spot_img
HomeEnglishਹੱਕ ਹਲਾਲ

ਹੱਕ ਹਲਾਲ

ਹੱਕ ਹਲਾਲ ਦਾ ਖਾਧਾ ਬੱਚਿਓ
ਹਰ ਕੰਮ ਦੇ ਵਿੱਚ ਵਾਧਾ ਬੱਚਿਓ
ਘਰ ਵਿੱਚ ਰੱਖੋ ਸਬਰ ਸਬੂਰੀ
ਮਿਹਨਤ ਦੀ ਰੋਟੀ, ਲੱਗੇ ਮਿੱਠੀ ਚੂਰੀ

ਮਾਪਿਆਂ ਦੀਆਂ ਅਸੀਸਾਂ ਤੇ ਰੱਜਵਾਂ ਪਿਆਰ
ਜੱਗ ਤੋਂ ਕਰਦੇ,ਬੇੜਾ ਪਾਰ
ਨਾਂ ਆਵੇ ਤੋਟ ਹਮੇਸ਼ਾ ਰਹਿਣ ਭਰੇ ਭੰਡਾਰ
ਦੁੱਖ ਨੱਸਣ ਤੇ ਹੋਣ ਖੁਸ਼ੀਆਂ ਬੇਸ਼ੁਮਾਰ

ਹੱਕ ਮਾਰ ਜੋ ਲੋਕਾਂ ਦਾ ਖਾਂਦੇ
ਰੱਬ ਦੀ ਦਰਗਾਹ ਲਾਹਨਤਾਂ ਖਾਂਦੇ
ਚੋਰੀ ਝੂਠ, ਮੱਕਾਰੀ ਤੇ ਠੱਗੀ
ਨਰਕਾਂ ਦੇ ਰਾਹ ਜਾਂਦੀ,ਇਹ ਬੱਗੀ

ਜ਼ਰਨਾ, ਧਰਨਾਂ ਕਹਿਣਾ ਤੇ ਸ਼ਹਿਣਾ
ਸੱਭ ਤੋਂ ਉੱਚਾ ਸੁੱਚਾ ਇਹ ਗਹਿਣਾ
ਪਾਕ, ਪਵਿੱਤਰ ਤੇ ਸਾਫ ਚਰਿੱਤਰ
ਪੱਕਾ ਆੜੀ , ਰੱਬ ਜਿਹਾ ਮਿੱਤਰ ।

ਕੁੱਲਭੂਸਣ ਸਲੋਤਰਾ

  1. ਕਾਦੀਆਂ।।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments