spot_img
Homeਮਾਝਾਗੁਰਦਾਸਪੁਰਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਮੁੱਖ ਮੰਤਰੀ ਨੇ ਨੌਕਰੀ...

ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਮੁੱਖ ਮੰਤਰੀ ਨੇ ਨੌਕਰੀ ਦੇਣ ਦੀ ਥਾਂ ਡਾਂਗਾ ਨਾਲ ਕੁੱਟਿਆ

ਜਗਰਾਉਂ 11 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ ) 285 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਸੰਘਰਸ਼ ਮੋਰਚੇ ਚ ਧਰਨਾਕਾਰੀਆਂ ਨੇ ਸਭ ਤੋਂ ਪਹਿਲਾਂ ਦਿੱਲੀ ਟੀਕਰੀ ਬਾਰਡਰ ਤੇ ਅਪਣੇ ਕੈੰਪ ਲਈ ਬਿਜਲੀ ਸਪਲਾਈ ਦਾ ਕੂਨੈਕਸ਼ਨ ਜੋੜਦੇ ਅਚਾਨਕ ਕਰੰਟ ਲੱਗਣ ਨਾਲ ਸ਼ਹੀਦ ਹੋਏ ਨੇੜਲੇ ਪਿੰਡ ਕਾਉਂਕੇ ਕਲਾਂ ਦੇ 45 ਸਾਲਾ ਕਿਸਾਨ ਸੋਹਣ ਸਿੰਘ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੋਂ ਪਹਿਲ ਦੇ ਆਧਾਰ ਤੇ ਸਰਕਾਰੀ ਸਹਾਇਤਾ ਦਾ ਚੈੱਕ ਜਾਰੀ ਕਰਨ ਦੀ ਅਪੀਲ ਕੀਤੀ ਗਈ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲ ਪੁਰਾ ਦੇ ਛੋਟੇ ਭਰਾ ਜਗਰੂਪ ਸਿੰਘ (60) ਦੇ ਬੇਵਕਤ ਵਿਛੋੜੇ ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।ਅੱਜ ਦੇ ਧਰਨੇ ਨੂੰ ਅਪਣੇ ਹੱਕਾਂ ਲਈ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਕੱਚੇ ਅਧਿਆਪਕਾਂ, ਸੁਸਾਇਟੀਆਂ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ,ਟੈਟ ਪਾਸ ਈ ਟੀ ਟੀ ਤੇ ਬੀ ਐਡ ਅਧਿਆਪਕਾਂ ਦੇ ਹੱਕੀ ਸੰਘਰਸ਼ ਨੂੰ ਸਮਰਪਤ ਕੀਤਾ ਗਿਆ। ਇਸ ਸਮੇਂ ਪੰਜਾਬ ਦੇ ਸਿਹਤ ਵਿਭਾਗ ਚ ਕੰਮ ਕਰ ਰਹੇ ਪੈਰਾ ਮੈਡੀਕਲ ਕਾਮਿਆਂ ਅਤੇ ਸਰਕਾਰੀ ਡਾਕਟਰਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਦਾ ਵੀ ਸਮਰਥਨ ਕੀਤਾ ਗਿਆ। ਧਰਨੇ ਚ ਮੁਲਾਜਮਾਂ ਦਾ ਪੁਰਾਣੀ ਪੈਨਸ਼ਨ ਬਹਾਲੀ ਲਈ ਚਲ ਰਹੇ ਸੰਘਰਸ਼ ਦਾ ਵੀ ਸਮਰਥਨ ਕੀਤਾ ਗਿਆ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੁਲਾਜ਼ਮ ਆਗੂ ਧਰਮ ਸਿੰਘ ਸੂਜਾਪੁਰ,ਜਗਦੀਸ਼ ਸਿੰਘ,ਹਰਭਜਨ ਸਿੰਘ ਦੌਧਰ ਨੇ ਕਿਹਾ ਕਿ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਚ ਆਏ ਕਾਂਗਰਸੀ ਮੁੱਖ ਮੰਤਰੀ ਨੇ ਨੌਕਰੀ ਦੇਣ ਦੀ ਥਾਂ ਡਾਂਗਾ ਦਿਤੀਆਂ ਹਨ।ਪੱਗਾਂ ਰੋਲੀਆਂ ਹਨ। ਔਰਤਾਂ ਦੀ ਖਿੱਚ ਧੂਹ ਤੇ ਕੁਟਾਪਾ ਕੀਤਾ ਹੈ। ਛੇ ਛੇ ਮਹੀਨੇ ਤੋਂ ਪਟਿਆਲੇ,ਮੁਹਾਲੀ , ਬਠਿੰਡੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀ ਗੱਲ ਸੁਣਨ ਦਾ ਵੀ ਸਮਾਂ ਕਿਸੇ ਮੰਤਰੀ ਕੋਲ ਸਮਾਂਨਹੀਂ ਹੈ। ਉਨਾਂ ਕਿਹਾ ਕਿ ਇਸੇ ਲਈ ਹੁਣ ਪਿੰਡਾਂ ਚ ਆਮ ਲੋਕਾਂ ਨੇ ਲੀਡਰਾਂ ਨੂੰ ਘੇਰ ਕੇ ਸਵਾਲ ਕਰਨੇ ਸ਼ੁਰੂ ਕਰ ਦਿਤੇ ਹਨ।ਉਨਾਂ ਕਿਹਾ ਕਿ ਲੀਡਰਾਂ ਨੂੰ ਘੇਰ ਘੇਰ ਸਵਾਲ ਪੁੱਛਣ ਞਾ ਲੀ ਲਹਿਰ ਹੋਰ ਤੇਜ ਹੌਵੇਗੀ ਤੇ ਹਾਕਮਾਂ ਦੇ ਨਾਸੀਂ ਧੂੰਆਂ ਲਿਆਵੇਗੀ। 75 ਸਾਲ ਦੀ ਆਜਾਦੀ ਚ ਬੇਰੋਜਗਾਰੀ ਦਾ ਇਲਾਜ ਕਰਨ ਦੀ ਥਾਂ ਨਿਜੀ ਕਰਨ ਤੇ ਠੇਕੇਦਾਰੀ ਕਰਨ ਕਰਕੇ ਜਵਾਨੀ ਨੂੰ ਬਰਬਾਦੀ ਦੇ ਰਾਹ ਤੁਰਨ ਵਾਲੇ ਹਾਕਮ ਹੁਣ ਬਹੁਤੀ ਦੇਰ ਲੋਕਾਂ ਸਾਹਮਣੇ ਨਹੀਂ ਟਿਕ ਸਕਣਗੇ। ਇਸ ਸਮੇਂ ਹਰਬੰਸ ਸਿੰਘ ਬਾਰਦੇਕੇ, ਮਾਸਟਰ ਕਰਨੈਲ ਸਿੰਘ ਹੇਰਾਂ ਆਦਿ ਹਾਜਰ ਸਨ।

RELATED ARTICLES
- Advertisment -spot_img

Most Popular

Recent Comments