spot_img
Homeਮਾਝਾਗੁਰਦਾਸਪੁਰਵਰਲਡ ਪਾਪੂਲੇਸ਼ਨ ਡੇ ਮਨਾਇਆ ਗਿਆ।

ਵਰਲਡ ਪਾਪੂਲੇਸ਼ਨ ਡੇ ਮਨਾਇਆ ਗਿਆ।

ਕਾਦੀਆਂ 11  ਜੁਲਾਈ (ਮੁਨੀਰਾ ਸਲਾਮ ਤਾਰੀ)
 ਸਿਵਲ ਸਰਜਨ ਗੁਰਦਾਸਪੁਰ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ ਐੱਮ ਓ ਡਾ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਦੀਆਂ ਦੇ ਸਿਵਲ ਹਸਪਤਾਲ ਵਿਖੇ  ਅੱਜ ਵਰਲਡ ਪਾਪੂਲੇਸ਼ਨ ਡੇ ਮਨਾਇਆ ਗਿਆ।  ਇਸ ਮੌਕੇ ਉਨ੍ਹਾਂ ਦੇ ਨਾਲ ਡਾ ਸ਼ੁਭਨੀਤ ਕੁਮਾਰ ਮੌਜੂਦ ਸੀ  । ਇਸ ਮੌਕੇ ਡਾ  ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਵਰਲਡ ਪਾਪੂਲੇਸ਼ਨ ਡੇਅ ਮਨਾਇਆ ਜਾ ਰਿਹਾ ਹੈ । ਉਨ੍ਹਾਂ ਇਸ ਮੌਕੇ ਲੋਕਾਂ ਨੂੰ ਫੈਮਿਲੀ ਪਲਾਨਿੰਗ ਬਾਰੇ ਜਾਗਰੂਕ ਕੀਤਾ। ਅਤੇ ਦੱਸਿਆ  ਕੇ ਗ਼ਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਮਰਦ ਜੇਕਰ ਨਸਬੰਦੀ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਗਿਆਰਾਂ ਸੌ ਰੁਪਏ  ਦਿੱਤੇ ਜਾਂਦੇ ਹਨ। ਅਤੇ  ਹਸਪਤਾਲਾਂ ਵਿੱਚ ਪੂਰੀ ਸੁਵਿਧਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।  ਡਿਲੀਵਰੀ ਕੇਸ ਵੀ ਕਰਵਾਏ ਜਾ ਰਹੇ ਹਨ  ।ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸਿਹਤ ਸਬੰਧੀ ਵੀ ਜਾਗਰੂਕ ਕੀਤਾ ।  ਲੋੜਵੰਦ ਲੋਕਾਂ ਨੂੰ ਮਹਿਲਾਵਾਂ ਨੂੰ ਮੁਫ਼ਤ ਓ ਆਰ ਐਸ ਵੀ ਦਿੱਤੇ ਗਏ ।   ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ, ਅਮਿਤ ਕੁਮਾਰ , ਲਖਬੀਰ ਸਿੰਘ , ਬਲਜਿੰਦਰ ਸਿੰਘ  ,ਲਕਸ਼ਮੀ ਕਾਂਤਾ, ਜਗਰੂਪ ਕੌਰ , ਰਾਜਵਿੰਦਰ ਕੌਰ , ਹੈਲਥ ਇੰਸਪੈਕਟਰ ਕੁਲਬੀਰ ਸਿੰਘ , ਲਖਬੀਰ ਸਿੰਘ, ਯੁਗਰਾਜ ਸਿੰਘ, ਅਮਰੀਕ ਸਿੰਘ  ਸਮੇਤ ਸਮੂਹ ਸਟਾਫ ਅਤੇ  ਹਸਪਤਾਲ ਵਿੱਚ ਮੌਜੂਦ ਲੋਕ ਸ਼ਾਮਲ ਹੋਏ  ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments