spot_img
Homeਪੰਜਾਬਮਾਲਵਾਕਿਸਾਨਾਂ ਨੇ ਭਾਜਪਾਈਆਂ ਦੀ ਨੀਂਦ ਉਡਾਈ

ਕਿਸਾਨਾਂ ਨੇ ਭਾਜਪਾਈਆਂ ਦੀ ਨੀਂਦ ਉਡਾਈ

ਜਗਰਾਉਂ 11ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਕਿਸਾਨ ਸੰਘਰਸ਼ ਮੋਰਚੇ ਦੇ 254 ਵੇਂ ਦਿਨ ਸਥਾਨਕ ਰੇਲ ਪਾਰਕ ਜਗਰਾਂਓ ਚ ਅੱਜ ਧਰਨਾਕਾਰੀਆਂ ਨੇ ਹਿੰਦੀ ਪਤ੍ਰਿਕਾ ਨਾਗਰਿਕ ਅਤੇ ਇਨਕਲਾਬੀ ਮਜਦੂਰ ਕੇਂਦਰ ਦੇ ਮੀਤ ਪ੍ਰਧਾਨ ਸਾਥੀ ਨਗੇੰਦਰ ਦੇ ਬੇਵਕਤ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਅਪਣੇ ਸੰਬੋਧਨ ਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਮਜਦੂਰਾਂ ਕਿਰਤੀਆਂ ਦੀ ਮੁਕਤੀ ਦੇ ਵਾਹਨ, ਵਿਦਿਆਰਥੀ ਜੀਵਨ ਤੋਂ ਹੀ ਸਮਾਜਵਾਦੀ ਵਿਚਾਰਧਾਰਾ ਦੇ ਧਾਰਨੀ ਸਾਥੀ ਨਗੇੰਦਰ ਇਨਕਲਾਬ ਨੂੰ ਸਮਰਪਿਤ ਸ਼ਾਨਦਾਰ ਸ਼ਖਸੀਅਤ ਸਨ। ਉਨਾਂ ਦੇ ਬੇਵਕਤ ਵਿਛੋੜੇ ਨੇ ਲੋਕ ਮੁਕਤੀ ਲਹਿਰ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਧਰਮ ਸਿੰਘ ਸੂਜਾਪੁਰ,ਜਗਦੀਸ਼ ਸਿੰਘ, ਹਰਭਜਨ ਸਿੰਘ ਨੇ ਕਿਹਾ ਕਿ ਕਿਂਸਾਨ ਅੰਦੋਲਨ ਨੇ ਪੰਜ ਰਾਜਾਂ ਦੀਆਂ ਆਉਂਦੇ ਵਰੇ ਆ ਰਹੀਆਂ ਇਲੈਕਸ਼ਨ ਕਾਰਣ ਭਾਜਪਾਈਆਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ।ਇਸ ਸਮੇਂ ਬੁਲਾਰਿਆਂ ਨੇ ਪੰਜਾਬ ਦੇ ਪਿੰਡਾਂ ਚ ਝੋਨੇ ਦੀ ਲੁਆਈ ਦੇ ਮਾਮਲੇ ਚ ਦਿਹਾੜੀ ਰੇਟ ਨੂੰ ਲੈਕੇ ਉਠ ਰਹੇ ਵਿਵਾਦਾਂ ਨੂੰ ਤੂਲ ਦੇਣ ਦੀ ਥਾਂ ਪਿੰਡ ਪਧਰ ਤੇ ਹੀ ਆਪਸੀ ਵਿਚਾਰ-ਵਟਾਂਦਰਾ ,ਜਮਾਤੀ ਭਾਈਚਾਰਕ ਸਾਂਝ ਅਤੇ ਮਨੁੱਖੀ ਸਨੇਹ ਰਾਹੀਂ ਨਿਪਟਾਉਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਕਿਂਸਾਨ ਮਜਦੂਰ ਸੰਘਰਸ਼ ਦੇ ਕਾਲੇ ਕਨੂੰਨਾਂ ਖਿਲਾਫ ਸਿਖਰ ਤੇ ਪੰਹੁਚੇ ਇਸ ਸਘੰਰਸ਼ ਦੇ ਸਮੇ ਅਜਿਹੇ ਮਤਭੇਦ ਸੰਘਰਸ਼ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਇਸ ਸਮੇਂ ਇਕ ਮਤੇ ਰਾਹੀ ਪਿਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਖਾਦਾਂ ਦਾ ਸਰਕਾਰੀ ਕੋਟਾ ਪੂਰੀ ਮਾਤਰਾ ਚ ਅਲਾਟ ਕਰਨ ਦੀ ਜੋਰਦਾਰ ਮੰਗ ਕੀਤੀ ਗਈ। ਉਨਾਂ ਦੱਸਿਆ ਕਿ 13 ਜੂਨ ਨੂੰ ਜਗਰਾਂਓ ਰੇਲ ਪਾਰਕ ਸੰਘਰਸ਼ ਮੋਰਚੇ ਚ ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤੇ ਦੇਸ਼ਧਰੋਹ ਦੇ ਝੂਠੇ ਕੇਸਾਂ ਚ ਲੰਮੇ ਸਮੇਂ ਤੋਂ ਜੇਲਾਂ ਚ ਬੰਦ ਬੁਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਲਈ ਜੋਰਦਾਰ ਆਵਾਜ ਬੁਲੰਦ ਕੀਤੀ ਜਾਵੇਗੀ।

RELATED ARTICLES
- Advertisment -spot_img

Most Popular

Recent Comments