spot_img
Homeਮਾਲਵਾਜਗਰਾਓਂਝੁੱਗੀਆ ‘ਚ ਚੋਰੀ ਦੇ ਸਮਾਨ ਸਮੇਤ 2 ਦੋਸੀ ਕਾਬੂ

ਝੁੱਗੀਆ ‘ਚ ਚੋਰੀ ਦੇ ਸਮਾਨ ਸਮੇਤ 2 ਦੋਸੀ ਕਾਬੂ

ਜਗਰਾੳ 24 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ )ਸ੍ਰੀ ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਐਸ.ਐਸ.ਪੀ ਲੁਧਿਆਣਾ (ਦਿਹਾਤੀ ) ਵੱਲੋ ਪੁਲਿਸ ਜਿਲਾ ਲੁਧਿਆਣਾ (ਦਿਹਾਤੀ ) ਨੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਕਰਨ ਲਈ ਵਿੱਢੀ ਵਿਸ਼ੇਸ ਮੁਹਿੰਮ ਦੋਰਾਨ ਦਿਸਾਂ-ਨਿਰਦੇਸਾਂ ਤੇ ਜਤਿੰਦਰਜੀਤ ਸਿੰਘ ਪੀ.ਪੀ.ਐਸ. ਡੀ.ਐਸ.ਪੀ ਜਗਰਾਉ ਅਤੇ ਹਰਸ਼ਪ੍ਰੀਤ ਸਿੰਘ ਪੀ/ਡੀ ਐਸ ਪੀ/ਐਸ ਐਚ ਓ ਥਾਣਾ ਸਿਟੀ ਅਤੇ ਇੰਸਪੈਕਟਰ ਨਿਧਾਨ ਸਿੰਘ ਥਾਣਾ ਸਿਟੀ ਜਗਰਾਉ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਕਮਲਦੀਪ ਕੌਰ ਇੰਚਾਰਜ ਚੌਂਕੀ ਬੱਸ ਸਟੈਂਡ ਜਗਰਾਉ ਨੇ ਸਮੇਤ ਪੁਲਿਸ ਪਾਰਟੀ ਨੇ ਮੁਖਬਰ ਦੀ ਇਤਲਾਹ ਤੇ ਦੋਸੀਆਨ ਹਰਵਿੰਦਰਪਾਲ ਸਿੰਘ ਉਰਫ ਬੌਬੀ ਪੁੱਤਰ ਸੁਖਦੇਵ ਸਿੰਘ ਵਾਸੀ ਹੀਰਾ ਬਾਗ ਵਾਰਡ ਨੰਬਰ 1 ਜਗਰਾਉ ਅਤੇ ਰਜੇਸ ਸਹਾਨੀ ਪੁੱਤਰ ਸੀਤਾ ਰਾਮ ਸਹਾਨੀ ਵਾਸੀ ਰਾਮਪੁਰ ਕਿਸ਼ੋਪੱਟੀ ਥਾਣਾ ੳਜੀਆਰਪੁਰ ਜਿਲਾ ਸਮਮਤੀਪੁਰ ( ਬਿਹਾਰ) ਹਾਲਵਾਸੀ ਝੁੱਗੀਆ ਦਸ਼ਮੇਸ ਨਗਰ ਨੇੜੇ ਸੇਮ ਮਲਕ ਰੋਡ ਜਗਰਾਉ ਨੂੰ ਗਿਫਤਾਰ ਕਰਕੇ ਉਨਾਂ ਪਾਸੋ 2 ਡਬਲ ਬੈਡ,2 ਸੋਫੇ,ਡਾਈਨਿੰਗ ਟੇਬਲ,6 ਕੁਰਸੀਆ ਮੇਜ,ਫਰਿਜ 2 ਕੂਲਰ ਅਤੇ 2 ਗੀਜਰ ਅਤੇ ਵਾਸਿੰਗ ਮਸ਼ੀਨ ਬ੍ਰਾਮਦ ਕੀਤੇ ਗਏ। ਦੋਸੀਆ ਖਿਲਾਫ ਮੁਕੱਦਮਾ ਨੰਬਰ 140 ਅ/ਧ454,380,413 ਆਈ.ਪੀ.ਸੀ ਤਹਿਤ ਵਾਧਾ ਜੁਰਮ 411 ਥਾਣਾ ਸਿਟੀ ਵਿਖੇ ਦਰਜ ਕੀਤਾ ਗਿਆ। ਜਿਨਾਂ ਕੋਲੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਸ ਕੀਤੀ ਜਾਵੇਗੀ।

RELATED ARTICLES
- Advertisment -spot_img

Most Popular

Recent Comments