ਧਾਰੀਵਾਲ 2 ਮਾਰਚ(ਸ਼ਰਮਾ) ਸ਼ੇਰੇ ਪੰਜਾਬ ਯੂਥ ਕਲਬ ਧਾਰੀਵਾਲ ਵਲੋ ਧਾਰੀਵਾਲ ਦੀ ਮਿੱਲ ਗਰਾਉਂਡ ਵਿੱਚ ਕਰਵਾਏ ਜਾ ਰਹੇ ਫੁਟਬਾਲ ਟੂਰਨਾਮੈਂਟ ਵਿੱਚ ਅਬਦੁਲ ਸਲਾਮ ਤਾਰੀ ਸਾਬਕਾ ਖਿਡਾਰੀ ਅਹਿਮਦੀਆ ਫੁਟਬਾਲ ਕਲਬ ਮੂੱਖ ਮਹਿਮਾਨ ਵਜੋ ਹਾਜ਼ਰ ਹੋਏ ਅਤੇ ਖਿਡਾਰੀਆਂ ਦੀ ਹੋਸਲਾ ਅਫਜ਼ਾਈ ਕੀਤੀ ਇਸ ਮੋਕੇ ਸਲਾਮ ਤਾਰੀ ਨੇ ਧਾਰੀਵਾਲ ਦੇ ਕੁਝ ਪੁਰਾਣੇ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ। ੳਹਨਾਂ ਕਿਹਾ ਕਿ ਧਾਰੀਵਾਲ ਮਿਲ ਦੇ ਮੈਦਾਨ ਵਿੱਚ ਜ਼ਿਲਾ ਪੱਦਰ ਦਾ ਨੰਬਰ ਇਕ ਫੁਟਬਾਲ ਟਰਨਾਮੈਂਟ ਕਰਵਾਈਆ ਜਾਂਦਾ ਸੀ ਅਤੇ ਜ਼ਿਲੇ ਦੀਆਂ ਨਾਮਵਰ ਟੀਮਾਂ ਇਸ ਟੂਰਨਾਮੈਂਟ ਵਿਚ ਹਿੱਸਾ ਲੈਦੀਆਂ ਸਨ। ਕੁਝ ਕਾਰਣਾ ਕਰ ਕੇ ਪਿੰਛਲੇ ਲੱਮੇ ਸਮੇ ਤੋ ਇਸ ਮੈਦਾਨ ਵਿੱਚ ਟੂਰਨਾਮੈਂਟ ਨਹੀਂ ਕਰਵਾਈਆ ਗਿਆ। ਦੁਬਾਰਾ ਟੂਰਨਾਮੈਂਟ ਸ਼ੂਰੂ ਕਰਨ ਤੇ ਸਲਾਮ ਤਾਰੀ ਨੇ ਕਮੇਟੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬਹੁਤ ਸ਼ਲਾਘਾਯੂੂਗ ਕਦਮ ਹੈ ਕਿ ਧਾਰੀਵਾਲ ਗਰਉਂਡ ਵਿਚ ਫਿਰ ਤੋ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਹੈ।