spot_img
Homeਮਾਲਵਾਜਗਰਾਓਂਸੋਹਣਾ ਸੁੱਨਖਾ ਗੱਭਰੂ ਕਮਲਜੀਤ ਸਿੰਘ ਭੁੱਲਰ ਮਾਡਲਿੰਗ ਦੇ ਖੇਤਰ ਵਿੱਚ ਉਭਰਦਾ ਨਾਮ...

ਸੋਹਣਾ ਸੁੱਨਖਾ ਗੱਭਰੂ ਕਮਲਜੀਤ ਸਿੰਘ ਭੁੱਲਰ ਮਾਡਲਿੰਗ ਦੇ ਖੇਤਰ ਵਿੱਚ ਉਭਰਦਾ ਨਾਮ ਹੈ.

ਜਗਰਾਉਂ 6 ਅਗਸਤ (ਰਛਪਾਲ ਸਿੰਘ ਸ਼ੇਰਪੁਰੀ) ਸੋਹਣਾ ਸੁੱਨਖਾ ਗੱਭਰੂ ਕਮਲਜੀਤ ਸਿੰਘ ਭੁੱਲਰ ਮਾਡਲਿੰਗ ਦੇ ਖੇਤਰ ਵਿੱਚ ਉਭਰਦਾ ਨਾਮ ਹੈ। ਜਿਲਾ ਲੁਧਿਆਣੇ ਸ਼ਹਿਰ ਜਗਰਾਉ ਪਿੰਡ ਕੋਠੇ ਰਾਹਲ ਚ ਪਿਤਾ ਅਰਜਨ ਸਿੰਘ ਅਤੇ ਮਾਤਾ ਕਿਰਨਜੀਤ ਕੋਰ ਦੇ ਘਰ ਜਾਨਮੇ ਕਮਲਜੀਤ ਸਿੰਘ ਨੇ ਮੁੱਢਲੀ ਸਿੱਖੀਆ ਸਵਾਮੀ ਰੂਪ ਚੰਦ ਜੈਨ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਚੇਰੀ ਸਿੱਖੀਆਂ D.A.V ਕਾਲਜ ਤੋਂ ਪ੍ਰਾਪਤ ਕਿਤੀ ਤੇ ਉਸ ਤੋਂ ਬਾਅਦ ਮਾਡਲਿੰਗ ਦੇ ਖੇਤਰ ਨੂੰ ਚੁਣਨਾ ਸਹੀ ਸਮਝਿਆਂ ਅਤੇ ਕਾਲਜ ਦੇ ਦੋਰਾਨ ਹੀ ਕਮਲਜੀਤ ਸਿੰਘ ਨੇ ਰੈਪ ਵਾਕ ਸ਼ੁਰੂ ਕੀਤੀ। ਉਸ ਤੋਂ ਬਾਅਦ ਮਿਸਟਰ ਲੁਧਿਆਣਾ ਲਈ ਵੀ ਚੁਣੀਆਂ ਗਿਆ। ਕਾਲਜ ਦੀ ਪੜਾਈ ਤੋਂ ਬਾਅਦ ਕਮਲਜੀਤ ਨੇ ਸੰਗੀਕਾਰੀ ਦੇ ਖੇਤਰ ਵਿੱਚ ਜ਼ੋਰ ਅਜਮਾਈਸ਼ ਸ਼ੁਰੂ ਕੀਤੀ ਅਤੇ ਨਸ਼ਿਆ ਖ਼ਿਲਾਫ਼ ਸਮਾਜ ਨੂੰ ਚੰਗੀ ਸੇਧ ਦਿੰਦੇ ਬੂੱਬ ਮਾਨ ਦੀ ਫਿਲਮ ਇੱਕ ਆਦਾਕਾਰ ਦੇ ਤੋਰ ਤੇ ਸ਼ੁਰੂਆਤ ਕੀਤੀ। ਉਸ ਤੋਂ y.d.s team ਨਾਲ ਜਿੰਦਗੀ ਦੀ ਰਾਹ ਫ਼ਿਲਮ ਵਿੱਚ ਵਿਲਨ ਦੇ ਰੋਲ ਦੀ ਅਹਿਮ ਭੂਮਿਕਾ ਨਿਭਾਈ ਉਸ ਤੋਂ ਬਾਅਦ ਮਾਮਾ ਬਾਦੋਵਾਲੀਏ ਨਾਲ ਕਾਬੂਤਰਬਾਜੀ ਵਾਲੇ ਗੀਤ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਮਾਮੇ ਬਾਦੋਵਾਲੀਏ ਨਾਲ ਕਈ ਲਘੂ ਫ਼ਿਲਮ ਵਿੱਚ ਇਕ ਅਦਾਕਾਰ ਦੇ ਤੋਰ ਤੇ ਅਹਿਮ ਭੂਮਿਕਾ ਨਿਭਾਈ। ਹੁਣ ਮਾਪਿਆ ਦੇ ਪਿਆਰ ਨਾਲ ਕਮਲਜੀਤ ਸਿੰਘ ਕਈ ਪੰਜਾਬੀ ਫਿਲਮਾ ਵਿਚ ਆਦਾਕਾਰੀ ਦਿਖਾਉਣ ਜਾ ਰਿਹਾ। ਉਮੀਦ ਹੈ ਕਮਲਜੀਤ ਸਿੰਘ ਪੰਜਾਬੀ ਖੇਤਰ ਤੋਂ ਬਾਅਦ ਤੇ ਤੁਹਾਡੇ ਸਾਰਿਆ ਦੇ ਪਿਆਰ ਨਾਲ ਕਮਲਜੀਤ ਸਿੰਘ ਹੁਣ ਆਪਣੇ ਪੈਰ ਪੁਲੀਵੁਡ ਤੱਕ ਪਸਾਰੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments