spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਦੁਆਰਾ ਮਹੀਨਾ ਅੱਸੂ ਕੱਤੇ ਵਿੱਚ ਮਨਜ਼ੂਰ ਸ਼ੁਦਾ ਗੰਨੇ ਦੇ ਬੀਜ...

ਪੰਜਾਬ ਸਰਕਾਰ ਦੁਆਰਾ ਮਹੀਨਾ ਅੱਸੂ ਕੱਤੇ ਵਿੱਚ ਮਨਜ਼ੂਰ ਸ਼ੁਦਾ ਗੰਨੇ ਦੇ ਬੀਜ ਦੀ ਬਿਜਾਈ ਕੀਤੀ ਜਾਵੇ – ਜੀ ਐਮ ਵਿਨੋਦ ਤਿਵਾੜੀ।

ਕਾਦੀਆਂ 30 ਅਗਸਤ (ਮੁਨੀਰਾ ਸਲਾਮ ਤਾਰੀ) :- ਪੰਜਾਬ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਗੰਨੇ ਦੇ ਬੀਜ ਦੀ ਹੀ ਬਿਜਾਈ ਮਹੀਨਾ ਅੱਸੂ ਕੱਤੇ ਵਿੱਚ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਗੰਨੇ ਦਾ ਝਾੜ ਜ਼ਿਆਦਾ ਮਿਲ ਸਕੇ ਅਤੇ ਗੰਨੇ ਦੀ ਫ਼ਸਲ ਬਿਮਾਰੀਆਂ ਤੋਂ ਰਹਿਤ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾਂ ਦੇ ਜਨਰਲ ਮੈਨੇਜਰ ਸ੍ਰੀ ਵਿਨੋਦ ਤਿਵਾੜੀ ਨੇ ਚੱਢਾ ਸ਼ੂਗਰ ਮਿੱਲ ਕੀੜੀ ਅਫਗ਼ਾਨਾਂ ਏਰੀਏ ਦੇ ਗੰਨਾ ਕਾਸ਼ਤਕਾਰਾਂ ਦੀਆਂ ਜ਼ਮੀਨਾਂ ਦਾ ਸਰਵੇਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੇ ਏਰੀਏ ਅਧੀਨ ਆਉਂਦੇ ਕਿਸਾਨ ਗੰਨਾ ਕਾਸ਼ਤਕਾਰਾਂ ਨਾਲ ਇਕ ਜਰੂਰੀ ਮੀਟਿੰਗ ਕੀੜੀ ਅਫਗਾਨਾ ਗੰਨਾ ਮਿਲ ਵਿੱਚ ਅੱਸੂ ਕੱਤੇ ਮਹੀਨੇ ਵਿਚ ਚਲ ਰਹੀ ਗੰਨੇ ਦੀ ਬਿਜਾਈ ਦੇ ਸਬੰਧ ਵਿੱਚ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜੀ ਐਮ ਵਿਿਨੋਦ ਤਿਵਾੜੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਭਰਾ ਪੰਜਾਬ ਸਰਕਾਰ ਦੁਆਰਾ ਮੰਨਜੂਰ ਸ਼ੁਦਾ ਹੀ ਗੰਨੇ ਦੀ ਕਿਸਮ ਨੂੰ ਅਸੂ ਅਤੇ ਕੱਤੇ ਦੇ ਮਹੀਨੇ ਲਈ ਬੀਜਿਆ ਜਾਵੇ ਨਾ ਕਿ ਕਿਸੇ ਹੋਰ ਗੰਨੇ ਦੇ ਕਿਸਮ ਦੀ ਬਿਜਾਈ। ਉਨ੍ਹਾਂ ਪੰਜਾਬ ਸਰਕਾਰ ਦੁਆਰਾ ਮੰਨਜੂਰ ਸ਼ੁਦਾ ਕਿਸਮਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨ ਭਰਾ ਗੰਨੇ ਦੀ ਕਿਸਮ, ਸੀਉ, ਪੀਬੀ-9692, ਸੀਉ-15023, ਸੀਉ–0118, ਸੀਉ-85, 64 ਅਤੇ ਸੀਉ-0238 ਨੂੰ ਬੀਜਣ ਦੀ ਪਹਿਲ ਕਦਮੀ ਕਰਨ। ਤਾਂ ਜੋ ਸੀਜ਼ਨ ਦੌਰਾਨ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆ ਸਕੇ।ਉਨ੍ਹਾਂ ਇਹ ਵੀ ਕਿਸਾਨਾਂ ਨੂੰ ਦੱਸਿਆ ਕਿ ਗੰਨੇ ਦੀ ਬੀਜ ਸੋਧਕ ਅਤੇ ਭੋਂ ਸ਼ੋਧਕ ਲਈ ਸਿਖਰਸ ਸੂਦ ਕੀਟਨਾਸ਼ਕ ਅਤੇ ਉਲੀਨਾਸ਼ਕ ਦਵਾਈਆਂ ਦੀ ਵਰਤੋਂ ਜ਼ਰੂਰ ਕੀਤੀ ਜਾਵੇ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਜੀ ਐਮ ਤਿਵਾੜੀ ਵੱਲੋਂ ਗੰਨੇ ਦੇ ਬੀਜ ਕਿਸਮ ਸਬੰਧੀ ਜਾਣਕਾਰੀ ਦੇਣ ਦਾ ਧੰਨਵਾਦ ਕੀਤਾ ਅਤੇ ਪੁਰਜੋਰ ਸ਼ਬਦਾਂ ਵਿੱਚ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਅਜਿਹੀ ਜਾਣਕਾਰੀ ਕਿਸਾਨਾਂ ਨੂੰ ਦੇਣੀ ਇੱਕ ਬਹੁਤ ਵੱਡੀ ਕਿਸਾਨਾਂ ਦੇ ਲਾਹੇਵੰਦ ਦੀ ਗੱਲ ਹੈ। ਇਸ ਮੌਕੇ ਭਾਰੀ ਗਿਣਤੀ ਵਿੱਚ ਗੰਨਾ ਕਿਸਾਨ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments