੇ ਪੰਜਾਬ ਭਰ ਦੇ ਸਰਕਾਰੀ ਤੇ ਏਡਿਡ ਕਾਲਜ ਦੇ ਪ੍ਰੋਫੈਸਰਾਂ ਵਲੋਂ ਸਿੱਖਿਆ ਬੰਦ ਦੇ ਸੱਦੇ ਤਹਿਤ ਸੱਤਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਯੂ ਜੀ ਸੀ ਨਿਯਮਾਂ ਅਨੁਸਾਰ ਬਣਦੇ ਪੇਅ ਸਕੇਲ ਦੇਣ ਪੰਜਾਬ ਸਰਕਾਰ ਵੱਲੋਂ ਯੂਜੀਸੀ ਨਿਯਮਾਂ ਨੂੰ ਛਿੱਕੇ ਟੰਗ ਕੇ ਡੀ ਲਿੰਕ ਕਰ ਕੇ ਸਕੇਲ ਦੇਣ ਨੂੰ ਬੰਦ ਕਰਨ ਵਰਗੀਆਂ ਭਖਵੀਆਂ ਮੰਗਾਂ ਦੇ ਚਲਦੇ ਅਣਮਿੱਥੇ ਸਮੇਂ ਦੀ ਹਡ਼ਤਾਲ ਜਾਰੀ ਹੈ ਅੱਜ ਇਸ ਹੜਤਾਲ ਦੇ ਚਲਦਿਆਂ 23 ਵੇਂ ਦਿਨ ਕਲਾਸਾਂ ਦਾ ਬਾਈਕਾਟ ਕਰਕੇ ਕਾਲਜ ਪ੍ਰੋਫੈਸਰ ਵੱਲੋਂ ਕਾਲਜ ਅੰਦਰ ਰੋਸ ਧਰਨੇ ਦਿੱਤੇ ਗਏ ਤੇ ਪੰਜਾਬ ਸਰਕਾਰ ਦੀ ਬਦਨੀਅਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਲੋਕਲ ਯੂਨਿਟ ਦੇ ਪ੍ਰਧਾਨ ਪ੍ਰੋ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪ੍ਰੋਫੈਸਰਾਂ ਵੱਲੋਂ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਇਸ ਮੌਕੇ ਸਕੱਤਰ ਪ੍ਰੋ ਰਾਕੇਸ਼ ਕੁਮਾਰ ਵਿੱਤ ਸਕੱਤਰ ਡਾ ਸਿਮਰਤਪਾਲ ਸਿੰਘ ਨੇ ਕਿਹਾ ਕਿ ਕਾਲਜਾਂ ਅੰਦਰ ਸਰਦੀ ਰੁੱਤ ਦੀਆਂ ਛੁੱਟੀਆਂ ਹੋ ਰਹੀਆਂ ਹਨ ਜੇਕਰ ਸਰਕਾਰ ਮੰਗਾਂ ਪ੍ਰਵਾਨ ਨਹੀਂ ਕਰਦੀ ਤਾਂ ਛੁੱਟੀਆਂ ਦੇ ਦੌਰਾਨ ਸੂਬਾ ਕਮੇਟੀ ਜੇਕਰ ਧਰਨੇ ਦੇਂਦੇ ਕਾਲਜ ਅਧਿਆਪਕਾਂ ਨੂੰ ਲਾਮਬੰਦ ਕਰਦੀ ਹੈ ਤਾਂ ਇਸ ਅਨੁਸਾਰ ਧਰਨਾ ਪ੍ਰੋਗਰਾਮ ਜਾਰੀ ਰੱਖ ਕੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਸੰਘਰਸ਼ ਤਿੱਖਾ ਕਰਕੇ ਸਰਕਾਰ ਦੀ ਮੁਲਾਜ਼ਮ ਵਿਰੋਧੀ ਤੇ ਉਚੇਰੀ ਸਿੱਖਿਆ ਨੂੰ ਲੀਹੋਂ ਲਾਹੁਣ ਦੀਆਂ ਚਾਲਾਂ ਬਾਰੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅੱਜ ਦੇ ਇਸ ਰੋਸ ਧਰਨੇ ਵਿੱਚ ਪ੍ਰਧਾਨ ਪ੍ਰੋ ਕੁਲਵਿੰਦਰ ਸਿੰਘ ਪ੍ਰੋਫੈਸਰ ਸੁਖਪਾਲ ਕੌਰ ਪ੍ਰੋ ਗੁਰਿੰਦਰ ਸਿੰਘ ਡਾ ਗੁਰਦੀਪ ਸਿੰਘ ਸਕੱਤਰ ਪ੍ਰੋ ਰਾਕੇਸ਼ ਕੁਮਾਰ ਪ੍ਰੋ ਕੌਸ਼ਲ ਕੁਮਾਰ ਪ੍ਰੋ ਹਰਜਿੰਦਰ ਸਿੰਘ ਸਮੇਤ ਕਾਲਜ ਅਧਿਆਪਕ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਸੀ
ਫੋਟੋ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪ੍ਰੋਫ਼ੈਸਰ 23 ਵੇਂ ਦਿਨ ਦੇ ਰੋਸ ਧਰਨੇ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