spot_img
Homeਦੋਆਬਾਕਪੂਰਥਲਾ-ਫਗਵਾੜਾਕੋਵਿਡ ਵੈਕਸੀਨੇਸ਼ਨ ਮੈਗਾ ਕੈਂਪ 3 ਜੁਲਾਈ ਤੋਂ ਸਿਵਲ ਸਰਜਨ ਵੱਲੋਂ ਲੋਕਾਂ ਨੂੰ...

ਕੋਵਿਡ ਵੈਕਸੀਨੇਸ਼ਨ ਮੈਗਾ ਕੈਂਪ 3 ਜੁਲਾਈ ਤੋਂ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਲਾਭ ਲੈਣ ਦੀ ਅਪੀਲ

ਕਪੂਰਥਲਾ, 1 ਜੁਲਾਈ (ਮੀਨਾ ਗੋਗਨਾ ) ਕੋਵਿਡ ਮਹਾਂਮਾਰੀ ਤੇ ਠਲ੍ਹ ਪਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਦਾ ਲਾਭ ਦੇਣ ਦੇ ਉਦੇਸ਼ ਨਾਲ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ 3 ਜੁਲਾਈ ਨੂੰ ਵੈਕਸੀਨੇਸ਼ਨ ਕੈਂਪਾਂ ਦਾ ਆਯੋਜਨ ਸਿਹਤ ਵਿਭਾਗ ਕਪੂਰਥਲਾ ਵੱਲੋਂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਕੈਂਪ ਕੋਵਿਡ ਮਹਾਂਮਾਰੀ ਨੂੰ ਕਾਬੂ ਪਾਉਣ ਲਈ ਲਗਾਏ ਜਾ ਰਹੇ ਹਨ । ਜਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਦਾ ਆਯੋਜਨ ਪੂਰੇ ਜਿਲੇ ਦੇ ਸਰਕਾਰੀ ਸਿਹਤ ਕੇਂਦਰਾਂ ਵਿਚ ਅਤੇ ਹੋਰ ਵੱਖ ਵੱਖ ਥਾਵਾਂ (ਸੈਸ਼ਨ ਸਾਈਟਸ) ਤੇ ਕੀਤਾ ਜਾਏਗਾ ਅਤੇ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਣ ਇਸ ਮੁਹਿੰਮ ਦਾ ਉਦੇਸ਼ ਰਹੇਗਾ।ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਕੋਵਿਡ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਕਪੂਰਥਲਾ ਸ਼ਹਿਰ ਵਿਚ ਇਹ ਕੈਂਪ ਸ਼੍ਰੀ ਸਤਿਆਨਾਰਾਇਣ ਮੰਦਿਰ, ਰਾਧਾ ਸੁਆਮੀ ਸਤਸੰਗ ਭਵਨ, ਨੀਲਕੰਠ ਮੰਦਿਰ ਅਰਬਨ ਅਸਟੇਟ, ਪੁਲਿਸ ਲਾਈਨਜ, ਅਮਰਨਾਥ ਸਕੂਲ ਨੇੜੇ ਬਸ ਸਟੈਂਡ, ਪ੍ਰਾਚੀਨ ਸ਼ਿਵ ਮੰਦਿਰ ਨੇੜੇ ਬਾਵਾ ਲਾਲਵਾਨੀ ਸਕੂਲ, ਫਿਟਨੈੱਸ ਜਿਮ ਅਮ੍ਰਿੰਤਸਰ ਰੋਡ,ਅਮ੍ਰਿੰਤ ਬਾਜਾਰ ਨੇੜੇ ਝੰਡੇ ਦੀ ਦੁਕਾਨ ਤੇ ਗਾਏ ਜਾਣਗੇ। ਸਿਵਲ ਸਰਜਨ ਵੱਲੋਂ ਸਾਰੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments