spot_img
Homeਮਾਝਾਗੁਰਦਾਸਪੁਰਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਕੀਤਾ ਜਾਗਰੂਕ 'ਹੈਪੇਟਾਈਟਸ ਇੰਤਜ਼ਾਰ ਨਹੀਂ ਕਰ ਸਕਦਾ" ਥੀਮ...

ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਕੀਤਾ ਜਾਗਰੂਕ ‘ਹੈਪੇਟਾਈਟਸ ਇੰਤਜ਼ਾਰ ਨਹੀਂ ਕਰ ਸਕਦਾ” ਥੀਮ ਹੇਠ ਲੋਕਾਂ ਨੂੰ ਕੀਤਾ ਜਾਗਰੂਕ- ਐਸ ਐਮ ਓ ਡਾਕਟਰ ਪਰਮਿੰਦਰ ਸਿੰਘ

28ਜੁਲਾਈ, ਹਰਚੋਵਾਲ(ਸੁਰਿੰਦਰ ਕੌਰ ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਆਯੋਜਿਤ ਜਾਗਰੂਕਤਾ ਗਤੀਵਿਧੀਆਂ ਦੇ ਦੌਰਾਨ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਵਿਸ਼ਵ ਵਿੱਚ 290 ਮਿਲੀਅਨ ਲੋਕ ਇਸ ਬਿਮਾਰੀ ਨਾਲ ਪੀੜਤ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕ ਉਹ ਹਨ ਜੋ ਇਸ ਬਿਮਾਰੀ ਬਾਰੇ ਅਣਜਾਣ ਹਨ। ਹੈਪੇਟਾਈਟਸ ਏ, ਬੀ ,ਸੀ ਅਤੇ ਈ ਬਾਰੇ ਜਾਗਰੂਕ ਕੀਤਾ ਗਿਆ, ਹੈਪੇਟਾਈਟਸ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ। ਹੈਪੇਟਾਈਟਸ ਏ ਅਤੇ ਈ ਨਾਲੋਂ ਹੈਪੇਟਾਈਟਸ ਸੀ ਜ਼ਿਆਦਾ ਖਤਰਨਾਕ ਹੁੰਦਾ ਹੈ ਜੋ ਕਿ ਨਸ਼ਿਆਂ ਦੇ ਟੀਕੇ ਇਸਤੇਮਾਲ ਕਰਨ, ਦੂਸ਼ਿਤ ਖ਼ੂਨ ਚੜ੍ਹਾਉਣ ,ਦੂਸ਼ਿਤ ਸੂਈਆਂ ਦਾ ਸਾਂਝਾ ਇਸਤੇਮਾਲ ਕਰਨ ,ਸਰੀਰ ਤੇ ਟੈਟੂ ਬਣਾਉਣ ਦੇ ਨਾਲ ਹੋ ਸਕਦਾ ਹੈ ।ਇਸ ਦੇ ਸ਼ੁਰੂਆਤੀ ਲੱਛਣ ਬੁਖਾਰ ,ਕਮਜ਼ੋਰੀ ,ਭੁੱਖ ਨਾ ਲੱਗਣਾ ,ਜਿਗਰ ਦਾ ਖਰਾਬ ਹੋਣਾ ਹੈ।ਇਸ ਤੋਂ ਬਚਾਅ ਕੇਵਲ ਸਾਵਧਾਨੀ ਅਤੇ ਜਾਗਰੂਕ ਹੋ ਕੇ ਹੀ ਹੋ ਸਕਦਾ ਹੈ ।ਨਾਲ ਹੀ ਨਸ਼ੀਲੇ ਟੀਕਿਆਂ ਦੀ ਵਰਤੋਂ ਨਾ ਕੀਤੀ ਹੋਵੇ ,ਸਾਂਝੀ ਸੂਈਆਂ ਦੀ ਵਰਤੋਂ ਨਾ ਕੀਤੀ ਜਾਵੇ ,ਜ਼ਖ਼ਮਾਂ ਨੂੰ ਖੁੱਲ੍ਹਾ ਨਾ ਛੱਡਿਆ ਜਾਵੇ, ਰੇਜਰ ਅਤੇ ਬੁਰਸ਼ ਦਾ ਸਾਂਝਾ ਇਸਤੇਮਾਲ ਨਾ ਕੀਤਾ ਜਾਵੇ, ਇਹ ਤਰੀਕੇ ਅਪਣਾ ਕੇ ਹੀ ਹੈਪੇਟਾਈਟਸ ਨਾਂ ਦੀ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ ।ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਦਾ ਇਲਾਜ ਸਰਕਾਰੀ ਸੰਸਥਾ ਵਿਖੇ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ।ਦਵਾਈਆਂ ਦਾ ਕੋਈ ਖਰਚਾ ਨਹੀਂ ਲਿਆ ਜਾਂਦਾ । ਮੁਖਮੰਤਰੀ ਪੰਜਾਬ ਹੈਪੇਟਾਈਟਸ ਸੀ ਰਿਲੀਫ ਫੰਡ ਯੋਜਨਾ ਚਲਾਈ ਜਾ ਰਹੀ ਹੈ। ਪੰਜਾਬ ਦੇ ਸਾਰੇ ਜਿਲੇ ਹਸਪਤਾਲਾਂ ਵਿਚ ਇਸਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਨਾਲ ਹੀ ਸਿਹਤ ਵਿਭਾਗ ਵੱਲੋਂ ਨਵਜਾਤ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਰੁਟੀਨ ਟੀਕਾਕਰਨ ਕਰਵਾਇਆ ਜਾਂਦਾ ਹੈ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਐਲ ਐੱਚ ਵੀ ਹਰਭਜਨ ਕੌਰ ,ਹਰਪਿੰਦਰ ਸਿੰਘ ਹੈਲਥ ਇੰਸਪੈਕਟਰ , ਸੀ ਐਚ ਓ ਹਰਸਿਮਰਨ ਸਿੰਘ ,ਸੁਖਜਿੰਦਰ ਕੌਰ ਕੁਲਦੀਪ ਸਿੰਘ ਮੇਲ ਵਰਕਰ , ਸੁਚ ਸਿੰਘ,ਸਰਬਜੀਤ ਸਿੰਘ,ਪਰਜੀਤ ਸਿੰਘ, ਗਗਨਦੀਪ ਕੌਰ, ਅੰਜਲੀ, ਬਰਿੰਦਰ ਕੌਰ, ਰਾਜਵਿੰਦਰ ਕੌਰ ਕੰਵਲਜੀਤ ਕੌਰ ਆਦਿ ਹਾਜਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments