spot_img
Homeਮਾਝਾਗੁਰਦਾਸਪੁਰਅਜਾਦੀ ਦਾ ਅਮ੍ਰਿੰਤ ਮਹਾਂ ਉਤਸਵ ਮਨਾਇਆ-ਜਿਲ੍ਹੇ ਦੇ ਵੱਖ—ਵੱਖ ਬਲਾਕਾਂ ਤੋਂ ਸਵੈ ਸਹਾਇਤਾ...

ਅਜਾਦੀ ਦਾ ਅਮ੍ਰਿੰਤ ਮਹਾਂ ਉਤਸਵ ਮਨਾਇਆ-ਜਿਲ੍ਹੇ ਦੇ ਵੱਖ—ਵੱਖ ਬਲਾਕਾਂ ਤੋਂ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੇ ਭਾਗ ਲਿਆ

ਗੁਰਦਾਸਪੁਰ, 1 ਅਕਤੂਬਰ (ਮੁਨੀਰਾ ਸਲਾਮ ਤਾਰੀ) ਸ. ਰਵੀਨੰਦਨ ਸਿੰਘ ਬਾਜਵਾ ਚੇਅਰਮੈਂਨ ਜਿਲ੍ਹਾ ਪ੍ਰੀਸ਼ਦ ਅਤੇ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਵਿਖੇ ਅਜਾਦੀ ਦਾ ਅਮ੍ਰਿੰਤ ਮਹਾਂ ਉਤਸਵ ਮਨਾਇਆ ਗਿਆ ਜਿਸ ਵਿੱਚ ਜਿਲ੍ਹੇ ਦੇ ਵੱਖ—ਵੱਖ ਬਲਾਕਾਂ ਤੋਂ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੇ ਭਾਗ ਲਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਵਿੱਚ ਕੁੱਲ 2958 ਸਵੈ ਸਹਾਇਤਾ ਸਮੂਹ, 205 ਪਿੰਡ ਸੰਗਠਨ ਅਤੇ 9 ਕਲੱਸਟਰ ਲੈਵਲ ਫੈਡਰੇਸ਼ਨਾਂ ਚੱਲ ਰਹੀਆਂ ਹਨ ਅਤੇ ਸਵੈ ਸਹਾਇਤਾਂ ਸਮੂਹਾਂ ਦੇ ਮੈਂਬਰਾ ਵੱਲੋਂ ਵੱਖ—ਵੱਖ ਸਵੈ ਰੁਜਗਾਰ ਸ਼ੁਰੂ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ । ਇਸ ਮੌਕੇ ਸ. ਰਵੀਨੰਦਨ ਸਿੰਘ ਬਾਜਵਾ ਚੇਅਰਮੈਂਨ ਜਿਲ੍ਹਾ ਪ੍ਰੀਸ਼ਦ ਨੇ ਅਜਾਦੀ ਦੇ ਅਮ੍ਰਿੰਤ ਮਹਾਂ ਉਤਸਵ ਨੂੰ ਮੁੱਖ ਰੱਖਦੇ ਹੋਏ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਨਜਰਠਕਵਗਜਫ ਣਕਡਜਫਕਤ, ਞਛਥੳਜ਼ ਤੋਂ ਸਿਲਾਈ ਦੀ ਟ੍ਰੇਨਿੰਗ ਪ੍ਰਾਪਤ ਮੈਂਬਰਾਂ ਨੂੰ ਸਰਟੀਫਿਕੇਟ ਅਤੇ ਮਹਿਲਾਂ ਕਿਸਾਨਾਂ ਨੂੰ ਬੀਜ ਕਿੱਟਾਂ ਵੰਡੀਆਂ ਗਈਆਂ 

ਵੱਖਵੱਖ ਬਲਾਕਾਂ ਤੋਂ ਆਏ ਗਰੁੱਪ ਮੈਂਬਰਾਂ ਨੇ ਆਪਣੀ ਕਾਮਯਾਬੀ ਬਾਰੇ ਜਾਣਕਾਰੀ ਦਿੱਤੀ ਕਿ ਗਰੁੱਪ ਵਿੱਚ ਜੁੜ ਕੇ ਕਿਸ ਤਰ੍ਹਾਂ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਦੀ ਪ੍ਰਾਪਤੀ ਹੋ ਰਹੀ ਹੈ

          ਇਸ ਮੌਕੇ ਸ. ਹਰਜਿੰਦਰ ਸਿੰਘ ਸੰਧੂ ਡੀ.ਡੀ.ਪੀ.ਓ, ਗੁਰਜੀਤ ਸਿੰਘ ਬੀ.ਡੀ.ਪੀ.ਓ. ਗੁਰਦਾਸਪੁਰ, ਸਿਕੰਦਰ ਸਿੰਘ ਪੀ.ਏ, ਅਮਰਪਾਲ ਸਿੰਘ ਜਿਲ੍ਹਾ ਪੋ੍ਰਗਰਾਮ ਮੈਨੇਜਰ, ਸਿਮਰਨਜੀਤ ਸਿੰਘ ਜਿਲ੍ਹਾ ਮੈਨੇਜਰ, ਕੁਲਵਿੰਦਰ ਸਿੰਘ ਬਲਾਕ ਪ੍ਰੋਗਰਾਮ ਮੈਨਜਰ, ਕੁਲਦੀਪ ਸਿੰਘ ਡਾਟਾ ਐਂਟਰੀ ਉਪਰੇਟਰ, ਗੌਰਵ ਸ਼ਰਮਾ ਕਲੱਸਟਰ ਕੌਆਰਡੀਨੇਟਰ ਅਤੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਹਾਜ਼ਰ ਸਨ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments