spot_img
HomeEnglishਮਿਤੀ 3 ਮਾਰਚ ਨੂੰ 5 ਸਾਲ ਤੱਕ ਦੇ ਹਰ ਬੱਚੇ ਨੂੰ ਪਿਲਾਈਆਂ...

ਮਿਤੀ 3 ਮਾਰਚ ਨੂੰ 5 ਸਾਲ ਤੱਕ ਦੇ ਹਰ ਬੱਚੇ ਨੂੰ ਪਿਲਾਈਆਂ ਜਾਣਗੀਆਂ ਪੋਲੀਓਰੋਧਕ ਬੂੰਦਾਂ

ਕਾਦੀਆਂ, 26 ਫਰਵਰੀ (ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ , ਜਿਲਾ ਟੀਕਾਕਰਨ ਅਧਿਕਾਰੀ ਡਾਕਟਰ ਅਰਵਿੰਦ ਮਨਚੰਦਾ ਦੇ ਯੋਗ ਮਾਰਗਦਰਸ਼ਨ ਅਤੇ ਡਾ ਸ਼ੂਭਨੀਤ ਕੁਮਾਰ ਦੀ ਰਹਿਨੁਮਾਈ ਅਤੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਕਾਦੀਆਂ ਨੇ ਆਪਣੀ ਟੀਮ ਨਾਲ ਮਿਲ ਕੇ ਕਾਦੀਆਂ ਬਲਾਕ ਵਿੱਚ ਪੈਂਦੇ ਵੱਖ ਵੱਖ ਇਦਾਰੀਆਂ ਵਿੱਚ ਜਾ ਕੇ ਸੂਚਿਤ ਕੀਤਾ ਕਿ 3 ਮਾਰਚ ਨੁੰ 5 ਸਾਲ ਤੱਕ ਦੇ ਸਾਰੇ ਬਚੀਆਂ ਨੂੰ ਪੋਲਿੳ ਬੰਂਦਾ ਪਲਿਾਈਆਂ ਜਾਣਗੀਆਂ॥ੳਹਨਾ ਦੱਸਿਆ ਕਿ ਬਲਾਕ ਦਾ ਦਾ ਜੀਰੋ ਤੋਂ ਪੰਜ ਸਾਲ ਦੇ ਬੱਚਿਆਂ ਦਾ ਟਾਰਗੇਟ ਪੂਰਾ ਕੀਤਾ ਜਾਣਾ ਹੈ ਜਿਸ ਨੂੰ ਕਵਰ ਕਰਨ ਲਈ ਕੁਲ ਕਈ ਬੂਥ 3 ਮਾਰਚ ਨੂੰ ਲਗਾਏ ਜਾਣਗੇ ਅਤੇ ਅਗਲੇ 2 ਦਿਨ ਤੱਕ ਕਈ ਟੀਮਾਂ ਘਰ ਘਰ ਜਾਕੇ ਰਹਿ ਗਏ ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਉਣਗੀਆਂ। ਇਹ ਪਲਸ ਪੋਲੀਓ 2024 ਬਿਗ ਰਾਊਂਡ ਹੈ ਜੋ ਕੇ ਪਿਛਲੇ ਸਾਲਾਂ ਵਿਚ 2022 ਵਿਚ ਹੋਇਆ ਸੀ।ਓਹਨਾ ਆਮ ਜਨਤਾ ਨੂੰ ਅਪੀਲ ਕੀਤੀ ਕਿ ਕੋਈ ਵੀ ਪੰਜ ਸਾਲ ਤੱਕ ਦਾ ਬੱਚਾ ਇਹ ਦੋ ਬੂੰਦ ਪੀਣ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ। ਸਤਪਾਲ ਸਿੰਘ, ਨੇ ਦੱਸਿਆ ਕਿ 3 ਤੋਂ 5 ਮਾਰਚ ਤੱਕ ਹਰ 5 ਸਾਲ ਤੱਕ ਦੇ ਸਾਰੇ ਬੱਚੇ ਘਰਾਂ, ਪਿੰਡਾਂ, ਸ਼ਹਿਰਾਂ, ਭੱਠੇ ਪੱਥੇਰ, ਗੁੱਜਰ, ਟਪਰੀਵਾਸ ਅਤੇ ਝੁੱਗੀਆਂ ਨੂੰ ਕਵਰ ਕੀਤਾ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਜਾਗਰੂਕ ਹੋ ਕੇ ਬੂਥ ਕਵਰੇਜ ਨੂੰ ਵਧਾਇਆ ਜਾਵੇ।ਇਸ ਮੋਕੇੇ ਲਖਬੀਰ ਸਿੰਘ,ਬਲਵਿੰਦਰ ਸਿੰਘ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments