ਕਾਦੀਆਂ 31 ਅਗਸਤ (ਮੁਨੀਰਾ ਸਲਾਮ ਤਾਰੀ) :- ਬਾਬਾ ਲੱਖਦਾਤਾ ਛਿੰਝ ਮੇਲਾ ਕਮੇਟੀ ਪਿੰਡ ਦਰੰਗਖੱਡ ਦੀ ਤਰਫੋਂ ਸਲਾਨਾ ਛਿੰਝ ਮੇਲਾ ਬਲਬੀਰ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਪੰਜਾਬ, ਹਿਮਾਚਲ, ਜੰਮੂ ਅਤੇ ਹਰਿਆਣਾ ਦੇ 200 ਦੇ ਕਰੀਬ ਪਹਿਲਵਾਨਾਂ ਨੇ ਆਪਣੀ ਆਪਣੀ ਕੁਸ਼ਤੀ ਦੇ ਜੌਹਰ ਦੱਸੇ। ਇਸ ਮੌਕੇ ਰੈਫਰੀ ਦੀ ਭੂਮਿਕਾ ਕਰਨੈਲ ਸਿੰਘ ਅਤੇ ਅਰਜੁਨ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਵੱਡੀ ਮਾਲੀ ਦੀ ਕੁਸ਼ਤੀ ਦਾ ਮੁਕਾਬਲਾ ਭਾਨੂ ਪਹਿਲਵਾਨ ਖਾਨਪੁਰ ਅਤੇ ਵਿਸ਼ਾਲ ਪਹਿਲਵਾਨ ਪਠਾਨਕੋਟ ਨਾਲ ਅਤੇ ਛੋਟੀ ਮਾਲੀ ਦੀ ਕੁਛਤੀ ਦਾ ਮੁਕਾਬਲਾ ਸੁੱਬਾ ਪਹਿਲਵਾਨ ਘੋ ਅਤੇ ਭੋਲੂ ਪਹਿਲਵਾਨ ਡੱਡਵਾਂ ਨਾਲ ਹੋਇਆ। ਵੱਡੀ ਮਾਲੀ ਦੀ ਕੁਛਤੀ ਦੇ ਜੇਤੂ ਪਹਿਲਵਾਨਾਂ ਨੂੰ 5100 ਰੁਪਏ ਅਤੇ ਛੋਟੀ ਮਾਲੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨਾਂ ਨੂੰ 3100 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੰਗ ਬਹਾਦਰ, ਬਕੀਲ ਸਿੰਘ, ਸੁਭਾਸ਼ ਸਿੰਘ, ਕਿਸ਼ੋਰ ਲਾਲ, ਰਾਮ ਸ਼ਰਨ, ਸਲਿੰਦਰ ਕੁਮਾਰ, ਬੀਰਬਲ , ਸੁਭਾਸ਼ ਗੋਂਦਲਾ, ਮਨੋਹਰ ਲਾਲ ਸ਼ਰਮਾ, ਰਵਿੰਦਰ ਸਿੰਘ ਆਦਿ ਹਾਜ਼ਰ ਸਨ।