spot_img
Homeਮਾਝਾਗੁਰਦਾਸਪੁਰਮਦਨ ਲਾਲ ਸ਼ਰਮਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਦਾ ਚਾਰਜ ਸੰਭਾਲਿਆ

ਮਦਨ ਲਾਲ ਸ਼ਰਮਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਦਾ ਚਾਰਜ ਸੰਭਾਲਿਆ

ਗੁਰਦਾਸਪੁਰ 19 ਜੁਲਾਈ (ਸਲਾਮ ਤਾਰੀ ) ਮਦਨ ਲਾਲ ਸ਼ਰਮਾ ਨੇ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਐਲੀ: ਦਾ ਵਾਧੂ ਚਾਰਜ ਸੰਭਾਲ ਲਿਆ । ਇਸ ਮੌਕੇ ਡੀ ਈ ਓ ਮਦਨ ਲਾਲ ਸ਼ਰਮਾ ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਇਸ ਦੇ ਨਾਲ ਨਾਲ ਅਧਿਆਪਕਾਂ ਅਤੇ ਦਫਤਰ ਦਾ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਪਾਲ ਸਿੰਘ ਸੰਧਾਵਾਲੀਆ , ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਲਖਵਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀ: ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਡੀ.ਈ.ਓ. ਐਲੀ : ਦਾ ਫ਼ੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ।

ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ, ਸੁਪਰਡੈਂਟ ਵਾਸੂ ਮਿੱਤਰ ,ਫਰਜੰਦ ਮਸੀਹ ,ਜਸਬੀਰ ਕੁਮਾਰ,ਹਰੀਸ਼ ਕੁਮਾਰ , ਅਸ਼ਵਨੀ ਕੁਮਾਰ ਸ਼ਰਮਾ , ਰਾਕੇਸ਼ ਕੁਮਾਰ ਸ਼ਰਮਾ , ਇੰਦਰਾ ਰਾਣੀ , ਸੰਤੋਸ਼ ਕੁਮਾਰੀ , ਸਰਜੀਵਨ ਕੁਮਾਰ , ਸੁਰਿੰਦਰ ਸਿੰਘ , ਸੁਭਾਸ਼ ਚੰਦਰ , ਜਰਨੈਲ ਸਿੰਘ , ਵਰੁਣ ਜੈਨ , ਸੰਦੀਪ ਕੁਮਾਰ ਆਦਿ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments