spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਮਐਸਸੀ ਆਈਟੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਮਐਸਸੀ ਆਈਟੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

।ਕਾਦੀਆਂ 23 ਸਤੰਬਰ (ਮੁਨੀਰਾ ਸਲਾਮ ਤਾਰੀ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨ ਕੀਤੇ ਐੱਮ ਐਸ ਸੀ ਆਈਟੀ ਸਮੈਸਟਰ ਚੌਥਾ ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਮਐਸਸੀ ਆਈਟੀ ਜਮਾਤ ਸਮੈਸਟਰ ਚੌਥਾ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ । ਕਾਲਜ ਦੇ ਸ਼ਾਨਦਾਰ ਨਤੀਜੇ ਬਾਰੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਹਰਕੰਵਲ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵਿਦਿਆਰਥਅਣ ਗੁਰਪ੍ਰੀਤ ਕੌਰ ਨੇ 86 ਫ਼ੀਸਦ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਸ਼ਿਵਾਨੀ ਨੇ 85 ਫੀਸਦ ਅੰਕ ਲੈ ਕੇ ਦੂਸਰਾ ਸਥਾਨ , ਜਦ ਕਿ ਲਵਲੀਨ ਕੌਰ ਨੇ 84 ਫੀਸਦ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ । ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ, ਵਿਭਾਗ ਦੇ ਅਧਿਆਪਕ ਪ੍ਰੋ ਹਰਕੰਵਲ ਸਿੰਘ ਬੱਲ ਪ੍ਰੋ ਸਤਵਿੰਦਰ ਸਿੰਘ ਕਾਹਲੋਂ , ਪ੍ਰੋ ਕੌਸ਼ਲ ਕੁਮਾਰ, ਪ੍ਰੋਫੈਸਰ ਜਸਵਿੰਦਰ ਸਿੰਘ ,ਪ੍ਰੋ ਕਿਰਨਦੀਪ ਕੌਰ ,ਪ੍ਰੋਫੈਸਰ ਅਨੂਪ੍ਰੀਤ ਕੌਰ, ਪ੍ਰੋ ਰਮਨਦੀਪ ਕੌਰ , ਪ੍ਰੋ ਰਮਨਦੀਪ ਕੌਰ , ਪ੍ਰੋ ਕੁਲਜੀਤ ਕੌਰ ,ਸਮੇਤ ਸਮੂਹ ਸਟਾਫ ਅੱਵਲ ਆਏ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਭੇਂਟ ਕੀਤੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments