ਕਾਦੀਆਂ 15 ਅਪ੍ਰੈਲ (ਸਲਾਮ ਤਾਰੀ)
ਮੁਲਾਜ਼ਮ ਯੂਨਾਈਟਡ ਔਰਗਨਾਈਜੇਸ਼ਨ ਦੀ ਸਬ ਡਿਵੀਜ਼ਨ ਦੀ ਮੀਟਿੰਗ ਪ੍ਰਧਾਨ ਮਨਦੀਪ ਸਿੰਘ ਕੋਟਲਾ ਮੂਸਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਨਿਸ਼ਾਨ ਸਿੰਘ ਮੁੱਖ ਸਲਾਹਕਾਰ ਸੂਬਾ ਕਮੇਟੀ ਵੀ ਪਹੁੰਚੇ ,ਇਸ ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2 ਅਪ੍ਰੈਲ ਨੂੰ ਜੋ ਫੈਸਲਾ ਦਿੱਤਾ ਹੈ ਕਿ ਬਿਨਾਂ ਤਜਰਬਾ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਤਜਰਬੇ ਵਾਲੇ ਸਾਥੀਆਂ ਦੀਆਂ ਪੂਰੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ । ਇਸ ਫੈਸਲੇ ਨੂੰ ਪੰਜਾਬ ਸਰਕਾਰ ਤੁਰੰਤ ਲਾਗੂ ਕਰੇ ਪੀਐਸ ਪੀਸੀਐਲ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੇ|
ਉਹਨਾਂ ਕਿਹਾ 1436 ਸਾਥੀਆਂ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਬੁਲਾਰਿਆਂ ਨੇ ਕਿਹਾ ਕਿ ਬਾਕੀ ਸਾਥੀਆਂ ਦੀ ਕਰਾਈਮ ਬਰਾਂਚ ਛੇਤੀ ਹੀ ਰਿਪੋਰਟ ਕੋਰਟ ਵਿੱਚ ਜਮਾ ਕਰਵਾਏ , ਪੰਜਾਬ ਸਰਕਾਰ ਕੋਰਟ ਵਿੱਚ ਰਹਿੰਦੇ ਸਾਥੀਆਂ ਦਾ ਪੱਖ ਮਜ਼ਬੂਤੀ ਨਾਲ ਪੇਸ਼ ਕਰਕੇ ਉਹਨਾਂ ਨੂੰ ਵੀ ਪੂਰੀਆਂ ਤਨਖਾਹਾਂ ਜਾਰੀ ਕਰਵਾਏ। ਅੱਜ ਇਸ ਮੌਕੇ ਨਰਿੰਦਰ ਕੁਮਾਰ , ਬਲਜਿੰਦਰ ਸਿੰਘ ਤੁਗਲਵਾਲ , ਬਲਵਿੰਦਰ ਕੁਮਾਰ ਸੋਹਲ , ਯਾਦਵਿੰਦਰ ਸਿੰਘ , ਹਰਜੀਤ ਸਿੰਘ ਘੁਮਾਨ , ਹਰਜੀਤ ਸਿੰਘ ਠਕਰ ਸੰਧੂ ,ਰੁਪਿੰਦਰ ਸਿੰਘ , ਅਮਿਤ ਸਹਿਗਲ , ਪ੍ਰਵੀਨ ਕੁਮਾਰ , ਰਾਕੇਸ਼ ਕੁਮਾਰ , ਨਰਿੰਦਰ ਸਿੰਘ ਕੋਟ , ਸਤਨਾਮ ਸਿੰਘ , ਕੁਲਵਿੰਦਰ ਸਿੰਘ , ਐਸਡੀਸੀ ਅਮਨਦੀਪ ਸਿੰਘ , ਕੈਸ਼ੀਅਰ , ਰਾਜੇਸ਼ ਕੁਮਾਰ , ਵਿਜੇ ਕੁਮਾਰ ,ਮੈਡਮ ਪਲਕ ,ਮੈਡਮ ਰਮਨ ,ਅਕਾਊਂਟੈਂਟ ਮੈਡਮ ਰਿਤਿਕਾ ,ਮੈਡਮ ਪਲਕ , ਹਰਪ੍ਰੀਤ ਸਿੰਘ ਸੇਖਵਾਂ ਮੌਜੂਦ ਸੀ।