ਕਾਦੀਆਂ 22 ਮਈ (ਸਲਾਮ ਤਾਰੀ) ਐਸ ਐਸ ਪੀ ਬਟਾਲਾ ਮਿਸ ਅਸ਼ਵਨੀ ਗੋਟਿਆਲ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਅਤੇ ਉਪ ਕਪਤਾਨ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਕਾਦੀਆਂ ਸੁਖਰਾਜ ਸਿੰਘ ਨੇ ਕੀਤੀ ਗਈ ਕਾਰਵਾਈ ਬਾਰੇ ਜਾਨਕਾਰ ਦਿੰਦੀਆਂ ਕਿਹਾ ਕਿ ਮਿਤੀ 7-5-23 ਨੂੰ ਪਲਵਿੰਦਰ ਕੋਰ ਪਤਨੀ ਦਲਬੀਰ ਸਿੰਘ ਵਾਸੀ ਕਾਲਾ ਬਾਲਾ ਨੁੰ ਬਖਸ਼ੀਸ ਸਿੰਘ ਉਰਫ ਸੋਨੀ ਪੁੱਤਰ ਜਗੀਰ ਸਿੰਘ ਅਤੇ ਮਨਿੰਦਰ ਸਿੰਘ ਉਰਫ ਸੋਂਨੂੰ ਪੁੱਤਰ ਬਿਕਰਮਜੀਤ ਸਿੰਘ ਵਾਸੀਆਨ ਵਿਠਵਾਂ ਨੇ ਜਬਰਦਸਤੀ ਚੁੱਕ ਕੇ ਆਪਣੇ ਨਾਲ ਲੈ ਗਏ ਅਤੇ ਰਸਤੇ ਵਿੱਚ ਪਲਵਿੰਦਰ ਕੋਰ ਦੇ ਕਿਰਚਾਂ ਮਾਰ ਕੇ ਜ਼ਖਮੀ ਕਰ ਦਿੱਤਾ। ਜਿਸ ਦੀ ਇਲਾਜ ਦੋਰਾਨ ਮੋਤ ਹੋ ਗਈ। ਕਾਦੀਆਂ ਪੁਲਸ ਨੇ ਮੁਕਦਮਾ ਨੰਬਰ 42 ਜੁਰਮ 302,365,34 ਮਾਮਲਾ ਰਜਿਸਟਰ ਕਰ ਕੇ 24 ਘੰਟੇ ਦੇ ਅੰਦਰ ਦੋਸ਼ੀਆਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।