spot_img
Homeਮਾਝਾਗੁਰਦਾਸਪੁਰਭਾਰਤੀ ਹਾਕੀ ਟੀਮ ਦੀ 41 ਸਾਲ ਬਾਦ ਜਿਤ ਤੋ ਬਾਦ ਪੂਰੇ ਭਾਰਤ...

ਭਾਰਤੀ ਹਾਕੀ ਟੀਮ ਦੀ 41 ਸਾਲ ਬਾਦ ਜਿਤ ਤੋ ਬਾਦ ਪੂਰੇ ਭਾਰਤ ਵਿਚ ਖੁਸ਼ੀ ਦੀ ਲਹਿਰ ਭਾਟੀਆ ਹਸਪਤਾਲ ਕਾਦੀਆਂ ਚ ਵੰਡੀ ਮਿਠਾਈ

ਕਾਦੀਆਂ 5 ਅਗਸਤ ( ਸਲਾਮ ਤਾਰੀ) ਟੋਕਿੳ ਉਲੰਪਿਕ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲ ਬਾਦ ਇਤਹਾਸ ਰੱਚ ਦਿੱਤਾ ਹੈ। ਤੀਸਰੇ ਸਥਾਨ ਲਈ ਖੇਡੇ ਜਾ ਰਹੇ ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਜਰਮਨੀ ਦੀ ਮਜਬੂਤ ਟੀਮ ਨੂੰ 5-4 ਨਾਲ ਹਰਾ ਕੇ ਇਹ ਇਤਹਾਸ ਰਚਿਆ ਹੈ। ਇਸ ਰੋਮਾਂਚਕ ਮੁਕਾਬਲੇ ਤੇ ਪੂਰੇ ਦੇਸ਼ ਦੀ ਨਜਰ ਸੀ ਅਤੇ ਆਖਰੀ ਮਿੰਟਾਂ ਤਕ ਰੋਮਾਂਚ ਬਣਿਆ ਰਿਹਾ ਭਾਰਤ ਦੀ ਇਸ ਜਿਤ ਦੀ ਖੁਸ਼ੀ ਜਿਥੇ ਪੂਰੇ ਦੇਸ਼ ਵਿਚ ਹੈ ਉਥੇ ਅੱਜ ਕਾਦੀਆਂ ਵਿਚ ਭਾਟੀਆ ਹਸਪਤਾਲ ਵਿਚ ਇਹ ਖੁਸ਼ੀ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਨੇ ਆਪਣੇ ਸਟਾਫ ਦੇ ਨਾਲ ਨਾਲ ਮਰੀਜ਼ਾਂ ਨਾਲ ਵੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਹ ਦੇਸ਼ ਲਈ ਬੜੇ ਗਰਵ ਦੀ ਗਲ ਹੈ। ਅਤੇ ਇਸ ਜਿਤ ਨਾਲ ਭਾਰਤੀ ਹਾਕੀ ਟੀਮ ਅਤੇ ਨੋਜਵਾਨਾਂ ਨੂੰ ਇਕ ਨਵੀਂ ਦਿਸ਼ਾ ਮਲੇਗੀ। ਉਹਨਾਂ ਕਿਹਾ ਕਿ ਜੇ ਮਹਿਲਾ ਹਾਕੀ ਟੀਮ ਵੀ ਜਿੱਤ ਹਾਸਲ ਕਰਦੀ ਹੈ ਤਾਂ ਇਹ ਖੁਸ਼ੀ ਦੇਸ਼ ਵਾਸੀਆਂ ਲਈ ਦੁਗਨੀ ਹੋ ਜਾਵੇਗੀ। ਇਸ ਮੋਕੇ ਡਾਕਟਰ ਅਦਰਸ਼ ਭਾਟੀਆ,ਕੁਲਦੀਪ ਸਿੰਘ,ਚੰਦਰਸ਼ੇਖਰ,ਡਾਕਟਰ ਮਨਪ੍ਰੀਤ ਕੋਰ,ਡਾਕਟਰ ਜੋਧ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments