spot_img
Homeਮਾਝਾਗੁਰਦਾਸਪੁਰਐਮ ਐਲ ਏ ਬਲਵਿੰਦਰ ਸਿੰਘ ਲਾਡੀ ਅਤੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ...

ਐਮ ਐਲ ਏ ਬਲਵਿੰਦਰ ਸਿੰਘ ਲਾਡੀ ਅਤੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

 

ਸ੍ਰੀ ਹਰਗੋਬਿੰਦਪੁਰ ਸਾਹਿਬ 25 ਜੂਨ (ਜਸਪਾਲ ਚੰਦਨ) ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦੇ ਐਮ
ਐਲ ਏ ਬਲਵਿੰਦਰ ਸਿੰਘ ਲਾਡੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਵਿੱਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਸਭ ਤੋਂ ਪਹਿਲਾਂ ਐਮ ਐਲ ਏ ਬਲਵਿੰਦਰ ਸਿੰਘ ਲਾਡੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਜ਼ਾਏ ਗਏ ਨਗਰ ਕੀਰਤਨ ਨੂੰ ਨਤਮਸਤਕ ਹੋਏ ਉਸ ਤੋਂ ਬਾਅਦ ਨਵੇ ਬਣ ਰਹੇ ਬੱਸ ਸਟੈਂਡ ਹਸਪਤਾਲ ਅਤੇ ਤਲਵਾੜਾ ਵਿੱਚ ਬਣਨ ਵਾਲੀ ਪਾਰਕ ਦਾ ਜਾਇਜ਼ਾ ਲਿਆ ਬਲਵਿੰਦਰ ਸਿੰਘ ਲਾਡੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਹਰਗੋਬਿੰਦ ਪੁਰ ਸਾਹਿਬ ਜੀ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਸ਼ਹਿਰ ਵਿੱਚ ਬੱਸ ਸਟੈਂਡ ਅਤੇ ਸਰਕਾਰੀ ਹਸਪਤਾਲ ਬਣਾਇਆ ਜਾਵੇ ਉਸ ਨੂੰ ਮੁੱਖ ਰੱਖਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬੱਸ ਸਟੈਂਡ ਲਈ ਲਗਭਗ ਸਵਾ ਦੋ ਕਰੋੜ ਰੁਪਏ ਜਾਰੀ ਕੀਤੇ ਗਏ ਸਨ ਇਸੇ ਤਰ੍ਹਾਂ ਸਿਹਤ ਮੰਤਰੀ ਸ੍ ਬਲਬੀਰ ਸਿੱਧੂ ਜੀ ਨੇ ਸਰਕਾਰੀ 30 ਬੈੱਡ ਵਾਲੇ ਹਸਪਤਾਲ ਨੂੰ ਹਰੀ ਝੰਡੀ ਦੇ ਦਿੱਤੀ ਹੈ ਜੋ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਲਈ ਜੋ ਵੀ ਮੰਗਿਆ ਉਨ੍ਹਾਂ ਦਿਤਾ ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ, ਐਸ ਐਮ ਓ ਭਾਮ ਡਾਕਟਰ ਡਾਕਟਰ ਪਰਮਿੰਦਰ ਸਿੰਘ, ਮੈਡੀਕਲ ਅਫਸਰ ਡਾਕਟਰ ਰਵਨੀਤ ਕੋਰ, ਡੀ ਐਸ਼ ਪੀ ਹਰਕਿ੍ਸਨ ਸ੍ਰੀ ਹਰਗੋਬਿੰਦਪੁਰ ਸਾਹਿਬ, ਐਸ ਐਂਚ ਓ ਮੈਡਮ ਬਲਜੀਤ ਕੌਰ ਸਰਾਂ, ਰੀਡਰ ਗੁਰਤੇਜ ਸਿੰਘ ਵਿਰਕ, ਐਮ ਸੀ ਤਰਸੇਮ ਸਿੰਘ, ਐਮ ਸੀ ਗੁਰਮੁੱਖ ਸਿੰਘ, ਮੋਹਨ ਲਾਲ ਕਾਲੀਆਂ, ਸਚਿਨ ਕੁਮਾਰ ਕਾਲੀਆਂ, ਸ਼ਰਨਜੀਤ ਸਿੰਘ, ਕੈਪਟਨ ਸਿੰਘ, ਪੀ ਏ ਰਾਜਦੇਵ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments