spot_img
Homeਮਾਝਾਗੁਰਦਾਸਪੁਰਸ਼ਿਕਾਇਤ ਨਿਵਾਰਨ ਕੈਂਪ ਦੌਰਾਨ ਲੋਕ ਮਸਲਿਆਂ ਦਾ ਕੀਤਾ ਜਾ ਰਿਹਾ ਹੈ ਹੱਲ/ਐਸ...

ਸ਼ਿਕਾਇਤ ਨਿਵਾਰਨ ਕੈਂਪ ਦੌਰਾਨ ਲੋਕ ਮਸਲਿਆਂ ਦਾ ਕੀਤਾ ਜਾ ਰਿਹਾ ਹੈ ਹੱਲ/ਐਸ ਐਚ ਓ ਸਰਬਜੀਤ ਸਿੰਘ ਚਾਹਲ

ਧਾਰੀਵਾਲ 11 ਮਾਰਚ (ਸ਼ਰਮਾ)
ਮਾਣਯੋਗ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀਆਂ ਹਦਾਇਤਾਂ ਤੇ ਅੱਜ ਪੁਲਿਸ ਸਟੇਸ਼ਨ ਧਾਰੀਵਾਲ ਵਿਖੇ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ,, ਗੱਲਬਾਤ ਦੌਰਾਨ ਐਸ ਐਚ ਓ ਥਾਣਾ ਧਾਰੀਵਾਲ ਸਰਬਜੀਤ ਸਿੰਘ ਚਾਹਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਅੱਜ ਪੁਲਿਸ ਸਟੇਸ਼ਨ ਧਾਰੀਵਾਲ ਵਿਖੇ ਕੈਂਪ ਲਗਾਇਆ ਗਿਆ ਹੈ,ਜਿਸ ਵਿਚ 28 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ,, ਐਸ ਐਚ ਓ ਸਰਬਜੀਤ ਸਿੰਘ ਚਾਹਲ ਨੇ ਕਿਹਾ ਕਿ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸਮਾਜ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ,, ਸਰਬਜੀਤ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਅੱਜ ਲਗਾਏ ਗਏ ਕੈਂਪ ਦੌਰਾਨ,ਬਹੁਤ ਸਾਰੀਆਂ ਲੋਕ ਮਸਲਿਆਂ ਬਹਾਲ ਕੀਤਾ ਗਿਆ ਹੈ, ਇਸ ਮੌਕੇ ਤੇ ਮੁੱਖ ਮੁਨਸ਼ੀ ਮਹਿੰਦਰ ਪਾਲ, ਏਐਸਆਈ ਜਗਦੀਸ਼ ਸਿੰਘ,, ਗੁਰਪ੍ਰਤਾਪ ਸਿੰਘ (ਸ਼ਾਹ ਪੰਪ ਵਾਲੇ),ਪੁਰਸ਼ੋਤਮ ਸਿੰਘ,ਸਰਪੰਚ ਮੇਜਰ ਸਿੰਘ ਮੂਲਿਆਵਾਲ, ਗੁਰਦੀਪ ਸਿੰਘ (ਲਾਡੀ ),ਅੰਮ੍ਰਿਤਪਾਲ ਸਿੰਘ (ਜੈਲਦਾਰ ਬਲਾਂ ਵਾਲੇ),ਗਗਨਦੀਪ ਸਿੰਘ, ਸਬ ਇੰਸਪੈਕਟਰ ਜਗਜੀਤ ਸਿੰਘ, ਏਐਸਆਈ ਬਲਬੀਰ ਸਿੰਘ, ਏਐਸਆਈ ਨਿਰਮਲ ਸਿੰਘ, ਏਐਸਆਈ ਗੁਰਵਿੰਦਰ ਪਾਲ ਸਿੰਘ, ਹੈੱਡ ਕਾਂਸਟੇਬਲ ਦਿਲਜੋਤ ਸਿੰਘ, ਹੈੱਡ ਕਾਂਸਟੇਬਲ ਮਨਪ੍ਰੀਤ ਸਿੰਘ, ਪਰਵੇਜ ਮਸੀਹ ਆਦਿ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments