spot_img
Homeਦੋਆਬਾਕਪੂਰਥਲਾ-ਫਗਵਾੜਾਸੀਨੀਅਰ ਲੀਡਰ ਸ਼ਿਪ ਵੱਲੋਂ ਜ਼ਿਲਾ ਜਥੇਬੰਦੀ ਦੇ ਵਿੱਚ ਨਵੇਂ ਬਣੇ ਅਹੁਦੇਦਾਰਾਂ ਨੂੰ...

ਸੀਨੀਅਰ ਲੀਡਰ ਸ਼ਿਪ ਵੱਲੋਂ ਜ਼ਿਲਾ ਜਥੇਬੰਦੀ ਦੇ ਵਿੱਚ ਨਵੇਂ ਬਣੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

 

ਕਪੂਰਥਲਾ 28 ਜੂਨ( ਅਸ਼ੋਕ ਸਦਾਨਾਂ )

ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਦੀ ਸਮੁੱਚੀ ਸੀਨੀਅਰ ਲੀਡਰ ਸ਼ਿਪ ਵੱਲੋਂ ਜ਼ਿਲਾ ਜਥੇਬੰਦੀ ਦੇ ਵਿੱਚ ਨਵੇਂ ਬਣੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਦੀ ਪਿੰਡ-ਪਿੰਡ ਜਾ ਕੇ ਚਲਾਈ ਜਾ ਰਹੀ ਮੁਹੰਮ ਦੇ ਤਹਿਤ ਅੱਜ ਪਿੰਡ:- ਨਵਾਂ ਪਿੰਡ ਭੱਠੇ ਵਿਖ਼ੇ ਸ. ਬਖਸ਼ੀਸ਼ ਸਿੰਘ ਧੰਮ ਸਰਕਲ ਪ੍ਰਧਾਨ ਕੋਤਵਾਲੀ, ਸ. ਸੁੱਖਵਿੰਦਰ ਸਿੰਘ ਨਵਾਂ ਪਿੰਡ ਮੁੱਖ ਸਲਾਹਕਾਰ, ਸ. ਸੁੱਖਵਿੰਦਰ ਸਿੰਘ ਸੋਢੀ ਜਨਰਲ ਸਕੱਤਰ, ਗੁਰਿੰਦਰ ਸਿੰਘ ਖਾਨਗਾਂ ਸਰਕਲ ਪ੍ਰਧਾਨ ਕੋਤਵਾਲੀ ਯੂਥ ਅਕਾਲੀ ਦਲ, ਬਾਬਾ ਤਰਲੋਕ ਸਿੰਘ ਭੱਟੀ, ਨਵਦੀਪ ਸਿੰਘ ਨੋਬਲ, ਧਰਮਪਾਲ ਸਰਪੰਚ, ਮੰਗਲ ਸਿੰਘ, ਬਾਉ ਸ਼ਾਮ ਲਾਲ,ਤਰਲੋਕ ਸਿੰਘ, ਪ੍ਰਕਾਸ਼ ਸਿੰਘ, ਸੱਨਮ ਭੱਟੀ ਦੇ ਸਹਿਜੋਗ ਨਾਲ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਦਿਹਾਤੀ ਜਥੇਦਾਰ ਦਵਿੰਦਰ ਸਿੰਘ ਢਪੱਈ, ਜ਼ਿਲਾ ਪ੍ਰਧਾਨ ਸ਼ਹਿਰੀ ਸ. ਹਰਜੀਤ ਸਿੰਘ ਵਾਲੀਆ, ਸ. ਦਰਸ਼ਨ ਸਿੰਘ ਕੋਟ ਕਰਾਰ ਖਾਂ ਪ੍ਰਧਾਨ ਦੋਆਬਾ ਜੋਨ SC ਵਿੰਗ ਪੰਜਾਬ, ਸ. ਅਮਰਬੀਰ ਸਿੰਘ ਲਾਲੀ ਸਾਬਕਾ ਚੇਅਰਮੈਨ ਪਲੈਨਿਗ ਬੋਰਡ ਕਪੂਰਥਲਾ, ਸ. ਮਨਵੀਰ ਸਿੰਘ ਵਡਾਲਾ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਕਪੂਰਥਲਾ,ਜਸਬੀਰ ਸਿੰਘ ਪੱਡਾ ਕੌਮੀ ਸਕੱਤਰ ਯੂਥ ਅਕਾਲੀ ਦੱਲ, ਸ. ਤਨਵੀਰ ਸਿੰਘ ਫਿਆਲੀ ਸਰਕਲ ਪ੍ਰਧਾਨ ਵਡਾਲਾ ਯੂਥ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੀ ਜਿਲਾ ਜਥੇਬੰਦੀ ਦੇ ਵਿਚ ਨਵ-ਨਿਯੁਕਤ ਅਹੁਦੇਦਾਰ ਸਾਹਿਬਾਨ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਸੌਡੀ , ਮੰਗਲ ਸਿੰਘ, ਸ਼ਾਮ ਲਾਲ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ,ਤਾਰਾ ,ਹੈਪੀ, ਮਨਿੰਦਰ ਸਿੰਘ ਮਨੀ, ਮਿੱਠੂ,ਸੰਨੀ, ਸਨੀ ਸਹੋਤਾ, ਸਰਪੰਚ ਸਿੰਘ, ਵਿਜੈ ਸਿੰਘ ਸੋਨੂੰ, ਆਰੀਅਨ ਗਿੱਲ , ਗੁਰਪ੍ਰੀਤ ਸਿੰਘ ਰਾਣਾ, ਸੁਰਜੀਤ ਸਿੰਘ, ਬੱਚਨ ਸਿੰਘ ਸਹੋਤਾ, ਰੱਤਨ ਸਿੰਘ ਸਹੋਤਾ, ਰਣਜੀਤ ਸਿੰਘ, ਲਵਲੀ, ਮੋਹੀਤ, ਤਰਲੋਚਨ ਸਿੰਘ ਚੇਅਰਮੈਨ, ਮੱਖਣ ਖੋਸਲਾ, ਮੰਗਲ ਸਿੰਘ ਪ੍ਰਧਾਨ, ਜਗਰੂਪ ਸਿੰਘ, ਵਿਜੇ ਕੁਮਾਰ, ਬੱਬਲੂ, ਵਿੱਕੀ, ਵਿਜੈ, ਸੂਰਜ, ਦੀਪੂ ਸਹੋਤਾ, ਦੇਬਾ ਨੂੰ ਵਧਾਈ ਦਿੱਤੀ ਤੇ ਨਵਦੀਪ ਸਿੰਘ ਨੋਬਲ ਨੂੰ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਨਿਉਕਤ ਕੀਤਾ ਗਿਆ ਤੇ ਉਥੇ ਨਾਲ ਹੀ ਸ਼੍ਰੋਮਣੀ ਅਕਾਲੀ ਦੱਲ ਨੂੰ ਉਸ ਵੇਲੇ ਬੜਾ ਵੱਡਾ ਮਾਣ ਹਾਸਿਲ ਹੋਇਆ ਜਦੋਂ ਨਵਾਂ ਪਿੰਡ ਭੱਠੇ ਦੇ ਵੱਡੀ ਗਿਣਤੀ ਵਿੱਚ ਪਰਿਵਾਰ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁੱਖੀ ਹੋਕੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦੱਲ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਨਰਿੰਦਰ ਸਿੰਘ, ਜੌਗਿੰਦਰ ਸਿੰਘ, ਮਹਿੰਦਰ ਸਿੰਘ, ਗੋਗੀ, ਦਾਰੀ, ਲਖਵਿੰਦਰ ਸਿੰਘ, ਮੰਗੀ ਪਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਹਾਸ਼ਮ ਅਲੀ ਜੀ ਨੂੰ ਸ਼ਾਮਲ ਹੋਣ ਤੇ ਐਡਵੋਕੇਟ ਪਰਮਜੀਤ ਸਿੰਘ ਜੀ ਵੱਲੋਂ ਸਿਰਪਾਓ ਦੇਕੇ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਬੋਲਦਿਆਂ ਹੋਇਆਂ ਕਿਆ ਕਿ ਨਵੇਂ ਜੁੜੇ ਪਰਿਵਾਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਉਥੇ ਉਹਨਾਂ ਸਮੁੱਚੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਕਾਰਜ ਕਰਦੇ ਰਹਿਣਗੇ ਤੇ ਜੋ ਜ਼ਿੰਮੇਵਾਰੀ ਪਾਰਟੀ ਵੱਲੋਂ ਉਨ੍ਹਾਂ ਨੂੰ ਸੋਪੀ ਗਈ ਹੈ ਉਹ ਉਸ ਤੇ ਖ਼ਰੇ ਉਤਰਣਗੇ

RELATED ARTICLES
- Advertisment -spot_img

Most Popular

Recent Comments