spot_img
Homeਮਾਝਾਗੁਰਦਾਸਪੁਰਕੋਵਿਡ ਦੇ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਇਆ ਜਾਵੇ-ਡਿਪਟੀ ਕਮਿਸਨਰ ਜ਼ਿਲੇ...

ਕੋਵਿਡ ਦੇ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਇਆ ਜਾਵੇ-ਡਿਪਟੀ ਕਮਿਸਨਰ ਜ਼ਿਲੇ ਅੰਦਰ ਕੋਵਿਡ ਟੈਸਟਾਂ ਦੀ 6 ਲੱਖ 49 ਹਜ਼ਾਰ ਤੋਂ ਟੱਪੀ

ਗੁਰਦਾਸਪੁਰ, 8 ਜੂਨ (ਸਲਾਮ ਤਾਰੀ ) ਗੁਰਦਾਸਪੁਰ ਜਿਲੇ ਅੰਦਰ ਕੋਵਿਡ ਟੈਸਟਾਂ ਦੀ ਗਿਣਤੀ 6 ਲੱਖ 49 ਹਜ਼ਾਰ ਤੋਂ ਟੱਪ ਗਈ ਹੈ। ਜ਼ਿਲੇ ਅੰਦਰ ਕੋਵਿਡ ਦੀ ਦੂਜੀ ਲਹਿਰ ਦੌਰਾਨ ਟੈਸਟਿੰਗ ਵਿਚ ਕਾਫੀ ਤੇਜ਼ੀ ਲਿਆਂਦੀ ਗਈ ਹੈ, ਜਿਸ ਤਹਿਤ ਰੋਜਾਨਾਂ ਟੈਸਟਿੰਗ ਦੀ ਗਿਣਤੀ 4 ਹਜਾਰ ਦੇ ਕਰੀਬ ਹੈ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜੂਨ ਤਕ ਜਿਲੇ ਵਿਚ ਕੁਲ 6 ਲੱਖ 49 ਹਜ਼ਾਰ 990 ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ। ਵਰਤਮਾਨ ਸਮੇਂ ਐਕਟਿਵ ਕੇਸ 682 ਹਨ। ਬੀਤੀ 7 ਜੂਨ ਤਕ 68 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਸੀ ਜਦਕਿ ਸਿਹਤਯਾਬ ਹੋਣ ਵਾਲੇ 118 ਵਿਅਕਤੀ ਸਨ। ਹੁਣ ਤਕ ਕੁਲ 19 ਹਜ਼ਾਰ 927 ਵਿਅਕਤੀ ਠੀਕ ਹੋ ਚੁੱਕੇ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕੋਵਿਡ ਦੇ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਉਣਾ, ਇਸ ਮਹਾਂਮਾਰੀ ਨੂੰ ਰੋਕਣ ਦਾ ਸਭ ਤੋਂ ਅਹਿਮ ਪੜਾਅ ਹੈ, ਜਿਸ ਕਰਕੇ ਲੋਕ ਟੈਸਟਿੰਗ ਜਰੂਰ ਕਰਵਾਉਣ। ਇਸ ਤੋਂ ਇਲਾਵਾ ਕੋਵਿਡ ਦੀ ਰੋਕਥਾਮ ਲਈ ਬਾਕੀ ਨਿਯਮਾਂ ਜਿਵੇਂ ਕਿ ਲਗਾਤਾਰ ਹੱਥ ਧੋਣਾ, ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣ ਦੀ ਪਾਲਣਾ ਕਰਨ ਅਤੇ ਵੈਕਸੀਨ ਲਗਾਈ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments