ਕਾਦੀਆਂ 8 ਫਰਵਰੀ (ਸਲਾਮ ਤਾਰੀ) ਗੁਰਦਾਸਪੁਰ ਦੇ ਹਲਕਾ ਕਾਦੀਆ ਵਿਚ ਅਜ ਡੀ ਸੀ ਸਹਿਬ ਗੁਰਦਾਸਪੁਰ ਦੀ ਹਿਦਾਇਤਾਂ ਮੁਤਾਬਿਕ ਅਤੇ ੇਇ ਓ ਨਗਰ ਕੋਂਸਲ ਕਾਦੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਜ਼ਾਰ ਵਿੱਚ ਨਜਾਇਜ ਤਰੀਕੇ ਨਾਲ ਲੱਗੀਆ ਰੇਹੜੀਆਂ ਅਤੇ ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਗਏ ਹਨ। ਇਸ ਮੋਕੇ ਨਗਰ ਕੋਂਸਲ ਦੀ ਟੀਮ ਦੇ ਨਾਲ਼ ਪੁਲ਼ਸ ਪ੍ਰਸ਼ਾਸਨ ਦਾ ਵੀ ਸਹਿਯੋਗ ਸੀ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਕਵਲਪ੍ਰਿਤ ਸਿੰਘ ਨੇ ਕਿਹਾ ਕਿ ਨੋਟਿਸ ਤੋ ਬਾਦ ਵੀ ਜੇ ਕਰ ਕੋਈ ਕਬਜ਼ਾ ਨਹੀਂ ਛੱਡਦਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਗੀ