spot_img
Homeਮਾਝਾਗੁਰਦਾਸਪੁਰਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਨੁੱਕੜ ਨਾਟਕ ਭਾਸ਼ਾ ਵਹਿੰਦਾ ਦਰਿਆ ਦਾ...

ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਨੁੱਕੜ ਨਾਟਕ ਭਾਸ਼ਾ ਵਹਿੰਦਾ ਦਰਿਆ ਦਾ ਕਾਲਜ ਚ ਮੰਚਣ

ਕਾਦੀਆਂ 20 ਫਰਵਰੀ (ਸਲਾਮ ਤਾਰੀ )
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਾਲਜ ਆਡੀਟੋਰੀਅਮ ਚ ਨੁਕੜ ਨਾਟਕ ਭਾਸ਼ਾ ਵਹਿੰਦਾ ਦਰਿਆ ਭਗਤ ਨਾਮਦੇਵ ਜੀ ਸੁਸਾਇਟੀ ਘੁਮਾਣ ਵੱਲੋਂ ਖੇਡਿਆ ਗਿਆ । ਇਸ ਨਾਟਕ ਨੂੰ ਨਿਰਦੇਸ਼ਕ ਤੇ ਅਦਾਕਾਰ ਪ੍ਰਿਤ ਪਾਲ ਸਿੰਘ ਤੇ ਰਵਿੰਦਰ ਕੌਰ ਪਿਠਵਰਤੀ-ਸੰਗੀਤ ਵੱਲੋਂ ਮੰਚਨ ਕੀਤਾ ਗਿਆ| ਪੰਜਾਬੀ ਸਾਹਿਤ ਸਭਾ ਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਡਾਕਟਰ ਸਤਿੰਦਰ ਕੌਰ ਪ੍ਰੋਫੈਸਰ ਕੁਲਵਿੰਦਰ ਸਿੰਘ ਪੋ੍ ਗੁਰਜੀਤ ਕੌਰ ਵੱਲੋਂ ਨਾਟ ਮੰਡਲੀ ਤੇ ਸਾਰੀਆਂ ਹਾਜ਼ਰ ਸਖਸ਼ੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਨੇ ਕੌਮਾਂਤਰੀ ਮਾਂ-ਬੋਲੀ ਦਿਹਾੜੇ ਤੇ ਸੰਬੋਧਨ ਹੁੰਦਿਆਂ ਕਿਹਾ ਜੋ ਕਿ ਨਵੀਂ ਪੀੜੀ ਵਿਚ ਵਿਦੇਸ ਜਾਣ ਦਾ ਰੁਝਾਨ ਵਧ ਰਿਹਾ ਹੈ ਜਿਸ ਦਾ ਅਸਰ ਮਾਂ ਬੋਲੀ ਪੰਜਾਬੀ ਅਤੇ ਸੱਭਿਆਚਾਰਕ ਵਿਰਾਸਤ ਤੇ ਪੈ ਰਿਹਾ ਹੈ| ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਤੇ ਵਿਰਸੇ ਨਾਲ ਜੁੜਨ ਦੀ ਲੋੜ ਹੈ ਨਾਟਕ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੇ ਆਧਾਰਿਤ ਸੀ ਵਿਦਿਆਰਥੀ ਵਰਗ ਵੱਲੋਂ ਨਾਟਕ ਦੀ ਖੂਬ ਪ੍ਰਸੰਸਾ ਕੀਤੀ ਗਈ ਹੈ । ਨਾਟਕ ਦੇ ਨਿਰਦੇਸ਼ਕ ਤੇ ਅਦਾਕਾਰ ਸ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਨਾਟਕ ਭਾਸ਼ਾ ਵਹਿੰਦਾ ਦਰਿਆ ਦੇ ਲੇਖਕ ਸੋਮਪਾਲ ਹੀਰਾ ਹਨ ਤੇ ਪਦਮ ਸ੍ਰੀ ਪੰਜਾਬੀ ਸਾਹਿਤ ਦੇ ਨਾਮਵਰ ਕਵੀ ਸੁਰਜੀਤ ਪਾਤਰ ਦੀਆ ਕਵਿਤਾਵਾਂ ਤੇ ਆਧਾਰਿਤ ਇਸ ਦੀ ਪਾਠ ਕਥਾ ਤੇ ਸੰਵਾਦ ਵਾਰਤਲਾਪ ਸਿਰਜੇ ਹਨ । ਇਸ ਦਾ ਇਲਾਕੇ ਦੀਆਂ ਵਿਦਿਅਕ ਸੰਸਥਾਵਾਂ ਅੰਦਰ ਮੰਚਣ ਕੀਤਾ ਜਾ ਰਿਹਾ ਹੈ। ਨਾਟਕ ਰਾਹੀਂ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਵਿਰਸੇ ਨਾਲ ਜੁੜਨ ਦਾ ਸੰਦੇਸ਼ ਮਿਲਦਾ ਹੈ । ਪੰਜਾਬੀ ਸਾਹਿਤ ਸਭਾ ਤੇ ਸਮੂਹ ਸਟਾਫ ਵੱਲੋਂ ਭਗਤ ਨਾਮਦੇਵ ਜੀ ਥੀਏਟਰ ਸੁਸਾਇਟੀ ਘੁਮਾਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ । ਕਾਲਜ ਸਟਾਫ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਸ਼ਬਨਮ ਅਕਤਾਰਾ , ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਕੌਰ , ਮੀਤ ਪ੍ਰਧਾਨ ਸੁਖਪ੍ਰੀਤ ਕੌਰ, ਗੁਰਸਿਮਰਨ ਕੌਰ , ਜਨਰਲ ਸਕੱਤਰ ਸਮਰੱਥ ਸਿੰਘ , ਸਹਾਇਕ ਸਕੱਤਰ ਗੀਤੀਕਾ ਸ਼ਰਮਾ , ਗੁਰਪਿੰਦਰ ਕੌਰ, ਖਜਾਨਚੀ ਬਲਰਾਜ ਸਿੰਘ , ਨਵਨੀਤ ਕੌਰ ਮੈਂਬਰ ਨਵਨੀਤ ਕੌਰ ,ਸਮੂਹ ਵਿਦਿਆਰਥੀ ਵੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments