spot_img
Homeਮਾਲਵਾਜਗਰਾਓਂਵਿਸ਼ਵ ਪ੍ਰਸਿੱਧ ਭਜਨ ਸਮਰਾਟ ਕਨ੍ਹਈਆ ਮਿੱਤਲ ਕਰਨਗੇ ਮਹਾਰਾਜਾ ਅਗਰਸੇਨ ਜੀ ਦਾ ਗੁਣਗਾਨ

ਵਿਸ਼ਵ ਪ੍ਰਸਿੱਧ ਭਜਨ ਸਮਰਾਟ ਕਨ੍ਹਈਆ ਮਿੱਤਲ ਕਰਨਗੇ ਮਹਾਰਾਜਾ ਅਗਰਸੇਨ ਜੀ ਦਾ ਗੁਣਗਾਨ

ਜਗਰਾਓਂ 31ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ) ਭਗਵਾਨ ਸ਼੍ਰੀ ਰਾਮ ਜੀ ਦੇ ਵੰਸ਼ਜ ਅਗਰਵਾਲ ਸਮਾਜ ਦੇ ਕੁਲਪਿਤਾ ਯੁਗ ਪ੍ਰਵਰਤਕ ਅਗਰ ਸ਼੍ਰੋਮਣੀ ਮਹਾਰਾਜਾ ਅਗ੍ਰਸੈਨ ਜੀ ਦੇ ਜਨਮ ਦਿਵਸ ਤੇ ਆਯੋਜਿਤ ਕੀਤੀ ਜਾ ਰਹੀ ਤੀਜੀ ਸਾਲਾਨਾ ਇੱਕ ਸ਼ਾਮ ਸ਼੍ਰੀ ਅਗ੍ਰਸੈਨ ਜੀ ਦੇ ਨਾਮ ਸਮਾਗਮ ਸੰਬੰਧੀ ਸੰਗਠਨ ਦੀ ਇੱਕ ਵਿਸ਼ੇਸ਼ ਮੀਟਿੰਗ ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪੀਯੂਸ਼ ਗਰਗ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪਿਯੂਸ਼ ਗਰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਜਾ ਅਗਰਸੇਨ ਜੀ ਦੇ ਜਨਮ ਦਿਵਸ ‘ਤੇ “ਏਕ ਸ਼ਾਮ ਸ਼੍ਰੀ ਅਗਰਸੇਨ ਜੀ ਦੇ ਨਾਮ” ਦਾ ਆਯੋਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ। ਇਸ ਸਾਲ ਵਿਸ਼ਵ ਪ੍ਰਸਿੱਧ ਭਜਨ ਸਮਰਾਟ ਅਗਰਰਤਨ ਕਨ੍ਹਈਆ ਮਿੱਤਲ ਜੀ (ਚੰਡੀਗੜ੍ਹ ਵਾਲੇ ) ਅਗਰਵਾਲ ਸਮਾਜ ਦੇ ਕੁਲਪਿਤਾ ਮਹਾਰਾਜਾ ਅਗਰਸੇਨ ਜੀ ਦਾ ਗੁਣਗਾਨ ਕਰਨਗੇ । ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਜਤਿੰਦਰ ਗਰਗ, ਮੀਤ ਪ੍ਰਧਾਨ ਅਨਮੋਲ ਗਰਗ ਅਤੇ ਗੌਰਵ ਸਿੰਗਲਾ, ਜਨਰਲ ਸਕੱਤਰ ਕਮਲਦੀਪ ਬਾਂਸਲ, ਸਕੱਤਰ ਅੰਕੁਸ਼ ਮਿੱਤਲ ਅਤੇ ਵਿਕਾਸ ਬਾਂਸਲ, ਸਹਿ-ਸਕੱਤਰ ਪੁਨੀਤ ਬਾਂਸਲ ਅਤੇ ਦੀਪਕ ਗੋਇਲ ਡੀਕੇ, ਕੈਸ਼ੀਅਰ ਮੋਹਿਤ ਗੋਇਲ, ਸੋਸ਼ਲ ਮੀਡੀਆ ਇੰਚਾਰਜ ਪ੍ਰਦੂਮਨ ਬਾਂਸਲ, ਦਫਤਰ ਇੰਚਾਰਜ ਜਤਿਨ ਸਿੰਗਲਾ, ਕਾਰਜਕਾਰੀ ਮੈਂਬਰ ਵੈਭਵ ਬਾਂਸਲ ਜੈਨ, ਰੋਹਿਤ ਗੋਇਲ, ਨਵੀਨ ਮਿੱਤਲ ਜੈਨ, ਅਭਿਸ਼ੇਕ ਬਾਂਸਲ, ਮੋਹਿਤ ਬਾਂਸਲ, ਸੰਜੀਵ ਬਾਂਸਲ, ਪੀਯੂਸ਼ ਮਿੱਤਲ, ਰਾਜੀਵ ਗੋਇਲ, ਦੀਪਕ ਗੋਇਲ, ਹਰਸ਼ ਸਿੰਗਲਾ, ਅਮਿਤ ਬਾਂਸਲ ਮੌਜੂਦ ਸਨ।

RELATED ARTICLES
- Advertisment -spot_img

Most Popular

Recent Comments