spot_img
HomeEnglishਸਿੱਖ ਨੈਸ਼ਨਲ ਕਾਲਜ ਨੇ ਆਪਣੀ 75ਵੀਂ ਵਰੇਗੰਢ ਮਨਾਈ

ਸਿੱਖ ਨੈਸ਼ਨਲ ਕਾਲਜ ਨੇ ਆਪਣੀ 75ਵੀਂ ਵਰੇਗੰਢ ਮਨਾਈ

ਕਾਦੀਆਂ /17 ਫ਼ਰਵਰੀ (ਸਲਾਮ ਤਾਰੀ)

 

ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਆਪਣੀ ਪੁਨਰ ਸਥਾਪਨਾ ਦੀ 75ਵੀਂ ਵਰੇਗੰਡ ਕਾਲਜ ਕੈਂਪਸ ਅੰਦਰ ਪੂਰੀ ਧੂਮਧਾਮ ਤੇ ਸ਼ਾਨੋ ਸ਼ੌਕਤ ਨਾਲ ਮਨਾਈ|

 

ਇਸ ਮੌਕੇ ਇੱਕ ਯਾਦਗਾਰੀ ਕਾਲਜ ਅਜਾਇਬ ਘਰ ਦਾ ਉਦਘਾਟਨ ਵੀ ਕੀਤਾ ਗਿਆ। ਉਦਘਾਟਨੀ ਸਮਾਗਮ ਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਕਾਲਜ ਐਲੂਮੀਨੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਕਾਰਜਕਾਰਨੀ ਦੇ ਮੈਂਬਰ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਉਹਨਾਂ ਨਾਲ ਹੋਰਨਾਂ ਸ਼ਖਸੀਅਤਾਂ ਵਿੱਚ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਸਾਬਕਾ ਕੈਬਿਨਟ ਮੰਤਰੀ ਸ ਬਲਬੀਰ ਸਿੰਘ ਬਾਠ ਐਕਸੀਨ ਸੇਵਾ ਮੁਕਤ ਸਰਦਾਰ ਅਮਰਜੀਤ ਸਿੰਘ ਬਾਜਵਾ ,ਕਮੇਟੀ ਮੈਂਬਰ ਇੰਜੀਨੀਅਰ ਨਰਿੰਦਰ ਪਾਲ ਸਿੰਘ ਸੰਧੂ ,ਸਾਬਕਾ ਪ੍ਰਧਾਨ ਕੌਂਸਲ ਪ੍ਰਧਾਨ ਸਰਦਾਰ ਜਰਨੈਲ ਸਿੰਘ ਮਾਹਲ ,ਕਸ਼ਮੀਰ ਸਿੰਘ ਬੋਪਾਰਾਏ, ਕੈਪਟਨ ਅਮਰਦੀਪ ਸਿੰਘ ਸੰਧੂ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਅਲੂਮੀਨੀ ਮੈਂਬਰ ਤੇ ਪੁਰਾਣੇ ਵਿਦਿਆਰਥੀ ਸੇਵਾ ਮੁਕਤ ਕਾਲਜ ਪ੍ਰਿੰਸੀਪਲ ਦੇ ਸਟਾਫ ਮੈਂਬਰ ਹਾਜ਼ਰ ਸਨ । ਕਾਲਜ ਅਜਾਇਬ ਘਰ ਦੇ ਉਦਘਾਟਨ ਤੇ ਖੁਸ਼ੀ ਪ੍ਰਗਟਾਉਂਦਿਆਂ ਸਾਰੀ ਆਈਆਂ ਸ਼ਖਸੀਅਤਾਂ ਨੇ ਕਿਹਾ ਕਿ ਕਾਲਜ ਵੱਲੋਂ 75ਵੀਂ ਵਾਰੀ ਗੰਡ ਤੇ ਆਪਣੇ ਵਿਰਸੇ ਇਤਿਹਾਸ ਨੂੰ ਸੰਭਾਲਣ ਦਾ ਵੱਡਾ ਉਪਰਾਲਾ ਕੀਤਾ ਹੈ।| ਇਸ ਤੋਂ ਪਹਿਲਾਂ ਆਈਆਂ ਸ਼ਖਸੀਅਤਾਂ ਦਾ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਤੇ ਸਮੂਹ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਵਿਚਾਰ ਚਰਚਾ ਅਤੇ ਸੱਭਿਆਚਾਰਕ ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ । ਪ੍ਰਿੰਸੀਪਲ ਡਾਕਟਰ ਹੁੰਦਲ ਵੱਲੋਂ ਮੁੱਖ ਮਹਿਮਾਨ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਤੇ ਆਈਆਂ ਸ਼ਖਸੀਅਤਾਂ ਨਾਲ ਜਾਣ ਪਛਾਣ ਕਰਵਾਈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਨੇ ਕਿਹਾ ਕਿ ਸਿੱਖ ਨੈਸ਼ਨਲ ਕਾਲਜ ਨੇ ਜੋ 1978 ਈ ਲਾਹੌਰ ਚ ਸਥਾਪਿਤ ਹੋਇਆ ਸੀ ਮੁੜ ਦੇਸ਼ ਵੰਡ ਤੋਂ ਬਾਅਦ ਕਾਦੀਆਂ ਸਿੱਖ ਐਜੂਕੇਸ਼ਨਲ ਸੋਸਾਇਟੀ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਵੱਡੇ ਉੱਦਮ ਨਾਲ ਸ਼ੁਰੂ ਹੋਇਆ ਸੀ। ਉਹਨਾਂ ਆਪਣੀਆਂ ਵਿਦਿਆਰਥੀ ਜੀਵਨ ਦੀਆਂ ਜੁੜੀਆਂ ਯਾਦਾਂ ਮੰਚ ਤੇ ਸਾਰਿਆਂ ਨਾਲ ਸਾਂਝੀਆਂ ਕੀਤੀਆਂ । ਕਾਲਜ ਦੇ ਪੁਰਾਣੇ ਵਿਦਿਆਰਥੀ ਐਕਸੀਅਨ ਸੇਵਾ ਮੁਕਤ ਸਰਦਾਰ ਅਮਰਜੀਤ ਸਿੰਘ ਬਾਜਵਾ ਨੇ ਆਪਣੇ ਵਿਦਿਆਰਥੀ ਜੀਵਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਵਿਦਿਆਰਥੀ ਵਰਗ ਨੂੰ ਆਪਣੀ ਵਿਰਾਸਤ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ । ਆਲੂਮੀਨੀ ਦੇ ਨਾਲ ਜੁੜੇ ਸਾਬਕਾ ਪ੍ਰੋਫੈਸਰ ਵੀ ਕੇ ਗੁਪਤਾ ਸਥਾਨਕ ਸਕੱਤਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਨੇ ਵਿਚਾਰ ਰੱਖੇ| ਅਲੂਮੀਨੀ ਪ੍ਰਧਾਨ ਇੰਜੀਨੀਅਰ ਵਿਰਦੀ ਅਤੇ ਸਰਦਾਰ ਬਾਜਵਾ ਨੇ ਆਪਣੇ ਵੱਲੋਂ ਕਾਲਜ ਨੂੰ ਹਰ ਮਾਲੀ ਮਦਦ ਦੇਣ ਦਾ ਐਲਾਨ ਕੀਤਾ| ਮੁੱਖ ਮਹਿਮਾਨ ਤੇ ਪ੍ਰਮੁੱਖ ਸ਼ਖਸੀਅਤਾਂ ਕਾਲਜ ਦੇ ਸੇਵਾ ਮੁਕਤ ਪ੍ਰਸਿੱਧ ਸਿੱਖ ਬੁੱਧੀਜੀਵੀ ਪ੍ਰਿੰਸੀਪਲ ਬਾਵਾ ਹਰੀ ਕ੍ਰਿਸ਼ਨ ਸਿੰਘ ਜੀ ਦੇ ਪਰਿਵਾਰ ਵੱਲੋਂ ਕਾਲਜ ਨੂੰ ਇੱਕ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ| ਪ੍ਰਿੰਸੀਪਲ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਯਾਦਗਾਰੀ ਚਿੰਨ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ| ਵੱਖ-ਵੱਖ ਵਿਦਿਆਰਥੀਆਂ ਨੇ ਲੋਕ ਗੀਤ ਤੇ ਸੱਭਿਆਚਾਰ ਵਣਗੀਆਂ ਪੇਸ਼ ਕੀਤੀਆਂ ਸਮਾਗਮ ਦੇ ਅੰਤ ਵਿੱਚ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਨੇ ਮੁੱਖ ਮਹਿਮਾਨ ਤੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਕਾਲਜ ਦੀਆਂ ਵਿਦਿਆਰਥਨਾਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ|
