ਕਾਦੀਆਂ, 25 ਅਪਰੈਲ(ਸਲਾਮ ਤਾਰੀ)
ਫ਼ੂਡ ਐਂਡ ਸਪਲਾਈ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂ ਚੱਕ ਨੇ ਅੱਜ ਸਥਾਨਕ ਦਾਣਾ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਤੇ ਉਨ੍ਹਾਂ ਨਾਲ ਹਲਕਾ ਕਾਦੀਆਂ ਦੇ ਆਪ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਹੁਣ ਤੱਕ 88 ਲੱਖ ਮੈਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿੱਚ 5 ਲੱਖ ਮੈਟ੍ਰਿਕ ਟਨ ਦੀ ਖ਼ਰੀਦ ਏਜੰਸੀਆਂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਇਹ ਪਹਿਲਾ ਸਾਲ ਹੈ। ਅਤੇ ਅਸੀਂ ਇਸ ‘ਚ ਕਾਮਯਾਬ ਹੁੰਦੇ ਚਲੇ ਆ ਰਹੇ ਹਨ। ਪੂਰੇ ਪੰਜਾਬ ‘ਚ ਕਿਸੇ ਵੀ ਥਾਂ ਤੇ ਕਣਕ ਦੀ Lਖ਼ਰੀਦ ਦੀ ਮੁਸ਼ਕਿਲ ਨਹੀਂ ਆਈ ਹੈ। 24 ਘੰਟਿਆਂ ਚ ਕਿਸਾਨਾਂ ਦੇ ਖਾਤਿਆਂ ਚ ਰੁਪਏ ਪਾਏ ਜਾ ਰਹੇ ਹਨ। ਬੋਨਸ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਕਾਨੂੰਨ ਬਣੇ ਹਨ ਉਸ ਦੇ ਮੁਤਾਬਿਕ ਸਰਕਾਰ ਬੋਨਸ ਨਹੀਂ ਦੇ ਸਕਦੀ ਹੈ। ਅਸੀਂ ਕਿਸਾਨਾਂ ਦੇ ਹਿਤਾਂ ਨਾਲ ਖੜੇ ਹਾਂ। ਘਰ ਘਰ ਰਾਸ਼ਨ ਸਪਲਾਈ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਛੇਤੀ ਹੀ ਸਰਕਾਰ ਹੋਮ ਸਪਲਾਈ ਸ਼ੁਰੂ ਕਰਨ ਜਾ ਰਹੀ ਹੈ। ਹੁਣ ਕਣਕ ਨਹੀਂ ਸਗੋਂ ਆਟੇ ਨੂੰ ਬਿਹਤਰੀਨ ਪੈਕਿੰਗ ‘ਚ ਕਸਟਮਰ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਤਿੰਨ ਵਾਹਨਾਂ ਵਹੀਕਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਕੇ ਵਾਪਸ ਕੀਤੇ ਜਾਣ ਦੇ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ‘ਚ ਆਮ ਲੋਕਾਂ ਦੀ ਸਰਕਾਰ ਹੈ। ਲੋਕਾਂ ਵੱਲੋਂ ਸਹੀ ਫ਼ੀਡ ਬੈਕ ਮਿਲਣ ਤੋਂ ਬਾਅਦ ਲੋਕਾਂ ਦੇ ਹਿਤਾਂ ਨੂੰ ਮੁੱਖ ਰੱਖਦੀਆਂ ਇਹ ਹੁਕਮ ਵਾਪਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਘਰਾਂ ਦੇ ਲੋਕਾਂ ਤੋਂ ਲੋਕ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ। ਇਸ ਲਈ ਅਸੀਂ ਲੋਕਾਂ ਦੇ ਕੰਮ ਕਰਾਂਗੇ। ਲੋਕੀ ਸਰਕਾਰ ਨੂੰ ਜੋ ਵੀ ਮਸ਼ਵਰਾ ਦੇਣਗੇ ਉਸ ਤੇ ਵਿਚਾਰ ਵਟਾਂਦਰਾ ਕਰ ਕੇ ਕਬੂਲ ਵੀ ਕੀਤਾ ਜਾਵੇਗਾ। ਸਾਡੀ ਸਰਕਾਰ ਦਾ ਇਮਾਨਦਾਰ ਅਤੇ ਪਾਰਦਰਸ਼ੀ ਸਰਕਾਰ ਬਣਾਉਣਾ ਹੈ। ਕੈਬਨਿਟ ਦੀ ਪਹਿਲੀ ਮੀਟਿੰਗ ‘ਚ ਹੀ 25 ਹਜ਼ਾਰ ਨੌਕਰੀਆਂ ਦੇਣ ਦੀ ਘੋਸ਼ਣਾ ਕੀਤੀ। ਅਤੇ ਦੋ ਮਹੀਨੇ ਦੇ ਅੰਦਰ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਚ ਨੌਕਰੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਦੀਆਂ ਹਲਕੇ ਦੇ ਲੋਕੀ ਹਮੇਸ਼ਾ ਰਾਜਨੀਤਿਕ ਦਹਿਸ਼ਤ ਚ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਇੱਥੇ ਦੇ ਲੋਕਾਂ ਨੂੰ ਸਿਆਸੀ ਆਜ਼ਾਦੀ ਮਿਲੇ। ਅਸੀਂ ਕਾਦੀਆਂ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਕਾਦੀਆਂ ਦਾਣਾ ਮੰਡੀ ਆ ਕੇ ਉਨ੍ਹਾਂ ਨੂੰ ਸਭ ਕੁੱਝ ਠੀਕ ਹੋਣ ਤੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਪ ਦੀ ਸਰਕਾਰ ਨੂੰ ਮਾਈਨਿੰਗ, ਨਸ਼ਾ, ਅਨਾਜ ਅਤੇ ਸੜਕ ਮਾਫ਼ੀLਆ ਵਿਰਾਸਤ ਚ ਮਿਲਿਆ ਹੈ। ਇਸ ਤੋਂ ਨਿਪਟਣ ਲਈ ਅਸੀਂ ਰੋਡ ਮਾਪ ਤਿਆਰ ਕਰ ਲਿਆ ਹੈ। ਜਿਸ ਦੇ ਨਤੀਜੇ ਆਉਣੇ ਵੀ ਸ਼ੁਰੂ ਹੋ ਜਾਣਗੇ। ਅਸੀਂ ਪੰਜਾਬ ਨੂੰ ਖ਼ੁਸ਼ਹਾਲੀ ਵਾਲਾ ਪੰਜਾਬ ਬਣਾ ਕੇ ਸੁਰਜੀਤ ਕਰਨਾ ਚਾਹੁੰਦੇ ਹਨ। ਸਾਡੀ ਸਰਕਾਰ ਨੇ ਜੋ ਵੀ ਗਰੰਟੀਆਂ ਦਿੱਤੀਆਂ ਹਨ ਉਹ ਪੂਰੀ ਕੀਤੀ ਜਾਣਗੀਆਂ। ਅਜੇ ਪੰਜਾਬ ਸੰਭਲ ਰਿਹਾ ਹੈ। ਸਾਡੀ ਇੱਕ ਮਹੀਨੇ ਦੇ ਕੀਤੇ ਗਏ ਕੰਮ ਮੂੰਹ ਬੋਲਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਖ਼ੁਸ਼ਹਾਲੀ ਵੱਲ ਤੋਰੇਗੀ। ਇੱਸ ਮੌਕੇ ਤੇ ਉਨ੍ਹਾਂ ਨਾਲ ਦਵਿੰਦਰ ਸ਼ਰਮਾਂ,ਬਬੀਤਾ ਖੋਸਲਾ,ਬਲਜਿੰਦਰ ਸਿੰਘ ਸੋਨੂ ਕਾਹਲਵਾਂ, ਸੁਖਜਿੰਦਰ ਸਿੰਘ ਆਦਿ ਮੌਜੂਦ ਸਨ।