8 ਸਤੰਬਰ,ਹਰਚੋਵਾਲ( ਸੁਰਿੰਦਰ ਕੌਰ ) ਸਿਹਤ ਵਿਭਾਗ ਵੱਲੋਂ ਹਰ ਸਾਲ ਸਤੰਬਰ ਮਹੀਨਾ ਪੋਸ਼ਣ ਮਾਹ ਵੱਜੋਂ ਮਨਾਇਆ ਜਾਂਦਾ ਹੈ। ਇਸੇ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਐਸ ਐਮ ਓ ਡਾਕਟਰ ਮੋਹਪ੍ਰੀਤ ਸਿੰਘ ਦੇ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਹਰਚੋਵਾਲ ਵਿਖੇ ਪੋਸ਼ਣ ਮਾਹ ਅਧੀਨ ਹੱਥ ਧੋਣ ਦੀ ਮਹੱਤਤਾ ਵਿਸ਼ੇ ਤੇ ਜਾਗਰੂਕਤਾ ਸੈਮੀਨਾਰ ਲਗਾਇਆ। ਜਿਸ ਵਿਚ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ ਅਤੇ ਹੱਥ ਧੋਣ ਦੀ ਮਹੱਤਤਾ ਬਾਰੇ ਸਮਝਿਆ ਗਿਆ। ਬੀ ਈ ਈ ਸੁਰਿੰਦਰ ਕੌਰ ਨੇ ਜਾਗਰੂਕ ਕਰਦੇ ਹੋਏ ਦੱਸਿਆ ਕਿ ਬੱਚਿਆਂ ਦੇ ਸਹੀ ਵਿਕਾਸ ਲਈ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ ਜੋ ਕਿ ਹਰੀਆਂ ਸਬਜੀਆਂ, ਮੌਸਮੀ ਫਲ, ਦਾਲਾਂ ਤੋਂ ਪੁਰਾ ਹੁੰਦਾ ਹੈ ਪਰ ਨਾਲ ਨਾਲ ਸਾਨੂੰ ਸ਼ਰੀਰਕ ਸਾਫ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ,ਜਲਦੀ ਜਲਦੀ ਹੱਥ ਨਹੀਂ ਧੋਣੇ ਚਾਹੀਦੇ ਸਗੋਂ ਚੰਗੀ ਤਰਾਂ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ । ਇਸ ਨਾਲ ਪੇਟ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ। ਨਾਲ ਹੀ ਛੇ ਮਹੀਨੇ ਬਾਅਦ ਅਲਬੇਨਡਾਜ਼ੋਲ ਦੀ ਗੋਲੀ ਜਰੂਰ ਖਾਣੀ ਚਾਹੀਦੀ ਹੈ। ਸਰਕਾਰ ਵਲੋਂ ਹਫਤਾਵਰੀ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਖਾਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਿਆਂ ਵਿਚ ਖੂਨ ਦੀ ਮਾਤਰਾ ਪੁਰੀ ਰਹੇ। ਵਿਦਿਆਰਥੀਆਂ ਨੂੰ ਸੁਬਹ ਦਾ ਭੋਜਨ ਜਰੂਰ ਖਾਕੇ ਆਉਣਾ ਚਾਹੀਦਾ ਹੈ ਤਾਂ ਜੋ ਸਾਰਾ ਦਿਨ ਬੱਚੇ ਅਕਟੀਵ ਰਹਿਣ। ਇਸ ਨਾਲ ਡੇਂਗੁ, ਮਲੇਰੀਆ ਬਾਰੇ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਬਲਾਕ ਆਜੂਕੇਟਰ ਸੁਰਿੰਦਰ ਕੌਰ, ਐਲ ਐੱਚ ਵੀ ਹਰਭਜਨ ਕੌਰ, ਬਰਿੰਦਰ ਕੌਰ, ਹੈਲਥ ਇੰਸਪੈਕਟਰ ਕੁਲਜੀਤ ਸਿੰਘ, ਸਰਬਜੀਤ ਸਿੰਘ ਹੈਲਥ ਵਰਕਰ ਅਤੇ ਸਕੂਲ ਵਿਦਿਆਰਥੀ ਮੌਜੂਦ ਰਹੇ।