ਸਮਾਗਮ ਚ ਆਈਆਂ ਪ੍ਰਮੁੱਖ ਸ਼ਖਸੀਅਤਾਂ ਚ ਜਥੇਦਾਰ ਗੁਰਿੰਦਰ ਪਾਲ ਸਿੰਘ ਗੋਰਾ ਸ਼੍ਰੋਮਣੀ ਕਮੇਟੀ ਮੈਂਬਰ , ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਅਮਰਜੀਤ ਸਿੰਘ ਭਾਟੀਆ, ਵਿਜੇ ਕੁਮਾਰ ਬੀ ਐਨ ਓ ਬਲਾਕ 1 ਕਾਦੀਆ,ਮੈਂਬਰ ਸਥਾਨਕ ਪ੍ਰਬੰਧਕ ਕਮੇਟੀ ਕਾਲਜ ਗੁਰਿੰਦਰ ਪਾਲ ਸਿੰਘ ਸਾਹਬੀ , ਨੈਸ਼ਨਲ ਅਵਾਰਡੀ ਪ੍ਰਿੰਸੀਪਲ ਸਰਦਾਰ ਅੰਗਰੇਜ਼ ਸਿੰਘ ਬੋਪਾਰਾਏ ,ਸਾਬਕਾ ਪ੍ਰਿੰਸੀਪਲ ਡਾਕਟਰ ਬਲਵੰਤ ਸਿੰਘ ਮੱਲੀ , ਪ੍ਰਿੰਸੀਪਲ ਡਾਕਟਰ ਕੁਲਵੰਤ ਸਿੰਘ ਰੰਧਾਵਾ , ਪ੍ਰਿੰਸੀਪਲ ਡਾਕਟਰ ਹਰੀ ਕਿਸ਼ਨ ਮਹਾਜਨ ,ਪ੍ਰੋਫੈਸਰ ਵੀ ਕੇ ਗੁਪਤਾ , ਸੱਯਦ ਜ਼ੁਬੈਰ ਅਹਿਮਦ,ਨਸਰੁਮਿਨੱਲਾ,ਪ੍ਰੋਫੈਸਰ ਸੁਖਵਿੰਦਰ ਕੌਰ ਪੱਡਾ, ਪ੍ਰੋਫੈਸਰ ਸਰਬਜੀਤ ਕੌਰ , ਸਰਦਾਰ ਮਨਮੋਹਨ ਸਿੰਘ ਉਬਰਾਏ ,ਕਰਨਲ ਬਲਰਾਜ ਸਿੰਘ ਘੁੰਮਣ ,ਸਾਬਕਾ ਕੌਂਸਲਰ ਅਮਰ ਇਕਬਾਲ ਸਿੰਘ ਮਾਹਲ, ਸਾਬਕਾ ਲੈਕਚਰਾਰ ਗੁਰਬਖਸ਼ ਸਿੰਘ ਬਾਜਵਾ ਮੀਤ ਪ੍ਰਧਾਨ ,ਚੌਧਰੀ ਅਬਦੁਲ ਵਾਸੇ ,ਮੁਨੀਰ ਅਹਿਮਦ ਹਾਫਜਾਬਾਦੀ ,ਐਡਵੋਕੇਟ ਦਲਵਿੰਦਰਜੀਤ ਸਿੰਘ ਖਹਿਰਾ , ਕਾਮਰੇਡ ਗੁਰਮੇਜ ਸਿੰਘ, ਸਰਦਾਰ ਸੁਵਿੰਦਰ ਸਿੰਘ ਔਲਖ ,ਵਿਜੇ ਕੁਮਾਰ, ਸ੍ਰੀ ਰਮੇਸ਼ ਭੰਡਾਰੀ ,ਸਾਬਕਾ ਪ੍ਰਿੰਸੀਪਲ ਕੁਸਮ ਲਤਾ ਭੰਡਾਰੀ ,ਐਕਸੀਅਨ ਸਤਨਾਮ ਸਿੰਘ ਬੁੱਟਰ , ਇੰਸਪੈਕਟਰ ਕਸਤੂਰੀ ਲਾਲ, ਡਾਕਟਰ ਬਿਕਰਮਜੀਤ ਸਿੰਘ ਬਾਜਵਾ , ਸਰਦਾਰ ਪਰਮਜੀਤ ਸਿੰਘ ,ਲੈਕਚਰਾਰ ਰਕੇਸ਼ ਕੁਮਾਰ , ਸਰਦਾਰ ਰਬਿੰਦਰ ਸਿੰਘ ਚਹਿਲ ਪ੍ਰੋਫੈਸਰ ਧਿਆਨ ਸਿੰਘ ਕੌਂਸਲਰ ਸਟੇਟ ਅਵਾਰਡੀ ਸਰਦਾਰ ਗੁਰਬਚਨ ਸਿੰਘ , ਡਾਕਟਰ ਅਮਰਜੀਤ ਸਿੰਘ, ਸਰਦਾਰ ਅਮਰੀਕ ਸਿੰਘ, ਭਾਟੀਆ। ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਸਟਾਫ ਤੇ ਕਾਲਜ ਦਾ ਸਮੂਹ ਸਟਾਫ

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments