spot_img
Homeਮਾਝਾਗੁਰਦਾਸਪੁਰਪੋਲਿਓ ਨੂੰ ਜੜ੍ਹ ਤੋਂ ਮੁਕਾਉਣ ਲਈ ਨਵਾਂ ਉਪਰਾਲਾ"ਹੁਣ 9 ਮਹੀਨੇ ਦੇ ਬੱਚੇ...

ਪੋਲਿਓ ਨੂੰ ਜੜ੍ਹ ਤੋਂ ਮੁਕਾਉਣ ਲਈ ਨਵਾਂ ਉਪਰਾਲਾ”ਹੁਣ 9 ਮਹੀਨੇ ਦੇ ਬੱਚੇ ਨੂੰ ਵੀ ਪੋਲਿਓ ਦੀ ਦਿੱਤੀ ਜਾਵੇਗੀ ਟੀਕੇ ਦੇ ਰੂਪ ਵਿਚ ਤੀਜੀ ਖੁਰਾਕ

18 ਦਸੰਬਰ, ਹਰਚੋਵਾਲ( ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੇ ਮਾਰਗਦਰਸ਼ਨ ਹੇਠ ਸੀ ਐੱਚ ਸੀ ਭਾਮ ਵਿਖੇ ਸਮੂਹ ਫੀਲਡ ਸਟਾਫ ਦੀ FIPV ਪੋਲੀਓ ਦੇ ਟੀਕੇ ਦੀ ਤੀਜੀ ਡੋਜ ਦੀ ਟ੍ਰੇਨਿੰਗ ਕੀਤੀ ਗਈ। ਟ੍ਰੇਨਿੰਗ ਵਿਚ ਐਲ.ਐਚ.ਵੀ, ਏ ਐਨ ਐਮ ਅਤੇ ਆਸ਼ਾ ਫਸੀਲਿਟੇਟਰ ਨੇ ਭਾਗ ਲਿਆ। ਬੀ ਈ ਈ ਸੁਰਿੰਦਰ ਕੌਰ ਨੇ ਟ੍ਰੇਨਿੰਗ ਦਿੰਦੇ ਹੋਏ ਦੱਸਿਆ ਕਿਹਾ ਕਿ ਭਾਰਤ ਸਰਕਾਰ ਵਲੋਂ ਪਹਿਲੇ ਤੋਂ ਹੀ ਪੋਲੀਓ ਨੂੰ ਜੜ ਤੋਂ ਖਤਮ ਕਰਨ ਹਿਤ ਓਰਲ ਪੋਲੀਓ ਦੀ ਡੋਜ ਅਤੇ ਪੋਲੀਓ ਦੇ ਟੀਕੇ ਦੀ ਦੋ ਡੋਜ਼ ਛੇ ਹਫਤੇ ਅਤੇ ਚੋਦਾਂ ਹਫਤੇ ਤੇ ਬੱਚੇ ਨੂੰ ਲਗ ਰਹੀਆਂ ਹਨ। ਇਸੇ ਲੜੀ ਹੇਠ ਨਵੇਂ ਕਦਮ ਵੱਜੋਂ ਹੁਣ ਪੋਲੀਓ ਦੇ ਟੀਕੇ ਦੀ ਤੀਸਰੀ ਡੋਜ ਜੋ ਕੇ 9 ਮਹੀਨੇ ਦੇ ਬੱਚੇ ਨੂੰ ਲਗੇਗੀ, ਦੀ ਸ਼ੁਰੂਆਤ 1ਜਨਵਰੀ 2023 ਤੋਂ ਹੋ ਰਹੀ ਹੈ ਜਿਹੜੀ ਕਿ ਮਮਤਾ ਦਿਵਸ ਵਾਲੇ ਦਿਨ ਫੀਲਡ ਸਟਾਫ ਵੱਲੋਂ ਲਗਾਈ ਜਾਵੇਗੀ। ਇਹ ਟੀਕਾ 9 ਮਹੀਨੇ ਦੇ ਬੱਚੇ ਨੂੰ ਐਮਆਰ1 ਨਾਲ ਦਿੱਤਾ ਜਾਏਗਾ। ਖੱਬੀ ਬਾਂਹ ਤੇ 0.1ml ਦਿੱਤਾ ਜਾਵੇਗਾ। ਵਾਇਲ ਖੋਲਣ ਉੱਤੇ ਸਮਾਂ ਅਤੇ ਮਿਤੀ ਜਰੂਰ ਲਿਖੀ ਜਾਵੇ। ਫੀਲਡ ਨੂੰ ਹਦਾਇਤ ਕੀਤੀ ਗਈ ਕਿ ਜਦੋਂ ਇਹ ਟੀਕਾ ਲਗਾਇਆ ਜਾਵੇਗਾ ਦਿੱਤੇ ਗਏ ਫਾਰਮੈਟ ਉੱਤੇ ਰਿਪੋਰਟ ਭਰਕੇ ਬਲਾਕ ਨੂੰ ਜਮਾਂ ਕਰਵਾਈ ਜਾਵੇ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਐਲ ਐਚ ਵੀ ਹਰਭਜਨ ਕੌਰ, ਐਲ ਐਚ ਵੀ ਰਾਜਵਿੰਦਰ ਕੌਰ, ਰੀਨਾ ਏ ਐਨ ਐਮ, ਸਮੂਹ ਏ ਐਨ ਐਮ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments