spot_img
Homeਮਾਲਵਾਸੁਲਤਾਨਪੁਰਕੈਪਟਨ ਲਖਵਿੰਦਰ ਸਿੰਘ ਐਕਸ ਸਰਵਿਸਮੈਨ ਵਿੰਗ ਜਿਲਾ ਕਪੂਰਥਲਾ ਦਾ ਪ੍ਰਧਾਨ ...

ਕੈਪਟਨ ਲਖਵਿੰਦਰ ਸਿੰਘ ਐਕਸ ਸਰਵਿਸਮੈਨ ਵਿੰਗ ਜਿਲਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ

ਸੁਲਤਾਨਪੁਰ ਲੋਧੀ, 20 ਜੁਲਾਈ (ਪਰਮਜੀਤ ਡਡਵਿੰਡੀ )

ਐਡਵੋਕੇਟ ਪਰਮਜੀਤ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦੱਲ ਕਪੂਰਥਲਾ ਦੀ ਪ੍ਰਧਾਨਗੀ ਹੇਠ ਸਮੁੱਚੀ ਸੀਨੀਅਰ ਲੀਡਰ ਸ਼ਿਪ ਵੱਲੋਂ ਬੀਤੀ ਸ਼ਾਮ ਮੁਹੱਲਾ ਅਜੀਤ ਨਗਰ ਵਾਰਡ ਨੰਬਰ:- 9 ਵਿਖ਼ੇ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਐਡਵੋਕੇਟ ਪਰਮਜੀਤ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਜੀ ਵੱਲੋਂ ਜ਼ਿਲਾ ਜਥੇਬੰਦੀ ਵਿੱਚ ਬਹੁਤ ਹੀ ਸਤਿਕਾਰਤ ਕੈਪਟਨ ਲਖਵਿੰਦਰ ਸਿੰਘ ਜੀ ਨੂੰ ਐਕਸ ਸਰਵਿਸਮੈਨ ਵਿੰਗ ਜਿਲਾ ਕਪੂਰਥਲਾ ਦਾ ਪ੍ਰਧਾਨ ਬਣਨ ਤੇ ਅਤੇ ਨਾਲ ਹੀ ਨਵ ਨਿਯੁਕਤ ਅਹੁਦੇਦਾਰ ਜਿਸ ਵਿੱਚ ਸ. ਅਵਤਾਰ ਸਿੰਘ ਸਾਬਕਾ ਕੌਂਸਲਰ, ਸੋਹਣ ਲਾਲ ਸਾਬਕਾ ਕੌਂਸਲਰ, ਰਘਬੀਰ ਸਿੰਘ ਭੁਲਹੇ D.S.P , ਰਜੇਸ਼ ਕੁਮਾਰ ਬੰਟੀ, ਸ. ਗੁਰਲਾਲ ਸਿੰਘ, ਸੂਬੇਦਾਰ ਸੁਰਿੰਦਰ ਸਿੰਘ, ਸ. ਚਰਨਜੀਤ ਸਿੰਘ, ਮਾਸਟਰ ਨਰਿੰਦਰ ਸਿੰਘ, ਸ. ਸੁਰਿੰਦਰ ਸਿੰਘ ਬੱਬੇਵਾਲੇ, ਸ. ਬਲਬੀਰ ਸਿੰਘ ਹੋਲਦਾਰ, ਸੂਬੇਦਾਰ ਅਵਤਾਰ ਸਿੰਘ, ਸ. ਸਵੱਰਨ ਸਿੰਘ ਇੰਸਪੈਕਟਰ FCI , ਕਮਲਜੀਤ ਸਿੰਘ PP , ਸ. ਬਲਵਿੰਦਰ ਸਿੰਘ ਬਿੱਟੂ, ਸ. ਮਨਜੀਤ ਸਿੰਘ ਫੋਜੀ, ਸ. ਸਵੱਰਨ ਸਿੰਘ, ਸ. ਸਤਵਿੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਐਡਵੋਕੇਟ ਸ. ਪਰਮਜੀਤ ਸਿੰਘ ਨੇ ਆਖਿਆ ਕਿ 2022 ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆ ਹੋਇਆਂ ਸ਼੍ਰੋਮਣੀ ਅਕਾਲੀ ਦੱਲ ਅਤੇ ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰ ਸ਼ਿਪ ਨੇ ਗਠਜੋੜ ਕਰਕੇ ਚੋਣਾਂ ਲੜਨ ਦਾ ਜੋ ਫ਼ੈਸਲਾ ਕੀਤਾ ਹੈ ਉਹ ਬਹੁਤ ਹੀ ਸ਼ਲਾਗਾ ਯੋਗ ਫ਼ੈਸਲਾ ਹੈ, ਇਸ ਮੀਟਿੰਗ ਵਿੱਚ ਜਥੇਦਾਰ ਦਵਿੰਦਰ ਸਿੰਘ ਢਪੱਈ ਜਿਲਾ ਪ੍ਰਧਾਨ ਦਿਹਾਤੀ, ਜਥੇਦਾਰ ਹਰਜੀਤ ਸਿੰਘ ਵਾਲੀਆ ਜਿਲਾ ਪ੍ਰਧਾਨ ਸ਼ਹਿਰੀ, ਸ. ਅਮਰਬੀਰ ਸਿੰਘ ਲਾਲੀ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ, ਅਵੀ ਰਾਜਪੂਤ ਕੌਮੀ ਮੀਤ ਪ੍ਰਧਾਨ, ਅਜੇ ਬੱਬਲਾ ਜੀ ਸਾਬਕਾ ਡਾਇਰੈਕਟਰ ਕੋਆਪਰੇਟਿਵ ਬੈਂਕ, ਸ. ਤਨਵੀਰ ਸਿੰਘ ਫਿਆਲੀ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਹਾਜਿਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments