ਕਾਦੀਆਂ 27 ਅਪ੍ਰੈਲ(ਮੁਨੀਰਾ ਸਲਾਮ ਤਾਰੀ)
ਧਾਰੀਵਾਲ ਦੇ ਲੁਧਿਆਣਾ ਮੁਹੱਲਾ ਵਿਖੇ ਈਸਟਰ ਦੇ ਸਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ।ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਪੀਏਸੀ ਮੈਂਬਰ ਸੀਨੀਅਰ ਅਕਾਲੀ ਨੇਤਾ ਗੁਰਇਕਬਾਲ ਸਿੰਘ ਮਾਹਲ ਜਿਨ੍ਹਾਂ ਨੇ ਆਈ ਹੋਈ ਸੰਗਤ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਆਓ ਅਸੀਂ ਸਾਰੇ ਯਿਸੂ ਮਸੀਹ ਦੀ ਸੱਚਾਈ ਦੀ ਰਾਖੀ ਲਈ ਦਿੱਤੀ ਮਹਾਨ ਕੁਰਬਾਨੀ ਦੀ ਯਾਦ ਕਰੀਏ, ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਜਿਹੇ ਮਹਾਨ ਸੰਤਾਂ ਗੁਰੂਆਂ ਪੀਰਾਂ ਵੱਲੋਂ ਦਰਸਾਏ ਮਾਰਗਾਂ ‘ਤੇ ਚੱਲਣ ਲਈ ਪ੍ਰੇਰਿਤ ਹੋਈਏ।ਮਾਹਲ ਨੇ ਕਿਹਾ ਕਿ ਮਸੀਹੀ ਭਾਈਚਾਰੇ ਵੱਲੋਂ ਈਸਟਰ ਦੁਨੀਆਂ ਭਰ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਅਤੇ ਈਸਟਰ ਦੇ ਪਵਿੱਤਰ ਦਿਹਾਡ਼ੇ ਦੀ ਸੰਸਾਰ ਭਰ ਦੇ ਲੋਕਾਂ ਵਿੱਚ ਵੱਡੀ ਮਹਾਨਤਾ ਹੈ ਕਿਉਂਕਿ ਜੋ ਵੀ ਪ੍ਰਭੂ ਯਿਸੂ ਤੇ ਨਿਸ਼ਚਾ ਕਰੇਗਾ ਉਸ ਦਾ ਨਾਸ਼ ਨਹੀਂ ਹੋਵੇਗਾ ਸਗੋਂ ਹਮੇਸ਼ਾਂ ਦਾ ਜੀਵਨ ਪਾਏਗਾ ਕਿਉਂਕਿ ਜੀ ਯਿਸੂ ਹੀ ਪ੍ਰਭੂ ਹੈ ਇਸ ਕਰਕੇ ਦੁਨੀਆਂ ਭਰ ਦੇ ਕੋਨੇ ਕੋਨੇ ਵਿਚ ਈਸਟ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਦਾ ।ਮਾਹਲ ਨੇ ਕਿਹਾ ਕਿ ਸਾਨੂੰ ਜਾਤ ਪਾਤ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਹਰੇਕ ਇਨਸਾਨ ਨਾਲ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ।ਤੇ ਆਓ ਅੱਜ ਇਸ ਦਿਨ ਦੇ ਉਪਰ ਪ੍ਰਣ ਕਰੀਏ ਕਿ ਅਸੀਂ ਸਭ ਇਕਜੁੱਟ ਹੋ ਕੇ ਮਿਲ ਜੁਲ ਕੇ ਰਹੀਏ ਅਤੇ ਇਕਜੁੱਟਤਾ ਦੀ ਮਿਸਾਈਲ ਕਾਇਮ ਕਰੀਏ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਕੇ ਹਰੇਕ ਇਨਸਾਨ ਨਾਲ ਨਫ਼ਰਤ ਭੁਲਾ ਕੇ ਪ੍ਰੇਮ ਪਿਆਰ ਨਾਲ ਰਹੀਏ ।ਇਸ ਦੌਰਾਨ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਜਿਸ ਦੌਰਾਨ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਇਸ ਦੌਰਾਨ ਸਮੂਹ ਪ੍ਰਬੰਧਕਾਂ ਦੇ ਵੱਲੋਂ ਗੁਰਇਕਬਾਲ ਸਿੰਘ ਮਾਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਮੂਹ ਮਸੀਹੀ ਭਾਈਚਾਰੇ ਦੇ ਆਗੂਆਂ ਅਤੇ ਸੰਗਤ ਦੁਆਰਾ ਗੁਰਇਕਬਾਲ ਸਿੰਘ ਮਾਹਲ ਦਾ ਪਹੁੰਚਣ ਤੇ ਧੰਨਵਾਦ ਕੀਤਾ ਗਿਆ।ਇਸ ਦੌਰਾਨ ਗੁਰਇਕਬਾਲ ਸਿੰਘ ਮਾਹਲ ਤੇ ਵੱਲੋਂ ਈਸਟਰ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ ।ਇਸ ਮੌਕੇ ਆਈ ਹੋਈ ਸੰਗਤ ਵਿਚ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਲੰਗਰ ਵਰਤਾਇਆ ਗਿਆ ।