ਕਾਦੀਆਂ 26 ਅਗਸਤ (ਮੁਨੀਰਾ ਸਲਾਮ ਤਾਰੀ) :- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨ ਕੀਤੇ ਗਏ ਬੀ. ਏ. ਬੀ. ਐਸ. ਸੀ. ਸਮੈਸਟਰ ਛੇਵੇਂ ਦੇ ਨਤੀਜੇ ਵਿੱਚੋਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਲਾਕੇ ਚ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਹੈ ਕਿ ਬੀ ਏ ਛੇਵਾਂ ਸਮੈਸਟਰ ਵਿੱਚੋਂ ਦਰਸ਼ਪ੍ਰੀਤ ਕੌਰ ਨੇ 70 ਫ਼ੀਸਦ ਅੰਕਾਂ ਨਾਲ ਕਾਲਜ ਵਿਚ ਪਹਿਲਾ,
ਸ਼ਿਵਾਨੀ ਨੇ 66. 87 ਫ਼ੀਸਦ ਅੰਕਾਂ ਨਾਲ ਦੂਸਰਾ, ਜਦਕਿ ਵੀਰ ਕੌਰ ਨੇ 66.58 ਫ਼ੀਸਦ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਬੀ ਐਸਸੀ ਕੰਪਿਊਟਰ ਸਾਇੰਸ ਛੇਵਾਂ ਸਮੈਸਟਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ 78.29 ਫ਼ੀਸਦ ਅੰਕਾਂ ਨਾਲ ਪਹਿਲਾ, ਬੀ ਐੱਸਸੀ ਨਾਨ ਮੈਡੀਕਲ ਦੀ ਵਿਦਿਆਰਥਣ ਸੁਰੇਖਾ ਕਾਲੀਆਂ ਨੇ 70.12 ਫ਼ੀਸਦ ਅੰਕਾਂ ਨਾਲ ਦੂਸਰਾ, ਜਦਕਿ ਇਸੇ ਕਲਾਸ ਦੀ ਵਿਦਿਆਰਥਣ ਡਿੰਪਲ ਬੇਦੀ ਨੇ 74.12 ਫ਼ੀਸਦ ਅੰਕਾਂ ਨਾਲ ਕਾਲਜ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਨਤੀਜੇ ਲਈ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਸਟਾਫ ਮੈਂਬਰਾਂ ਅਤੇ ਵਿਦਿਆਰਥਣਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇੱਥੇ ਜ਼ਿਕਰਯੋਗ ਹੈ ਕਿ ਬੀ ਐਸਸੀ ਦੀਆਂ ਦੋ ਵਿਦਿਆਰਥਣਾਂ ਡਿਸਟਿੰਕਸ਼ਨ ਵਿਸ਼ੇਸ਼ ਪ੍ਰਾਪਤੀ ਨਾਲ ਯੂਨੀਵਰਸਿਟੀ ਵੱਲੋਂ ਨਿਵਾਜਿਆ ਗਿਆ ਹੈ। ਕਾਲਜ ਲਈ ਯੂਨੀਵਰਸਿਟੀ ਨਤੀਜੇ ਵਿਚੋਂ ਅਹਿਮ ਪ੍ਰਾਪਤੀ ਹੈ। ਇਸ ਮੌਕੇ ਵਿਸ਼ਾ ਅਧਿਆਪਕ ਪ੍ਰੋ ਕੁਲਵਿੰਦਰ ਸਿੰਘ, ਪ੍ਰੋ ਸੁਖਪਾਲ ਕੌਰ, ਪ੍ਰੋ ਗੁਰਿੰਦਰ ਸਿੰਘ ਡਾ. ਗੁਰਦੀਪ ਸਿੰਘ, ਪ੍ਰੋਫੈਸਰ ਰਾਕੇਸ਼, ਕੁਮਾਰ ਪ੍ਰੋ ਹਰਕੰਵਲ ਸਿੰਘ ਬੱਲ, ਪ੍ਰੋਫੈਸਰ ਸਤਵਿੰਦਰ ਸਿੰਘ, ਪ੍ਰੋਫੈਸਰ ਕੌਸ਼ਲ ਕੁਮਾਰ ਹਾਜ਼ਰ ਸਨ।