spot_img
Homeਆਰਟੀਕਲਪੰਜਾਬ ਵਿਚ ਨਸ਼ੇ ਤਸਕਰਾਂ ਦੀਆਂ ਜੜ੍ਹਾਂ

ਪੰਜਾਬ ਵਿਚ ਨਸ਼ੇ ਤਸਕਰਾਂ ਦੀਆਂ ਜੜ੍ਹਾਂ

(ਜੱਸੀ )ਪੰਜਾਬ ਭਰ ਵਿੱਚ ਨਸ਼ਾ ਤਸਕਰਾਂ ਦੀਆਂ ਜੜਾਂ ਇਸ ਤਰ੍ਹਾਂ ਫੈਲ ਚੁਕਿਆਂ ਹਨ ਕਿ ਅਜ ਅਸੀਂ ਇਹ ਕਹਿ ਸਕਦੇ ਹਾਂ ਕਿ ਪੂਰੇ ਸੂਬੇ, ਅਤੇ ਹਰ ਘਰ ਵਿਚ ਕੋਈ ਨਾ ਕੋਈ ਇਸ ਜ਼ਹਿਰ ਤੋਂ ਪੀੜਤ ਜਰੂਰ ਹੈ। ਪਰ ਸਮੇ ਦੀਆਂ ਸਰਕਾਰਾਂ ਇਸ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀਆਂ ਆ ਰਹੀਆਂ ਹਨ। ਸੂਬੇ ਦੀ ਪੁਲਿਸ ਵੀ ਇਨ੍ਹਾਂ ਮੌਤ ਦੇ ਵਪਾਰੀਆਂ ਦੇ ਖਿਲਾਫ ਸਖਤ ਕਦਮ ਚੁੱਕ ਰਹੀ ਹੈ। ਪਰ ਇਹ ਨਸ਼ੇ ਦੇ ਤਸਕਰ ਕੋਈ ਨਾਂ ਕੋਈ ਨਵਾਂ ਢੰਗ ਲੱਭ ਹੀ ਲੈਂਦੇ ਹਨ, ਆਪਣਾ ਕਾੋਬਾਰ ਜਾਰੀ ਰੱਖਣ ਲਈ। ਕੁਝ ਰਾਜਨੀਤਕ ਦਬਾਅ ਹੋਣ ਕਰਕੇ ਇਹ ਜ਼ਹਿਰ ਦੇ ਵਪਾਰੀ ਕਨੂੰਨ ਤੋਂ ਬਚਦੇ ਆ ਰਹੇ ਹਨ।

 

ਜੇਕਰ ਇਸ ਨਸ਼ੇ ਰੂਪੀ ਜ਼ਹਿਰ ਨੂੰ ਜੜ੍ਹ ਤੋਂ ਖਤਮ ਕਰਨਾ ਹੈ, ਤਾਂ ਸਾਨੂੰ ਇਕ ਜੁੱਟ ਹੋਣ ਦੀ ਲੋੜ ਹੈ। ਇਸ ਜ਼ਹਿਰ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਮ ਕਰ ਦੇਣਾ ਹੈ। ਕਿਸੇ ਵੇਲੇ ਪੰਜਾਬ ਸੂਬਾ ਸਾਰੇ ਸੂਬਿਆਂ ਤੋ ਹਰ ਪੱਖ ਵਿਚ ਅੱਗੇ ਸੀ ਸਿਹਤ ਅਤੇ ਹੋਰ ਖੇਡਾਂ ਦੇ ਮਾਮਲੇ ਵਿਚ ਅਤੇ ਪੰਜਾਬ ਸੂਬੇ ਨੇ ਭਾਰਤ ਦੀ ਅਜਾਦੀ ਲਈ ਸ਼ਹੀਦੀ ਦੇਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਜਦ ਆਪਣੇ ਇਤਿਹਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਸਾਨੂੰ ਸੂਰ ਬੀਰ ਯੋਧਿਆਂ ਦੀਆਂ ਸੱਚੀਆਂ ਕਹਾਣੀਆਂ ਵੇਖਨ-ਸੁਣਨ ਨੂੰ ਮਿਲਦੀਆਂ ਹਨ।

 

ਪਰ ਕੀ ਕਾਰਨ ਹੈ ਕਿ ਸਾਡੇ ਨੌਜਵਾਨ ਇਸ ਜ਼ਹਿਰ ਦਾ ਸ਼ਿਕਾਰ ਹੋ ਰਹੇ ਹਨ। ਕਾਰਨ ਵੀ ਸਾਰਿਆਂ ਦੇ ਸਾਹਮਣੇ ਹੈ। ਕਿਉਕਿ ਜੇਕਰ ਸੂਬੇ ਵਿਚ ਕਾਬਿਲ ਲੋਕਾਂ ਲਈ ਨੌਕਰੀਆਂ ਅਤੇ ਸਾਡੀਆਂ ਵਿਿਦਅਕ ਸੰਸਥਾਵਾਂ ਇਸ ਜ਼ਹਿਰ ਦੇ ਪ੍ਰਤੀ ਜਾਗਰੂਕਤਾ ਨਹੀਂ ਲਿਆਉਣਗਿਆ ਤਾਂ ਇਹ ਕਾਲਾ ਮੌਤ ਦਾ ਕਾਰੋਬਾਰ ਇੰਜ ਹੀ ਚਲਦਾ ਰਹੇਗਾ। ਅਤੇ ਕਿਸੇ ਨਾ ਕਿਸੇ ਪਰਿਵਾਰ ਦਾ ਹੋਣਹਾਰ ਨੌਜਵਾਨ ਇਸ ਜ਼ਹਿਰ ਦਾ ਸਿਕਾਰ ਜਰੂਰ ਹੋਵੇਗਾ। ਇਸ ਨਸ਼ੇ ਦੇ ਕਾਰੋਬਾਰ ਵਿਚ ਜੋ ਲੋਕ ਲਿਪਤ ਹਨ ਸ਼ਾਇਦ ਉਹਨਾਂ ਦਾ ਨਾਮ ਲੈਣਾ ਇਥੇ ਮੁਨਾਸਿਬ ਨਹੀਂ ਹੋਵੇਗਾ । ਕਿਉਂਕਿ ਇਸ ਦੇਸ਼ ਵਿਚ ਸੱਚ ਬੋਲਣਾ ਅਤੇ ਸੱਚ ਦੀ ਅਵਾਜ ਨੂੰ ਖਤਮ ਕਰ ਦਿਤਾ ਜਾਂਦਾ ਹੈ।

 

ਜਾਂ ਉਸ ਅਵਾਜ ਨੂੰ ਦਬਾਅ ਦਿਤਾ ਜਾਂਦਾ ਹੈ। ਪਰ ਸੱਚ ਕਦੇ ਛੁਪਦਾ ਨਹੀਂ । ਅੱਜ ਗੱਲ ਕਰਦੇ ਹਾਂ ਉਹਨਾ ਇਲਾਕਿਆਂ ਦੀ ਜਿਥੇ ਇਹ ਜ਼ਹਿਰ ਪੁਲਿਸ ਪ੍ਰਸ਼ਾਸ਼ਣ ਦੀ ਨੱਕ ਦੇ ਹੇਠ ਖੁਲੇਆਮ ਵਿਕ ਰਿਹਾ ਹੈ। ਜਿਸ ਵਿਚ ਸੱਭ ਤੋਂ ਅੱਗੇ ਜ਼ਿਲਾ ਹੈ ਗੁਰਦਾਸਪੁਰ, ਅਮ੍ਰਿਤਸਰ, ਉਸਤੋਂ ਬਆਦ ਡੇਰਾ ਬਾਬਾ ਨਾਨਕ ਜੋ ਕਿ ਭਾਰਤ-ਪਾਕਿਸਤਾਨ ਬਾਰਡਰ ਦੇ ਨਾਲ ਹੋਣ ਕਰਕੇ ਇਥੇ ਨਸ਼ਾ ਆਮ ਮਿਲ ਜਾਂਦਾ ਹੈ । ਜੋ ਅੱਜ ਕੱਲ ਮੌਤ ਦਾ ਅੱਡਾ ਜਾਂ ਨੱਸ਼ੇ ਦਾ ਗੜ੍ਹ ਕਿਹਾ ਜਾਵੇ ਤਾਂ  ਇਹ ਝੂਠ ਨਹੀਂ ਹੋਵੇਗਾ।

 

ਛੋਟੇ ਮੋਟੇ ਇਲਾਕਿਆਂ ਵਿਚ ਹੈ ਕਾਦੀਆਂ ਸ਼ਹਿਰ ਦੇ ਨਾਲ ਲਗਦਾ ਪਿੰਡ ਰਜ਼ਾਦਾ, ਨੌਸ਼ਿਿਹਰਾ ਮੱਝਾ ਸਿੰਘ, ਫਿਰ ਡੇਰਾ ਬਾਬਾ ਨਾਨਕ ਦੇ ਨਜਦੀਕ  ਸ਼ਾਹਪੁਰ ਜਜਨ, ਕੋਟਲੀ ਸੂਰਤ ਮੱਲੀ, ਇਹ ਸਿਰਫ ਉਹ ਇਲਾਕੇ ਹਨ ਜਿਥੇ ਸਿਰਫ ਛੋਟੇ ਮੋਟੇ ਨਸ਼ੇ ਦੇ ਵਪਾਰੀ ਹਨ।  ਅਗਰ ਪੁਲਿਸ ਪ੍ਰਸ਼ਾਸ਼ਨ ਮੁਸਤੈਦੀ ਨਾਲ ਕੰਮ ਕਰੇ ਤਾਂ ਉਹਨਾਂ ਜ਼ਹਿਰ ਦੇ ਵੱਡੇ ਵਪਾਰੀਆਂ ਤੱਕ ਪਹੁੰਚਿਆ ਜਾ ਸਕਦਾ ਹੈ। ਅਤੇ ਇਸ ਜਹਿਰ ਨੂੰ ਖਤਮ ਕੀਤਾ ਜਾ ਸਕਦਾ ਹੈ।

RELATED ARTICLES
- Advertisment -spot_img

Most Popular

Recent Comments