ਕਾਦੀਆਂ 29 ਅਪ੍ਰੈਲ (ਸਲਾਮ ਤਾਰੀ) ਕਾਦੀਆਂ ਪੁਲਸ ਨੇ ਵੱਖ ਵੱਖ ਦੋਸ਼ਾ ਦੇ ਅਧਾਰ ਤੇ ਮੁਕਦਮੇ ਦਰਜ ਕੀਤੇ ਹੱਨ ਮਿਲੀ ਜਾਨਕਾਰੀ ਅਨੂਸਾਰ ਦਵਿੰਦਰ ਸਿੰਘ ਪੁਤਰ ਵਿਰਸਾ ਸਿੰਘ ਵਾਸੀ ਨੰਗਲ ਬਾਗਬਾਨਾ ਦੇ ਬਿਆਨਾਂ ਦੇ ਅਧਾਰ ਤੇ ਤਿਨ ਅਣਪਛਾਤੇ ਵਿਅਕਤੀਆਂ ਤੇ ਮੁਕਦਮਾ ਨਬਰ 34 ਮਿਤੀ 29 -4-22 ਦਰਜ ਕੀਤਾ ਹੈ ਜੋ ਕਿ ਤਿਨ ਅਣਪਛਾਤੇ ਵਿਅਕਤੀ ਦਵਿੰਦਰ ਸਿੰਘ ਦੇ ਪੋਤੇ ਨਿਰਮਾਣਜੋਤ ਸਿੰਘ ਨੂੰ ਅਗਵਾ ਕਰ ਕੇ ਲੈ ਗਏ। ਦੁਜਾ ਮੁਕਦਮਾ 32 ਮਿਤੀ 28-4-22 ਹਰੀ ਸਿੰਘ ਪੁੱਤਰ ਜਗੀਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਕੀਤਾ ਗਿਆ ਹੈ ਹਰੀ ਸਿੰਘ ਨੇ ਦੋਸ਼ ਲਾਏ ਹਨ ਕੇ ਉਸ ਦੇ ਤਾਏ ਦੇ ਬੇਟੇ ਕੁਲਬੀਰ ਸਿੰਘ ,ਜਸਬੀਰ ਸਿੰਘ ਪੁਤਰਾਨ ਅਜੀਤ ਸਿੰਘ ਵਾਸੀ ਕੋਟ ਟੋਡਰ ਮੱਲ ਅਤੇ ਮੇਰੇ ਤਾਏ ਦੀ ਨੂੰਹ ਹਰਪਿੰਦਰ ਕੋਰ ਪਤਨੀ ਕੁਲਬੀਰ ਸਿੰਘ ਨੇ ਮੇਰੇ ਸੱਟਾਂ ਲਾਈਆਂ ਹੱਨ ਜੋ ਕਿ ਜ਼ੇਰੇ ਇਲਾਜ ਹੈ। ਇਸੇ ਤਰਾਂ ਪੁਲਸ ਨੇ ਗਸਤ ਦੇ ਦੋਰਾਨ ਪਿੰਡ ਡੱਲਾ ਮੋੜ ਵਿੱਖੇ ਸਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਕੋਲੋ 9 ਬੋਤਲਾਂ ਨਜਾਇਜ਼ ਸਰਾਬ ਬਰਾਮਦ ਕਰ ਕੇ ਮੁਕਦਮਾ 33 ਮਿਤੀ 28-4-22 ਦਰਜ ਕੀਤਾ ਹੈ