ਹਰਚੋਵਾਲ16ਅਗੱਸਤ (ਸਲਾਮ ਤਾਰੀ ) ਜਿਥੇ ਪੂਰੇ ਭਾਰਤ ਵਿੱਚ ਅਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ ਓਥੇ ਹੀ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਵੀ ਅਜ਼ਾਦੀ ਦਿਵਸ ਦੀਆਂ ਰੌਣਕਾਂ ਨਜ਼ਰ ਆਇਆਂ ।ਇਸ ਮੌਕੇ ਤੇ ਐਸ ਐਮ ਓ ਡਾਕਟਰ ਪਰਮਿੰਦਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਪੰਜਾਬ ਪੁਲਸ ਨੇ ਝੰਡੇ ਨੂੰ ਸਲਾਮੀ ਦੇਣ ਦੀ ਰਸਮ ਅਦਾ ਕੀਤੀ।ਇਸ ਮੌਕੇ ਸੀ ਐਚ ਸੀ ਹਰਚੋਵਾਲ ਦੇ ਸਮੂਹ ਸਟਾਫ ਮੌਜੂਦ ਰਿਹਾ। ਜਿੰਨਾ ਵਿਚ ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਆਗਿਆਪਲ ਸਿੰਘ, ਡਾਕਟਰ ਰਮਨੀਤ ਕਰ,ਡਾਕਟਰ ਸੰਦੀਪ, ਬੀ ਈ ਈ ਸੁਰਿੰਦਰ ਕੌਰ, ਹਰਪਿੰਦਰ ਸਿੰਘ ਹੇਲਥ ਇੰਸਪੈਕਟਰ, ਨਰਸਿੰਗ ਸਿਸਟਰ ਸਰਬਜੀਤ ਕੌਰ, ਰਵਿੰਦਰ ਕੌਰ, ਸਮੂਹ ਹੇਲਥ ਵਰਕਰ, ਸਮੂਹ ਸਟਾਫ ਨਰਸ, ਸਮੂਹ ਏ ਐਨਐਮ, ਆਸ਼ਾ ਸਾਰੇ ਸਟਾਫ ਮੇਮਬਰ ਅਜਾਦੀ ਦਿਹਾੜਾ ਮਨਾਉਣ ਲਈ ਇਕੱਠੇ ਹੋਏ।