spot_img
Homeਮਾਝਾਗੁਰਦਾਸਪੁਰਐੱਨ.ਟੀ.ਐਸ.ਈ. ਪ੍ਰੀਖਿ਼ਆ ‘ਚ ਮੱਲਾਂ ਮਾਰੀਆਂ

ਐੱਨ.ਟੀ.ਐਸ.ਈ. ਪ੍ਰੀਖਿ਼ਆ ‘ਚ ਮੱਲਾਂ ਮਾਰੀਆਂ

ਗੁਰਦਾਸਪੁਰ 06 ਜੁਲਾਈ (ਸਲਾਮ ਤਾਰੀ )

ਸ਼ਹੀਦ ਮੇਜਰ ਵਜਿੰਦਰ ਸਿੰਘ ਸਰਕਾਰੀ ਹਾਈ ਸਕੂਲ ਗਿੱਲਾਂਵਾਲੀ ਕਿਲਾ ਦਰਸ਼ਨ ਸਿੰਘ ਦੇ ਵਿਦਿਆਰਥੀ ਤੇਜਬੀਰ ਸਿੰਘ ਵੱਲੋਂ ਸਾਲ 2020-21 ਲਈ ਹੋਈ ਐੱਨ.ਟੀ.ਐਸ.ਈ. ਦੀ ਕੌਮੀ ਪੱਧਰ ਦੀ ਪ੍ਰੀਖਿ਼ਆ ਦੇ ਪਹਿਲੇ ਪੜਾਅ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਸਕੂਲ ਦੇ ਹੈੱਡਮਾਸਟਰ ਜਸਵਿੰਦਰ ਸਿੰਘ ਭੁੱਲਰ ਨੇ ਉਨ੍ਹਾਂ ਦੱਸਿਆ ਕਿ ਇਹ ਪ੍ਰੀਖ਼ਿਆ ਪਾਸ ਕਰਨ ਵਿੱਚ ਤੇਜਬੀਰ ਸਿੰਘ ਵੱਲੋਂ ਬਹੁਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਦਿੱਤੀਆਂ ਗਾਇਡਲਾਇਨਜ਼ ਦੇ ਸਹਾਰੇ ਉਪਰੋਕਤ ਪ੍ਰੀਖਿ਼ਆ ਪਾਸ ਕਰਨ ਵਿੱਚ ਸਫ਼ਲ ਹੋਇਆਂ ਹੈ। ਬੀਤੇ ਦਿਨੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਵੱਲੋਂ ਤੇਜਬੀਰ ਸਿੰਘ ਤੇ ਗਾਈਡ ਅਧਿਆਪਕਾਂ ਨੂੰ ਸਨਮਾਨ ਚਿੰਨ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ। ਉਹਨਾਂ ਦੱਸਿਆ ਕਿ ਵੇਦਾਤੂ ਇੰਸਚਿਊਟ ਬੰਗਲੌਰ ਵੱਲੋਂ ਜੇ.ਈ.ਈ. ਪ੍ਰੀਖ਼ਿਆ 2023 ਲਈ ਦੋ ਸਾਲ ਦੀ ਮੁਫ਼ਤ ਕੋਚਿੰਗ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਨਾਲ ਐੱਨ.ਟੀ.ਐਸ.ਈ. ਦੇ ਦੂਸਰੇ ਪੜ੍ਹਾਅ ਦੀ ਪ੍ਰੀਖ਼ਿਆ ਲਈ ਕੋਚਿੰਗ ਦੇਣਗੇ। ਇਸ ਦੌਰਾਨ ਵੇਦਾਤੂ ਇੰਸਚਿਊਟ ਬੰਗਲੌਰ ਵੱਲੋਂ ਵਿਦਿਆਰਥੀ ਤੇਜਬੀਰ ਸਿੰਘ ਨੂੰ ਗਿਫਟ ਹੈਪਰ ਦੇ ਕੇ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਵਿਦਿਆਰਥੀ ਤੇਜਬੀਰ ਸਿੰਘ ਨਿਕਟਵਰਤੀ ਜਿਲ੍ਹਿਆ ਵਿੱਚੋਂ ਐੱਨ.ਟੀ.ਐਸ.ਈ. ਪ੍ਰੀਖਿਆ ਪਾਸ ਕਰਨ ਵਾਲਾ ਸਰਕਾਰੀ ਸਕੂਲ ਦਾ ਇਕਲੌਤਾ ਵਿਦਿਆਰਥੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments