spot_img
Homeਮਾਝਾਗੁਰਦਾਸਪੁਰਗੁਰੂ ਨਾਨਕ ਟਰਾਂਸਪੋਰਟ ਕੰਪਨੀ ਬਰੈਂਪਟਨ (ਕੈਨੇਡਾ) ਦੇ ਮਾਲਕ ਜਗਮੋਹਨ ਸਿੰਘ ਮੱਲੀ ਵੱਲੋਂ...

ਗੁਰੂ ਨਾਨਕ ਟਰਾਂਸਪੋਰਟ ਕੰਪਨੀ ਬਰੈਂਪਟਨ (ਕੈਨੇਡਾ) ਦੇ ਮਾਲਕ ਜਗਮੋਹਨ ਸਿੰਘ ਮੱਲੀ ਵੱਲੋਂ ਕਿਸਾਨ ਯੂਨੀਅਨ ਆਗੂਆਂ ਦਾ ਵਿਸ਼ੇਸ਼ ਸਨਮਾਨ

ਧਾਰੀਵਾਲ 20 ਫਰਵਰੀ(ਸ਼ਰਮਾ)
ਉੱਘੇ ਕੈਨੇਡੀਅਨ ਬਿਜ਼ਨਸਮੈਨ ਸਰਦਾਰ ਜਗਮੋਹਨ ਸਿੰਘ ਮੱਲੀ ਵੱਲੋਂ ਆਪਣੇ ਜੱਦੀ ਪਿੰਡ ਦੇ ਗੁਰੂਦਵਾਰਾ ਸਾਹਿਬ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕੈਨੇਡੀਅਨ ਮਲ੍ਹੀ ਵਲੋ ਕਿਸਾਨ ਨੇਤਾ ਸਰਦਾਰ ਸੁਖਦੇਵ ਸਿੰਘ ਭਜਰਾਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਗੌਰਤਲਬ ਹੈ ਕਿ ਬੀਤੇ ਸਮੇਂ ਦੌਰਾਨ ਹੋਏ ਵੱਖ ਵੱਖ ਕਿਸਾਨ ਅੰਦੋਲਨ ਦੌਰਾਨ ਬਹੁਤ ਸੁਖਦੇਵ ਭੋਜਰਾਜ ਵਲੋ ਵੱਡੀ ਜ਼ਿੰਮੇਵਾਰੀ ਨਿਭਾਈ ਗਈ, ਜਿਸ ਨੂੰ ਦੇਖਦੇ ਹੋਏ ਪਿੰਡ ਉਗਰੁਖੇਰਾ ਦੇ ਸਮੂਹ ਕਿਸਾਨਾਂ ਵੱਲੋਂ ਕੈਨੇਡੀਅਨ ਬਿਜ਼ਨਸਮੈਨ ਜਗਮੋਹਨ ਮੱਲੀ ਦੀ ਅਗਵਾਈ ਵਿਚ ਸੁਖਦੇਵ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਗੱਲਬਾਤ ਦੌਰਾਨ ਜਗਮੋਹਨ ਮੱਲੀ ਨੇ ਕਿਹਾ ਕਿ ਉਹ ਵੀ ਇਕ ਕਿਸਾਨ ਹਨ, ਜਿਸ ਤਰੀਕੇ ਨਾਲ ਕਿਸਾਨ ਨੇ ਲੰਬਾ ਸੰਘਰਸ਼ ਕਰਕੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ,ਉਹ ਬਹੁਤ ਮਾਣ ਵਾਲੀ ਗੱਲ ਹੈ,, ਜਗਮੋਹਣ ਮੱਲੀ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਿਸਾਨ ਭਰਾਵਾਂ ਦੀ ਆਰਥਿਕ ਮਦਦ ਵੀ ਕਰਦੇ ਰਹਿਣਗੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments