spot_img
Homeਮਾਝਾਗੁਰਦਾਸਪੁਰਕੰਪਿਊਟਰ ਟਾਈਪਿੰਗ ਸਪੀਡ ਮੁਕਾਬਲਾ ਕਰਵਾਇਆ ਗਿਆ ਮੁਹੰਮਦ ਜ਼ੀਸ਼ਾਨ ਨੇ ਪਹਿਲਾ ਸਥਾਨ ਪ੍ਰਾਪਤ...

ਕੰਪਿਊਟਰ ਟਾਈਪਿੰਗ ਸਪੀਡ ਮੁਕਾਬਲਾ ਕਰਵਾਇਆ ਗਿਆ ਮੁਹੰਮਦ ਜ਼ੀਸ਼ਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਕਾਦੀਆਂ 31 ਮਾਰਚ
(ਮੁਨੀਰਾ ਸਲਾਮ ਤਾਰੀ)
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਵੱਲੋਂ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਦਾ ਕੰਪਿਊਟਰ ਟਾਈਪਿੰਗ ਸਪੀਡ ਮੁਕਾਬਲਾ ਕਰਵਾਇਆ ਗਿਆ । ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਹਰਕੰਵਲ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਿਊਟਰ ਟਾਈਪ ਮੁਕਾਬਲੇ ਵਿੱਚ ਬੀਸੀਏ ਛੇਵਾਂ ਸਮੈਸਟਰ ਦਾ ਵਿਦਿਆਰਥੀ ਮੁਹੰਮਦ ਜ਼ੀਸ਼ਾਨ ਪਹਿਲੇ ਸਥਾਨ ਤੇ ਰਿਹਾ। ਜਦ ਕਿ ਬੀ ਸੀ ਏ ਚੌਥਾ ਸਮੈਸਟਰ ਦੀ ਵਿਦਿਆਰਥਣ ਨਵਜੋਤ ਕੌਰ ਦੂਸਰੇ ਸਥਾਨ ਤੇ ਜਦਕਿ ਦਿਵਿਆ ਰਾਣਾ ਬੀ ਸੀ ਏ ਛੇਵਾਂ ਸਮੈਸਟਰ ਮੁਕਾਬਲਾ ਵਿਚੋਂ ਤੀਸਰੇ ਸਥਾਨ ਤੇ ਰਹੀ ।ਜੇਤੂ ਰਹੇ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਹਰਕੰਵਲ ਸਿੰਘ ਬਲ ਨਾਲ ਪ੍ਰੋ ਸਤਵਿੰਦਰ ਸਿੰਘ ਪ੍ਰੋ ਕੌਸ਼ਲ ਕੁਮਾਰ ਪ੍ਰੋ ਜਸਵਿੰਦਰ ਸਿੰਘ ਪ੍ਰੋ ਕਿਰਨਦੀਪ ਕੌਰ ਪ੍ਰੋ ਕਿਰਨਦੀਪ ਕੌਰ ਪ੍ਰੋ ਅਨੂਪ੍ਰੀਤ ਕੌਰ ਪ੍ਰੋ ਸ਼ਵੇਤਾ ਸ਼ਰਮਾ ਗੁਰਵਿੰਦਰ ਸਿੰਘ ਹਾਜ਼ਰ ਸਨ।
ਫੋਟੋ ਕੰਪਿਊਟਰ ਟਾਈਪਿੰਗ ਸਪੀਡ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਪ੍ਰਿੰਸੀਪਲ ਡਾ ਹੁੰਦਲ ਤੇ ਵਿਭਾਗ ਦੇ ਅਧਿਆਪਕ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments