spot_img
Homeਮਾਝਾਗੁਰਦਾਸਪੁਰਰਾਸ਼ਟਰੀ ਉਪਲੱਬਧੀ ਸਰਵੇਖਣ ਦੇ ਪੰਜਵੇਂ ਅਤੇ ਅਖੀਰਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ...

ਰਾਸ਼ਟਰੀ ਉਪਲੱਬਧੀ ਸਰਵੇਖਣ ਦੇ ਪੰਜਵੇਂ ਅਤੇ ਅਖੀਰਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਵੱਲੋਂ ਸਿਖਲਾਈ ਕੇਂਦਰਾਂ ਦਾ ਨਿਰੀਖਣ

ਕਾਦੀਆਂ 30 ਜੁਲਾਈ (ਸਲਾਮ ਤਾਰੀ )ਰਾਸ਼ਟਰੀ ਉਪਲੱਬਧੀ ਸਰਵੇਖਣ ਦੇ ਪੰਜਵੇਂ ਅਤੇ ਅਖੀਰਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਸ.ਹਰਪਾਲ ਸਿੰਘ ਵੱਲੋਂ ਵੱਖ – ਵੱਖ ਸਿਖਲਾਈ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ |ਇਸ ਨਿਰੀਖਣ ਤਹਿਤ ਉੱਚ ਅਧਿਕਾਰੀ ਵੱਲੋਂ ਸ.ਕੰ.ਸੀ.ਸੈ.ਸਮਾਰਟ ਸਕੂਲ ਬਟਾਲਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ, ਉਹਨਾਂ ਵੱਲੋਂ ਅਧਿਆਪਕਾਂ ਕੋਲ਼ੋਂ ਰਾਸ਼ਟਰੀ ਉਪਲੱਬਧੀ ਸੰਬੰਧੀ ਕੁਝ ਪ੍ਰਸ਼ਨ ਵੀ ਪੁੱਛੇ ਗਏ ਅਤੇ ਰਿਸੋਰਸ ਪਰਸਨਾਂ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਪ੍ਰਤੀ ਸੰਤੁਸ਼ਟੀ ਪ੍ਰਗਟਾਈ |ਇਸ ਸਮੇਂ ਜ਼ਿਲ੍ਹਾ ਮੈਂਟਰ ਪੰਜਾਬੀ ਸੁਰਿੰਦਰ ਮੋਹਨ ਨੇ ਵੀ ਅਧਿਆਪਕਾਂ ਨੂੰ ਪ੍ਰਾਪਤ ਜਾਣਕਾਰੀ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਅਤੇ ਇਸ ਸਰਵੇਖਣ ਵਿੱਚ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ|
ਇਸ ਕੇਂਦਰ ਵਿਖੇ ਸ.ਜਸਪਾਲ ਸਿੰਘ, ਸ.ਨਰਿੰਦਰ ਸਿੰਘ, ਸ.ਸਰਬਜੀਤ ਸਿੰਘ ਅਤੇ ਸ.ਸਤਬੀਰ ਸਿੰਘ ਨੇ ਬਤੌਰ ਬਲਾਕ ਮੈਂਟਰ ਆਏ ਹੋਏ ਅਧਿਆਪਕਾਂ ਨੂੰ ਸਿਖਲਾਈ ਦਿੱਤੀ |ਇਸ ਮੋਕੇ ਟੀਮ ਇੰਚਾਰਜ਼ ਸ.ਜਸਪਾਲ ਸਿੰਘ ਨੇ ਅਧਿਆਪਕਾਂ ਨੂੰ ਰਾਸ਼ਟਰੀ ਉਪਲੱਬਧੀ ਸਰਵੇਖਣ 2021 ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਉਪਲੱਬਧੀ ਸਰਵੇਖਣ ਦੀ ਤਿਆਰੀ ਕਰਣਾਉਣੀ ਹੈ ਅਤੇ ਆਪਣੇ ਜ਼ਿਲ੍ਹੇ ਨੂੰ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਲੈ ਕੇ ਆਉਣਾ ਹੈ |ਸ.ਨਰਿੰਦਰ ਸਿੰਘ ਨੇ ਆਏ ਹੋਏ ਅਧਿਆਪਕਾਂ ਨੂੰ ਲਰਨਿੰਗ ਆਉਟਕਮਜ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ |
ਇਸ ਮੌਕੇ ਆਪਣੇ ਸੰਬੋਧਨ ਵਿੱਚ ਉੱਚ ਅਧਿਕਾਰੀ ਸ.ਹਰਪਾਲ ਸਿੰਘ ਜੀ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਬਲਾਕ ਮੈਂਟਰਾਂ ਦੁਆਰਾ ਦਿੱਤੀ ਗਈ ਸਿਖਲਾਈ ਦਾ ਲ਼ਾਭ ਵਿਦਿਆਰਥੀਆਂ ਤੱਕ ਪੁਜਦਾ ਕਰਨ ਤਾਂ ਜੋ ਜ਼ਿਲ੍ਹੇ ਦੀ ਕਾਰਗੁਜ਼ਾਰੀ ਪੂਰੇ ਪੰਜਾਬ ਵਿੱਚੋਂ ਵਧੀਆ ਰਹੇ |ਇਸ ਮੌਕੇ ਬਲਾਕ ਨੋਡਲ ਅਫ਼ਸਰ ਸ.ਜਸਵਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਰਾਸ਼ਟਰੀ ਉਪਲੱਬਧੀ ਸਰਵੇਖਣ 2021 ਦੀ ਤਿਆਰੀ ਲਈ ਪ੍ਰੇਰਿਤ ਕੀਤਾ ਅਤੇ ਪਿ੍ੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਜੀ ਵੱਲੋਂ ਅਧਿਆਪਕਾਂ ਦੀ ਸਿਖਲਾਈ ਲਈ ਕੀਤੇ ਪ੍ਰਬੰਧਾਂ ਦੀ ਪ੍ਰਸੰਸਾ ਕੀਤੀ ਗਈ |
ਇਸ ਮੌਕੇ ਬੀ.ਐੱਮ.ਗਣਿਤ,ਵਿਪਨ ਕੁਮਾਰ, ਮੈਡਮ ਰਜ਼ਨੀ,ਮੀਨਾਕਸ਼ੀ ਡਡਵਾਲ,ਵੀਨਾ ਰਾਣੀ,ਪ੍ਰਭਜੋਤ ਸਿੰਘ ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments